ਹੁਸ਼ਿਆਰਪੁਰ: ਇੱਕ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਵਿਦੇਸ਼ ਤੋਂ ਗੋਰੇ ਪੰਜਾਬ ਕੰਮ ਕਾਰੋਬਾਰ ਲਈ ਆਇਆ ਕਰਨਗੇ। ਗੋਰੇ ਕਦੋਂ ਆਉਣਗੇ ਇਹ ਤਾਂ ਪਤਾ ਨਹੀਂ ਪਰ ਵਿਦੇਸ਼ ਵਿੱਚ ਆਪਣੇ ਪਰਿਵਾਰ ਦੇ ਸੁਨਹਿਰੇ ਭਵਿੱਖ ਲਈ ਗਏ ਪੰਜਾਬੀਆਂ ਦੀਆਂ ਹਾਦਸਿਆਂ ਵਿੱਚ ਜਾਂਦੀਆਂ ਜਾਨਾਂ ਤੋਂ ਬਾਅਦ ਪੰਜਾਬ ਵਿੱਚ ਲਾਸ਼ਾਂ ਜਰੂਰ ਪੁੱਜ ਰਹੀਆਂ ਹਨ।
ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ : ਬੀਤੇ ਦਿਨੀ ਕੁਵੈਤ ਵਿੱਚ ਇੱਕ ਇਸੇ ਤਰਾਂ ਬਿਲਡਿੰਗ ਨੂੰ ਅੱਗ ਲੱਗਣ ਕਾਰਨ ਮਾਰੇ ਗਏ ਪੰਜਾਬੀਆਂ ਵਿੱਚ ਹੁਸ਼ਿਆਰਪੁਰ ਦੇ ਪਿੰਡ ਕਕੋ ਦੇ ਰਹਿਣ ਵਾਲੇ 63 ਸਾਲਾਂ ਹਿੰਮਤ ਰਾਏ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ। ਜਦੋਂ ਹੀ ਹਿੰਮਤ ਰਾਏ ਦੀ ਮੌਤ ਵਾਲੀ ਖਬਰ ਪਰਿਵਾਰ ਨੇ ਸੁਣੀ ਤਾਂ ਪਰਿਵਾਰ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ ਅਤੇ ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ ਦੇਖਿਆ ਨਹੀਂ ਜਾ ਰਿਹਾ।
25 ਸਾਲ ਤੋਂ ਵੱਧ ਸਮੇਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ: ਮ੍ਰਿਤਕ ਦੀ ਪਤਨੀ ਅਤੇ ਜਵਾਈ ਨੇ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਹਿੰਮਤ ਰਾਏ ਪਿਛਲੇ ਤਕਰੀਬਨ 25 ਸਾਲ ਤੋਂ ਵੱਧ ਸਮੇਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਹਿੰਮਤ ਰਾਏ ਦਾ ਇੱਕ ਬੇਟਾ ਅਤੇ ਦੋ ਬੇਟੀਆਂ ਹਨ। ਬੇਟਾ ਹਾਲੇ ਦਸਵੀਂ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਧੀਆਂ ਵਿਆਹੀਆਂ ਹੋਈਆਂ ਹਨ।
ਹਿੰਮਤ ਰਾਏ ਇਕੱਲਾ ਕਮਾਉਣ ਵਾਲਾ ਸੀ: ਹਿੰਮਤ ਰਾਏ ਦੇ ਜਵਾਈ ਨੇ ਭਰੀਆਂ ਅੱਖਾਂ ਨਾਲ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਸਿਰਫ ਹੁਸ਼ਿਆਰਪੁਰ ਦੇ ਤਹਿਸੀਲਦਾਰ ਵੱਲੋਂ ਬੀਤੇ ਕੱਲ ਉਨ੍ਹਾਂ ਨੂੰ ਹਿੰਮਤ ਰਾਏ ਦੀ ਮ੍ਰਿਤਕ ਦੇ ਭਾਰਤ ਆਉਣ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਹੋਰ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਉਨ੍ਹਾਂ ਨੇ ਮੰਗ ਕੀਤੀ ਕਿ ਪਰਿਵਾਰ ਵਿੱਚ ਹਿੰਮਤ ਰਾਏ ਇਕੱਲਾ ਕਮਾਉਣ ਵਾਲਾ ਸੀ ਅਤੇ ਹੁਣ ਉਸ ਦੇ ਬੇਟੇ ਅਰਸ਼ਦੀਪ ਦਾ ਭਵਿੱਖ ਧੁੰਦਲਾ ਨਾ ਹੋਵੇ। ਇਸ ਲਈ ਸਰਕਾਰ ਉਸ ਦੀ ਬਾਂਹ ਜਰੂਰ ਫੜੇ ਅਤੇ ਉਸ ਦੀ ਆਰਥਿਕ ਮਦਦ ਜਰੂਰ ਕੀਤੀ ਜਾਵੇ।
- ਅੰਮ੍ਰਿਤਸਰ ਦੇ ਇੱਕ ਅੰਗਹੀਣ ਨੌਜਵਾਨ ਨੇ ਕੈਲੀਗ੍ਰਾਫੀ ਵਿੱਚ ਕਮਾਇਆ ਆਪਣਾ ਨਾਮ, ਦੇਖੋ ਇਹ ਪ੍ਰੇਰਨਾਦਾਇਕ ਸਟੋਰੀ - Expert In Calligraphy
- ਭਾਜਪਾ ਇਸ ਵਾਰ ਪੰਜਾਬ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੀ, ਕਿਸਾਨ ਤੇ ਪੰਜਾਬ ਵਾਸੀ ਵਧਾਈ ਦੇ ਪਾਤਰ -ਕਿਸਾਨ ਆਗੂ ਸਤਨਾਮ ਬਹਿਰੂ - Farmer meeting
- ਜਦੋ ਇੱਕ ਦਿਹਾੜੀਦਾਰ ਦਾ ਪੁੱਤ ਫੌਜੀ ਬਣ ਕੇ ਘਰ ਆਇਆ ਤਾਂ ਮਾਂ ਨੂੰ ਕੀਤਾ ਸਲੂਟ, ਫੁਲਾਂ ਦੀ ਵਰਖਾ ਕਰ ਕੀਤਾ ਪੁੱਤ ਦਾ ਸਵਾਗਤ - fridkots son came home as a soldier