ਲੁਧਿਆਣਾ : ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਅੱਜ ਦੁਪਹਿਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ 15 ਸਾਲ ਦੀ ਲੜਕੀ ਸਟੇਸ਼ਨ ਦੇ ਵਿੱਚ ਸਥਿਤ ਲਾਈਨਾਂ ਤੇ ਬਣੇ ਫੁੱਟ ਓਵਰ ਬ੍ਰਿਜ ਦੇ ਉੱਤੇ ਚੜ ਗਈ। ਜਿਸ ਨੂੰ ਵੇਖ ਕੇ ਲੋਕਾਂ ਨੇ ਰੌਲਾ ਪਾ ਦਿੱਤਾ ਅਤੇ ਉਸ ਤੋਂ ਬਾਅਦ ਮੌਕੇ ਤੇ ਜੀਆਰਪੀ ਅਤੇ ਆਰਪੀਐਫ ਪਹੁੰਚੀ ਜਿਸ ਤੋਂ ਬਾਅਦ ਲੜਕੀ ਨੂੰ ਹੇਠਾਂ ਉਤਾਰਿਆ ਗਿਆ। ਇਹ ਲੜਕੀ ਪੰਜ ਅਤੇ ਛੇ ਨੰਬਰ ਪਲੇਟਫਾਰਮ 'ਤੇ ਬਣੇ ਓਵਰ ਬ੍ਰਿਜ 'ਤੇ ਚੜੀ ਸੀ, ਜਿਸ ਤੋਂ ਬਾਅਦ ਹਾਈ ਟੈਂਸ਼ਨ ਤਾਰਾਂ ਨੂੰ ਬੰਦ ਕਰਵਾਇਆ ਗਿਆ। ਲਗਭਗ ਇੱਕ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਲੜਕੀ ਨੂੰ ਹੇਠਾਂ ਉਤਾਰਿਆ ਗਿਆ। ਉਸ ਨੂੰ ਬੇਸੁੱਧ ਹਾਲਤ ਦੇ ਵਿੱਚ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਵੱਲੋਂ ਰੈਸਕੀਉ ਆਪਰੇਸ਼ਨ ਚਲਾਇਆ : ਜਾਣਕਾਰੀ ਮੁਤਾਬਿਕ ਲੜਕੀ ਦੀ ਮਾਂ ਇੱਕ ਮਹੀਨਾ ਪਹਿਲਾਂ ਹੀ ਉੱਤਰ ਪ੍ਰਦੇਸ਼ ਤੋਂ ਆਪਣੇ ਪਿੰਡ ਤੋਂ ਆਈ ਸੀ। ਉਸ ਦੀ ਬੇਟੀ ਪਿੰਕੀ ਅਤੇ ਉਹ ਖੁਦ ਲੋਕਾਂ ਦੇ ਘਰ ਸਾਫ਼ ਸਫ਼ਾਈ ਦਾ ਕੰਮ ਕਰਦੀਆਂ ਹਨ। ਅੱਜ ਉਹਨਾਂ ਦੀ ਬੇਟੀ ਜਦੋਂ ਘਰ ਤੋਂ ਕੰਮ ਕਰਨ ਲਈ ਨਿਕਲੀ ਤਾਂ ਅਚਾਨਕ ਸਹੇਲੀ ਰਾਧਾ ਦਾ ਫੋਨ ਆਇਆ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਹਨਾਂ ਦੀ ਬੇਟੀ ਰੇਲਵੇ ਸਟੇਸ਼ਨ ਤੇ ਚਲੀ ਗਈ ਹੈ ਅਤੇ ਉੱਥੇ ਪਲੇਟਫਾਰਮ ਨੰਬਰ ਛੇ ਤੇ' ਬਣੇ ਪੁੱਲ ਦੇ ਉੱਤੇ ਚੜ੍ਹ ਗਈ ਹੈ। ਉਸ ਨੇ ਪਲੈਟਫਾਰਮ ਤੋਂ ਛਾਲ ਮਾਰਨ ਦੀ ਵੀ ਕੋਸ਼ਿਸ਼ ਕੀਤੀ ਪਰ ਨੇੜੇ ਤੇੜੇ ਦੇ ਲੋਕ ਇਕੱਠੇ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਰੈਸਕੀਉ ਆਪਰੇਸ਼ਨ ਚਲਾਇਆ ਗਿਆ ਅਤੇ ਪੌੜੀ ਲਾ ਕੇ ਲੜਕੀ ਨੂੰ ਹੇਠਾਂ ਉਤਾਰਿਆ ਗਿਆ।
- ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ 317 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ - 317 pilgrims got visas
- ਸੰਗਰੂਰ ਦੇ ਇਸ ਹਸਪਤਾਲ ਦੀ ਸਹੂਲਤ ਉੱਤੇ ਲਾਲ-ਪੀਲਾ ਹੋਇਆ ਬਜ਼ੁਰਗ, ਵੀਡੀਓ 'ਚ ਰੱਜ ਕੇ ਕੱਢੀ ਮਾਨ ਸਰਕਾਰ ਖਿਲਾਫ ਭੜਾਸ - Bhawanigarh Civil Hospital
- ਹੁਣ ਦਿੱਲੀ ਵਾਂਗ ਪੰਜਾਬ 'ਚ ਵੀ ਛਾਇਆ ਪਾਣੀ ਦਾ ਸੰਕਟ, ਬੂੰਦ-ਬੂੰਦ ਨੂੰ ਤਰਸ ਰਹੇ ਨੇ ਸੰਗਰੂਰ ਦੇ ਲੋਕ, ਸੁਣੋ ਲੋਕਾਂ ਦੀ ਜੁਬਾਨੀ... - People are craving water
ਆਰਪੀਐਫ ਅਤੇ ਜੀਆਰਪੀ ਦੀ ਵੀ ਗਲਤੀ : ਹਾਲਾਂਕਿ ਉਸ ਨੇ ਪੁੱਲ 'ਤੇ ਚੜ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਉਹ ਕਿਸੇ ਗਲਤ ਪਰੇਸ਼ਾਨ ਸੀ। ਇਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ। ਪਰ ਕਿਤੇ ਨਾ ਕਿਤੇ ਆਰਪੀਐਫ ਅਤੇ ਜੀਆਰਪੀ ਦੀ ਵੀ ਗਲਤੀ ਵੇਖਣ ਨੂੰ ਜਰੂਰ ਮਿਲੀ ਹੈ। ਲੁਧਿਆਣਾ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਤਨਾਤ ਹੋਣ ਦੇ ਬਾਵਜੂਦ ਇਹ ਲੜਕੀ ਕਿਸ ਤਰ੍ਹਾਂ ਪੁੱਲ ਦੇ ਉੱਤੇ ਚੜ੍ਹ ਗਈ ਅਤੇ ਕਿਸੇ ਨੇ ਉਸ ਨੂੰ ਵੇਖਿਆ ਹੀ ਨਹੀਂ। ਜਿਸ ਤੋਂ ਬਾਅਦ ਉਸਨੇ ਛਾਲ ਮਾਰਨ ਦੀ ਵੀ ਕੋਸ਼ਿਸ਼ ਕੀਤੀ ਪਰ ਨੇੜੇ ਤੇੜੇ ਖੜੀਆਂ ਸਵਾਰੀਆਂ ਨੇ ਉਸਨੂੰ ਸਮਝਾਇਆ ਜਿਸ ਤੋਂ ਬਾਅਦ ਉਹ ਰੁਕ ਗਈ। ਫਿਲਹਾਲ ਇਸ ਦੀ ਵੀਡੀਓ ਵੀ ਇੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਫਿਲਹਾਲ ਲੜਕੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।