ਅੰਮ੍ਰਿਤਸਰ: ਸਰਦੀਆਂ ਦਾ ਮੌਸਮ ਜਦੋਂ ਹੀ ਸ਼ੁਰੂ ਹੁੰਦਾ ਹੈ ਉਸ ਵੇਲੇ ਤੋਂ ਲੈ ਕੇ ਲੋਹੜੀ ਦੇ ਤਿਉਹਾਰ ਤੱਕ ਲਗਾਤਾਰ ਹੀ ਚਾਈਨਾ ਡੋਰ ਦੀ ਵਰਤੋਂ ਨੌਜਵਾਨਾਂ ਵੱਲੋਂ ਪਤੰਗ ਉਡਾਣ ਲਈ ਕੀਤੀ ਜਾਂਦੀ ਹੈ। ਇਸ ਡੋਰ ਕਾਰਨ ਬਹੁਤ ਸਾਰੇ ਪੰਛੀ ਅਤੇ ਲੋਕਾਂ ਦੀ ਮੌਤ ਹੋਣ ਦੀ ਖ਼ਬਰਾਂ ਆਉਦੀਆਂ ਹਨ ਪਰ ਲੋਕ ਅੱਜ ਵੀ ਇਸ ਤੋਂ ਸੁਚੇਤ ਨਜ਼ਰ ਨਹੀਂ ਆਉਂਦੇ। ਉੱਥੇ ਹੀ ਅੰਮ੍ਰਿਤਸਰ ਦੇ ਵੇਰਕਾ ਦੇ ਬ੍ਰਿਜ ਉੱਤੇ ਇੱਕ ਨੌਜਵਾਨ ਦੇ ਗਲੇ ਵਿੱਚ ਚਾਈਨਾ ਡੋਰ ਫਿਰਨ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਜ਼ਖਮੀ ਨੌਜਵਾਨ ਨੂੰ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ
ਦੱਸ ਦੇਈਏ ਕਿ ਇਹ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਓਵਰ ਬ੍ਰਿਜ ਦਾ ਹੈ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਆਪਣੇ ਘਰੋਂ ਨੌਕਰੀ ਲਈ ਜਾ ਰਿਹਾ ਸੀ । ਜਦੋਂ ਉਹ ਇਸ ਬ੍ਰਿਜ ਤੋਂ ਲੰਘ ਰਿਹਾ ਸੀ ਤਾਂ ਉਸ ਵੇਲੇ ਉਹ ਉਸ ਵੱਲੋਂ ਡਰੈਗਨ ਡੋਰ ਦੀ ਚਪੇਟ ਵਿੱਚ ਆ ਗਿਆ। ਜਿਸ ਨਾਲ ਉਸਦੇ ਗਲੇ ਦੇ ਵਿੱਚ ਕੱਟ ਲੱਗ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਪਰ ਡਾਕਟਰਾਂ ਵੱਲੋਂ ਪਹਿਲਾਂ ਹੀ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਅਤੇ ਉਸਦੇ ਸੰਗੀ ਸਾਥੀਆਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਕਾਰਨ ਉਹਦੇ ਪਰਿਵਾਰਿਕ ਮੈਂਬਰ ਦੀ ਮੌਤ ਹੋਈ ਹੈ। ਮ੍ਰਿਤਕ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਜਿਸ ਵਿਅਕਤੀ ਵੱਲੋਂ ਇਹ ਪਤੰਗਬਾਜ਼ੀ ਇਸ ਡੋਰ ਨਾਲ ਕੀਤੀ ਜਾ ਰਹੀ ਸੀ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਨੌਜਵਾਨ ਦੀ ਚਾਈਨਾ ਡੋਰ ਕਰਨ ਮੌਤ
ਉੱਥੇ ਦੂਸਰੇ ਪਾਸੇ ਪੁਲਿਸ ਅਧਿਕਾਰੀ ਸਰਮੇਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਬਟਾਲਾ ਰੋਡ ਓਵਰ ਬ੍ਰਿਜ ਉੱਪਰ ਨੌਜਵਾਨ ਦੀ ਚਾਈਨਾ ਡੋਰ ਕਰਨ ਮੌਤ ਹੋ ਗਈ ਹੈ ਅਤੇ ਅਸੀਂ ਮ੍ਰਿਤਕ ਦੇਹ ਨੂੰ ਲੈ ਕੇ ਕਬਜ਼ੇ ਵਿੱਚ ਪੋਸਟਮਾਰਟਮ ਕਰਵਾ ਰਹੇ ਹਾਂ ਅਤੇ ਓਕੇ ਜੀ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਇਲਜ਼ਾਮ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਚੰਦ ਪੈਸੇ ਬਚਾਉਣ ਵਾਸਤੇ ਲੋਕਾਂ ਦੀ ਜਾਨ ਨਾਲ ਖੇਡਦੇ
ਇੱਥੇ ਦੱਸਣ ਯੋਗ ਹੈ ਕਿ ਜਦੋਂ ਲੋੜੀ ਦਾ ਤਿਉਹਾਰ ਆਉਂਦਾ ਹੈ ਉਸ ਵੇਲੇ ਬਹੁਤ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਪਰ ਇਸੇ ਡਰੈਗਨ ਡੋਰ ਦੇ ਨਾਲ ਬਹੁਤ ਸਾਰੇ ਨੌਜਵਾਨ ਅਤੇ ਪੰਛੀ ਵੀ ਜ਼ਖਮੀ ਹੁੰਦੇ ਹਨ। ਅੱਜ ਕੱਲ ਦੇ ਲੋਕ ਸਿਰਫ ਚੰਦ ਪੈਸੇ ਬਚਾਉਣ ਵਾਸਤੇ ਲੋਕਾਂ ਦੀ ਜਾਨ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਐਸਐਚਓ ਮੋਹਕਮਪੁਰ ਦੇ ਵੱਲੋਂ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਧਾਰਾ ਤੋਂ ਬਾਅਦ ਕੀ ਲੋਕ ਸੁਧਰਦੇ ਹਨ ਜਾਂ ਫਿਰ ਇਸ ਡਰੈਗਨ ਡੋਰ ਦਾ ਇਸਤੇਮਾਲ ਕਰ ਲੋਕਾਂ ਦੀ ਜਾਨ ਖਤਰੇ ਵਿੱਚ ਪਾਉਂਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ।