ETV Bharat / state

ਕੋਰਟ ਰੋਡ ਉੱਤੇ ਵਪਾਰੀ ਦੇ ਘਰ ਕਰੋੜਾਂ ਰੁਪਏ ਦੀ ਲੁੱਟ, ਪਿਸਤੋਲ ਦੀ ਨੋਕ 'ਤੇ ਕੀਤੀ ਲੁੱਟ - Robbery incident - ROBBERY INCIDENT

Robbery Incident: ਅੰਮ੍ਰਿਤਸਰ 'ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ। ਉੱਥੇ ਹੀ ਅੱਜ ਸਵੇਰੇ ਤੜਕਸਾਰ ਸਾਢੇ 4 ਵਜੇ ਦੇ ਕਰੀਬ ਕੋਰਟ ਰੋਡ 'ਤੇ ਇੱਕ ਵਪਾਰੀ ਦੇ ਘਰ ਚਾਰ ਨਕਾਬ ਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੜ੍ਹੋ ਪੂਰੀ ਖ਼ਬਰ...

Robbery incident
ਪਿਸਤੋਲ ਦੀ ਨੋਕ 'ਤੇ ਕੀਤੀ ਲੁੱਟ (Etv Bharat Amritsar)
author img

By ETV Bharat Punjabi Team

Published : Jun 26, 2024, 5:31 PM IST

ਪਿਸਤੋਲ ਦੀ ਨੋਕ 'ਤੇ ਕੀਤੀ ਲੁੱਟ (Etv Bharat Amritsar)

ਅੰਮ੍ਰਿਤਸਰ: ਅੰਮ੍ਰਿਤਸਰ 'ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਲੁੱਟ ਖੋਹ ਦੀ ਘਟਨਾ ਸਾਹਮਣੇ ਆ ਰਹੀ ਹਨ। ਅੰਮ੍ਰਿਤਸਰ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਵੱਧ ਤੋਂ ਬੱਤਰ ਬਣੀ ਹੋਈ ਹੈ। ਲਗਾਤਾਰ ਕਤਲੋ ਗੈਰਤ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਜਿਸ ਦੇ ਚਲਦੇ ਅੱਜ ਸਵੇਰੇ ਤੜਕਸਾਰ ਸਾਢੇ 4 ਵਜੇ ਦੇ ਕਰੀਬ ਕੋਰਟ ਰੋਡ 'ਤੇ ਇੱਕ ਵਪਾਰੀ ਦੇ ਘਰ ਚਾਰ ਨਕਾਬ ਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਪਿਸਤੋਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ : ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਸਾਢੇ 4 ਵਜੇ ਦੇ ਕਰੀਬ ਚਾਰ ਨਕਾਬਪੋਸ਼ ਲੁਟੇਰੇ ਉਨ੍ਹਾਂ ਦੇ ਘਰ ਦੀ ਦੀਵਾਰ ਟੱਪ ਕੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਗਏ। ਉਨ੍ਹਾਂ ਨੇ ਪਿਸਤੋਲ ਦੀ ਨੋਕ 'ਤੇ ਸਾਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਬੰਧਕ ਬਣਾਉਣ ਤੋਂ ਬਾਅਦ ਉਨ੍ਹਾਂ ਪੂਰਾ ਇੱਕ ਘੰਟਾ ਘਰ ਦੇ ਵਿੱਚ ਰਹਿ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਪਰਿਵਾਰ ਦੇ ਨਾਲ ਲੁਟੇਰਿਆਂ ਵੱਲੋਂ ਹੱਥਾ ਪਾਈ: ਉਨ੍ਹਾਂ ਨੇ ਦੱਸਿਆ ਕਿ ਇੱਕ ਕਰੋੜ ਰੁਪਏ ਦੇ ਨਗਦ ਅਤੇ ਤਿੰਨ ਕਿਲੋ ਦੇ ਕਰੀਬ ਸੋਨਾ ਲੁੱਟ ਕੇ ਫਰਾਰ ਹੋ ਗਏ ਅਤੇ ਜਾਂਦੇ-ਜਾਂਦੇ ਸਾਡਾ ਲਾਇਸੰਸੀ ਰਿਵਾਲਵਰ ਵੀ ਆਪਣੇ ਨਾਲ ਲੈ ਗਏ। ਤੁਹਾਨੂੰ ਦੱਸ ਦਈਏ ਕਿ ਪੋਸਟ ਏਰੀਆ ਹੋਣ ਦੇ ਬਾਵਜੂਦ ਵੀ ਇਸ ਇਲਾਕੇ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਦੇ ਨਾਲ ਲੁਟੇਰਿਆਂ ਵੱਲੋਂ ਹੱਥਾ ਪਾਈ ਵੀ ਕੀਤੀ ਗਈ। ਪਰਿਵਾਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.