ਅੰਮ੍ਰਿਤਸਰ: ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਨੀਅਤ ਨਾਲ ਘਰ ਵਿੱਚ ਕੀਤੀ ਗਈ ਐਂਟਰੀ, ਉਸ ਵੇਲੇ ਲੁਟੇਰਿਆਂ ਉੱਤੇ ਹੀ ਭਾਰੀ ਪੈ ਗਈ। ਜਦੋਂ ਘਰ ਦੀ ਬਹਾਦਰ ਔਰਤ ਨੇ ਡੱਟ ਕੇ ਇਹਨਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ। ਦਰਅਸਲ ਮਾਮਲਾ ਅੰਮ੍ਰਿਤਸਰ ਦੇ ਸਟਾਰ ਅਵੈਣਿਊ ਤੋਂ ਸਾਹਮਣੇ ਆਇਆ ਹੈ ਜਿੱਥੇ ਘਰ ਵਿਚ ਲੁੱਟ ਕਰਨ ਆਏ ਲੁਟੇਰਿਆਂ ਨੈ ਕੰਧ ਟੱਪ ਕੈ ਘਰ ਵਿੱਚ ਐਨਟਰੀ ਲਈ, ਅਚਾਨਕ ਹੀ ਘਰ ਦੀ ਔਰਤ ਨੇ ਇਹਨਾਂ ਨੂੰ ਵੇਖ ਲਿਆ ਅਤੇ ਦਰਵਾਜਾ ਤੋੜਨ ਤੋਂ ਪਹਿਲਾਂ ਹੀ ਹੁਸ਼ਿਆਰੀ ਨਾਲ ਦਰਵਾਜਾ ਬੰਦ ਕਰਕੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਲੁਟੇਰਿਆਂ ਨੇ ਪਹਿਲਾਂ ਤਾਂ ਕਾਫੀ ਜ਼ੌਰ ਲਾਇਆ ਪਰ ਮਨਦੀਪ ਕੌਰ ਦੀਆਂ ਚੀਕਾਂ ਸੁਣ ਕੇ ਆਪ ਵੀ ਘਬਰਾ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ।
ਔਰਤ ਦੀ ਦਲੇਰੀ ਨੇ ਬਚਾਇਆ ਘਰ ਪਰਿਵਾਰ
ਗਲੀ ਵਿੱਚ ਰੌਲਾ ਸੁਣ ਇਲਾਕੇ ਦੇ ਲੋਕ ਜਦੋਂ ਤੱਕ ਇੱਕਠੇ ਹੁੰਦੇ ਉਦੋਂ ਤੱਕ ਬਦਮਾਸ਼ ਫਰਾਰ ਹੋ ਗਏ। ਉਥੇ ਹੀ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਬਹਾਦੁਰ ਔਰਤ ਨੇ ਦੱਸਿਆ ਕਿ ਉਹ ਘਰ ਵਿੱਚ ਬੱਚਿਆਂ ਨਾਲ ਇੱਕਲੀ ਸੀ ਜਿਸ ਵੇਲੇ ਇਹ ਲੁਟੇਰੇ ਨਕਾਬ ਪਾਏ ਉਸ ਨੇ ਘਰ ਦੇ ਬਾਹਰ ਵੇਖੇ। ਇਸ ਦੌਰਾਨ ਉਸ ਨੇ ਹਿੰਮਤ ਵਿਖਾਈ ਅਤੇ ਬੱਚਿਆਂ ਨੂੰ ਬਚਾਉਂਦੇ ਹੋਏ ਉਸ ਨੇ ਦਰਵਾਜਾ ਬੰਦ ਕੀਤਾ ਅਤੇ ਦਰਵਾਜੇ ਅੱਗੇ ਸੋਫਾ ਲਾ ਦਿੱਤਾ ਅਤੇ ਨਾਲ ਹੀ ਪਤੀ ਨੂੰ ਫੋਨ ਲਾਇਆ। ਜਿਸ ਤੋਂ ਬਾਅਦ ਉਹਨਾਂ ਨੇ ਮੌਕੇ 'ਤੇ ਪੁਲਿਸ ਨੂੰ ਸੂਚਿਤ ਕੀਤਾ। ਦੱਸ ਦਈਏ ਕਿ ਇਸ ਪੁਰੀ ਵਾਰਦਾਤ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਕੱਲੀ ਔਰਤ 'ਤੇ ਉਸਦੇ ਦੋ ਛੋਟੇ ਬੱਚੇ ਘਰ ਵਿੱਚ ਮੌਜੂਦ ਨਜ਼ਰ ਆ ਰਹੇ ਹਨ ਅਤੇ ਔਰਤ ਦੀ ਬਹਾਦਰੀ ਵੀ ਨਜ਼ਰ ਆ ਰਹੀ ਹੈ।
ਮਾਨ ਸਰਕਾਰ ਤੋਂ ਗੁਹਾਰ
ਉਥੇ ਹੀ ਘਟਨਾ ਸਬੰਧੀ ਔਰਤ ਦੇ ਪਤੀ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਜਿਊਲਰ ਦਾ ਕੰਮ ਕਰਦੇ ਹਨ ਅਤੇ ਵਾਰਦਾਤ ਵੇਲੇ ਉਹ ਆਪਣੀ ਦੁਕਾਨ 'ਤੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਵਾਰਦਾਤ ਹੋਈ ਹੈ ਤਾਂ ਉਹਨਾਂ ਨੇ ਪੁਲਿਸ ਨੂੰ ਸੁਚਿਤ ਕੀਤਾ। ਹਾਲਾਂਕਿ ਇਸ ਦੌਰਾਨ ਪੁਲਿਸ ਨੇ ਕੋਈ ਖਾਸ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਉਹਨਾਂ ਕਿਹਾ ਕਿ ਭਗਵੰਤ ਮਾਨ ਅੱਗੇ ਅਪੀਲ ਕਰਦੇ ਹਨ ਕਿ ਉਹਨਾਂ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਹਨਾਂ ਕਿਹਾ ਕਿ ਮੇਰਾ ਸੋਨੇ ਦਾ ਕਾਰੋਬਾਰ ਹੈ ਅਤੇ ਘਰ ਤੋਂ ਅਕਸਰ ਹੀ ਬਾਹਰ ਅੰਦਰ ਜਾਣਾ ਪੈਂਦਾ ਹੈ। ਅਜਿਹੇ 'ਚ ਉਹਨਾਂ ਨੂੰ ਹੁਣ ਖਤਰਾ ਮਹਿਸੂਸ ਹੋ ਰਿਹਾ ਹੈ।
- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 11ਵੀਂ ਵਾਰ ਪੈਰੋਲ, ਐਸਜੀਪੀਸੀ ਨੇ ਜਤਾਇਆ ਰੋਸ - Gurmeet Ram Rahim news
- ਵਪਾਰੀ ਨਾਲ 7 ਕਰੋੜ ਦੀ ਠੱਗੀ ! ਲੁਧਿਆਣਾ ਨੇ ਪੁਲਿਸ ਨੇ ਆਮ ਲੋਕਾਂ ਨੂੰ ਅਲਰਟ ਰਹਿਣ ਦੀ ਕੀਤੀ ਅਪੀਲ - 7 crore cheated with a businessman
- ਪੰਚਾਇਤੀ ਚੋਣਾਂ ਨੂੰ ਲੈਕੇ ਧੱਕਾ ਕਰ ਰਹੀ ਸੱਤਾ ਧਿਰ! ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਲਾਏ ਗੰਭੀਰ ਇਲਜ਼ਾਮ - panchayat elections Tarn taran
ਪੁਲਿਸ ਕਰੇਗੀ ਕਾਰਵਾਈ
ਇਸ ਮੌਕੇ ਥਾਣਾ ਵੇਰਕਾ ਦੀ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੱਲ ਸ਼ਾਮ ਨੂੰ ਵੇਰਕਾ ਦੇ ਸਟਾਰ ਐਵਨਿਊ ਇਲਾਕੇ ਦੇ ਵਿੱਚ ਇੱਕ ਘਰ ਵਿੱਚ ਤਿੰਨ ਨੌਜਵਾਨ ਵੱਲੋਂ ਦਾਖਿਲ ਹੋ ਕੇ ਲੁੱਟ ਦੀ ਕੋਸ਼ਿਸ਼ ਕੀਤੀ ਗਈ, ਘਰ ਵਿੱਚ ਔਰਤ ਇਕੱਲੀ ਸੀ ਨਾਲ ਉਸਦੇ ਤੋਂ ਬੱਚੇ ਸਨ, ਜਿਸਦੇ ਚਲਦੇ ਉਹ ਔਰਤ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਅਸੀਂ ਸੀਸੀਟੀਵੀ ਫੁਟੇਜ ਖੰਗਾਲ ਰਹੇ ਹਾਂ ਤੇ ਮਾਮਲਾ ਦਰਜ ਕਰਕੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।