ਸ੍ਰੀ ਮੁਕਤਸਰ ਸਾਹਿਬ : ਜਲਾਲਾਬਾਦ ਹਲਕੇ ਵਿੱਚ ਘਰ ਤੋਂ ਖੇਤ ਵਿੱਚ ਪਾਣੀ ਲਾਉਣ ਗਏ ਕਿਸਾਨ ਦਾ ਕਤਲ ਕੀਤੇ ਜਾਣ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਵਾਰੀ ਪਿੱਛੇ ਸੁਭਾਸ਼ ਦਾ ਕਤਲ ਕਰ ਦਿੱਤਾ ਗਿਆ। ਕਾਤਲ ਦੀਆਂ ਤਸਵੀਰਾਂ ਵੀ ਸੀਸੀਟੀਵੀ 'ਚ ਸ਼ਾਮਿਲ ਹੋਈਆਂ ਹਨ।
ਖੱਡੇ ਵਿੱਚੋਂ ਮਿਲੀ ਕਿਸਾਨ ਦੀ ਲਾਸ਼: ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਧਾਣੀ ਮੋਹਰੀ ਰਾਮ ਵਿਖੇ ਉਸ ਵੇਲੇ ਮਾਹੌਲ ਤਨਾਪੂਰਨ ਬਣ ਗਿਆ ਜਦੋਂ ਪਿੰਡ ਦਾ ਹੀ ਕਿਸਾਨ ਆਪਣੇ ਖੇਤਾਂ ਵਿੱਚ ਪਾਣੀ ਲਾਉਣ ਗਿਆ ਵਾਪਸ ਨਾ ਮੁੜਿਆ। ਪਰਿਵਾਰ ਨੇ ਸਾਰੀ ਰਾਤ ਲੱਭਿਆ ਪਰ ਨਹੀਂ ਮਿਲਿਆ। ਤੜਕਸਾਰ ਖੇਤ ਦੇ ਵਿੱਚ ਲੱਗੀ ਮੋਟਰ ਦੇ ਖੱਡੇ ਵਿੱਚੋਂ ਮਿਲੀ ਕਿਸਾਨ ਦੀ ਲਾਸ਼ ਦੇਖ ਕੇ ਪਰਿਵਾਰ ਨੇ ਆਰੋਪ ਲਗਾਏ ਕੀ ਕਤਲ ਕਰਨ ਵਾਲੇ ਗੁਆਂਢੀਆਂ ਨਾਲ ਪਾਣੀ ਦੀ ਵਾਰੀ ਨੂੰ ਲੈ ਕੇ ਵਿਵਾਦ ਹੋਇਆ ਸੀ। ਜਿਸ ਤੋਂ ਬਾਅਦ ਸੁਭਾਸ਼ ਦਾ ਕਤਲ ਕਰ ਉਸ ਨੂੰ ਪਾਣੀ ਵਾਲੇ ਖਾਢੇ ਵਿੱਚ ਸੁੱਟ ਦਿੱਤਾ ਗਿਆ।
ਖੂਨ ਦੇ ਵਿੱਚ ਲੱਥ ਪੱਥ ਇੱਕ ਮੋਟਰ ਵਾਲੀ ਪਲਾਸਟਿਕ ਦੀ ਪਾਈਪ : ਸਵੇਰੇ 7 ਵਜੇ ਦੇ ਕਰੀਬ ਕਤਲ ਕਰਨ ਵਾਲੇ ਪਰਿਵਾਰ ਦੀ ਹੀ ਔਰਤ ਨੇ ਘਰ ਆ ਕੇ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਸ਼ਾਤਿਰ ਕਾਤਲਾਂ ਨੇ ਇਸ ਕਤਲ ਨੂੰ ਇੱਕ ਹਾਦਸਾ ਸਾਬਿਤ ਕਰਦੇ ਹੋਏ ਜਲਦਬਾਜ਼ੀ ਦੇ ਵਿੱਚ ਉਸਦਾ ਸੰਸਕਾਰ ਵੀ ਕਰਵਾ ਦਿੱਤਾ। ਕਿਸਾਨ ਦਾ ਸੰਸਕਾਰ ਕਰਨ ਤੋਂ ਬਾਅਦ ਜਦੋਂ ਪਰਿਵਾਰ ਵਾਪਸ ਮੁੜਨ ਲੱਗਿਆ ਤਾਂ ਖੇਤ ਵਿੱਚ ਪਰਿਵਾਰ ਨੂੰ ਖੂਨ ਦੇ ਵਿੱਚ ਲੱਥ ਪੱਥ ਇੱਕ ਮੋਟਰ ਵਾਲੀ ਪਲਾਸਟਿਕ ਦੀ ਪਾਈਪ ਅਤੇ ਇੱਕ ਲੱਕੜ ਮਿਲੀ ਜਿਸ ਦੇ ਉੱਤੇ ਖੂਨ ਲੱਗਾ ਹੋਇਆ ਸੀ। ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਉਲਝ ਗਿਆ। ਨੇੜੇ ਹੀ ਪਿੰਡ ਦੇ ਸਰਪੰਚ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਦੇਖੇ ਗਏ ਤਾਂ ਉਸ ਦੇ ਵਿੱਚ ਰਾਤ ਦੋ ਵਜ ਕੇ 23 ਮਿੰਟ 'ਤੇ ਦੋ ਸ਼ਖਸ ਮੋਟਰਸਾਈਕਲ ਤੇ ਕਤਲ ਵਾਲੀ ਥਾਂ ਤੋਂ ਲੰਘਦੇ ਦਿਖਾਈ ਦਿੱਤੇ।
ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਹੋਇਆ ਕਤਲ: ਸਵੇਰੇ ਹੀ ਇਨ੍ਹਾਂ ਦੋ ਸ਼ਖਸਾਂ ਦੇ ਵਿੱਚੋਂ ਇੱਕ ਮੋਟਰ 'ਤੇ ਜਾ ਕੇ ਖੱਡੇ ਦੇ ਵਿੱਚ ਡੈਡ ਬਾਡੀ ਨੂੰ ਦੇਖ ਕੇ ਉਥੋਂ ਫਰਾਰ ਹੁੰਦਾ ਦਿਖਾਈ ਦਿੱਤਾ। ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਪੱਖ ਗਿਆ ਅਤੇ ਜਿਨਾਂ ਲੋਕਾਂ 'ਤੇ ਕਤਲ ਦਾ ਆਰੋਪ ਲੱਗਾ ਉਹ ਘਰ ਤੋਂ ਫਰਾਰ ਹੋ ਗਏ। ਫਿਲਹਾਲ ਇਹ ਇਸ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਜਿਲ੍ਹੇ ਦੇ ਐਸ.ਐਸ.ਪੀ. ਨੂੰ ਇੱਕ ਦਰਖਾਸਤ ਦਿੱਤੀ ਗਈ ਹੈ ਅਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇੱਕੋ ਸੁਰ ਦੇ ਵਿੱਚ ਸੀਸੀਟੀਵੀ ਫੁਟੇਜ ਦਿਖਾਉਂਦੇ ਹੋਏ ਕਿਹਾ ਕਿ ਇਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਹੋਇਆ ਕਤਲ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
- ਸਰਹੱਦੀ ਇਲਾਕਿਆਂ ਵਿੱਚ ਸਾਂਝੇ ਆਪ੍ਰੇਸ਼ਨ ਦੌਰਾਨ ਭਾਰਤ ਤੇ ਪਾਕਿਸਤਾਨ ਸਰਹੱਦ ਨੇੜਿਓਂ ਡਰੋਨ ਅਤੇ ਅਸਲਾ ਬਰਾਮਦ - India Pakistan border
- ਅਗਨੀਵੀਰ ਸਕੀਮ ਤਹਿਤ ਭਰਤੀ 6 ਭੈਣਾਂ ਦਾ ਇਕਲੋਤਾ ਵੀਰ ਸ਼ਹੀਦ,ਕੇਂਦਰ ਸਰਕਾਰ ਨੇ ਨਹੀਂ ਦਿੱਤਾ ਸ਼ਹੀਦ ਦਾ ਦਰਜਾ - Agniveer soldier martyred
- ਇਸ ਪਿੰਡ ਦੇ ਲੋਕਾਂ ਕੋਲ ਹੈ ਗਜ਼ਬ ਦੀ ਸਕੀਮ, ਪਲਾਸਟਿਕ ਦਾ ਕਬਾੜ ਲਿਆਓ ਅਤੇ ਗੁੜ ਲੈ ਜਾਓ... - International Plastic Bag Free Day