ਨਵੀਂ ਦਿੱਲੀ: ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਇਸ ਵਾਰ ਪਾਕਿਸਤਾਨ ਕਰਨ ਜਾ ਰਿਹਾ ਹੈ। ਅਜਿਹੇ 'ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਭਾਰਤੀ ਕ੍ਰਿਕਟ ਟੀਮ ਚੈਂਪੀਅਨਸ ਟਰਾਫੀ ਖੇਡਣ ਲਈ ਪਾਕਿਸਤਾਨ ਜਾਵੇਗੀ ਜਾਂ ਨਹੀਂ। ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਟੀਮ ਇੰਡੀਆ ਦੇ ਪਾਕਿਸਤਾਨ ਜਾਣ ਦੀ ਗੱਲ ਕੀਤੀ ਹੈ।
ਚੈਂਪੀਅਨਸ ਟਰਾਫੀ ਖੇਡਣ ਪਾਕਿਸਤਾਨ ਜਾ ਸਕਦੀ ਹੈ ਟੀਮ ਇੰਡੀਆ: ਰਾਜੀਵ ਸ਼ੁਕਲਾ ਨੇ ਬੀਤੇ ਐਤਵਾਰ ਉੱਤਰ ਪ੍ਰਦੇਸ਼ ਪ੍ਰੀਮੀਅਰ ਲੀਗ 'ਚ ਖਿਡਾਰੀਆਂ ਦੀ ਨਿਲਾਮੀ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਤੋਂ ਚੈਂਪੀਅਨਸ ਟਰਾਫੀ 2025 ਨੂੰ ਲੈ ਕੇ ਸਵਾਲ ਪੁੱਛਿਆ ਗਿਆ। ਇਸ 'ਤੇ ਉਨ੍ਹਾਂ ਕਿਹਾ ਸੀ ਕਿ ਭਾਰਤੀ ਕ੍ਰਿਕਟ ਟੀਮ ਚੈਂਪੀਅਨਜ਼ ਟਰਾਫੀ ਖੇਡਣ ਲਈ ਪਾਕਿਸਤਾਨ ਜਾ ਸਕਦੀ ਹੈ ਪਰ ਇਸ ਤੋਂ ਪਹਿਲਾਂ ਸਾਨੂੰ ਭਾਰਤ ਸਰਕਾਰ ਦੀ ਸਹਿਮਤੀ ਦੀ ਲੋੜ ਪਵੇਗੀ। ਜੇਕਰ ਸਰਕਾਰ ਪਾਕਿਸਤਾਨ ਜਾਣ ਲਈ ਹਰੀ ਝੰਡੀ ਦਿੰਦੀ ਹੈ ਤਾਂ ਅਸੀਂ ਜ਼ਰੂਰ ਜਾਵਾਂਗੇ। ਸਭ ਕੁਝ ਸਰਕਾਰ ਦੇ ਰਵੱਈਏ 'ਤੇ ਨਿਰਭਰ ਕਰਦਾ ਹੈ ਅਤੇ ਬੀਸੀਸੀਆਈ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹੀ ਕੰਮ ਕਰੇਗਾ। ਅਜਿਹੇ 'ਚ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਕੀ ਭਾਰਤ ਸਰਕਾਰ ਟੀਮ ਇੰਡੀਆ ਨੂੰ ਪਾਕਿਸਤਾਨ ਜਾ ਕੇ ਕ੍ਰਿਕਟ ਖੇਡਣ ਦੀ ਇਜਾਜ਼ਤ ਦੇਵੇਗੀ।
ਦੋਵਾਂ ਦੇਸ਼ਾਂ ਦੇ ਸਬੰਧ ਅਤੇ ਅੱਤਵਾਦ ਦਾ ਖਤਰਾ: ਭਾਰਤ ਅਤੇ ਪਾਕਿਸਤਾਨ ਸਰਕਾਰ ਦੇ ਸਿਆਸੀ ਸਬੰਧ ਚੰਗੇ ਨਹੀਂ ਹਨ? ਪਾਕਿਸਾਨ ਬਾਰਡਰ 'ਤੇ ਅੱਤਵਾਦ ਪਲ਼ਦਾ ਹੈ ਅਤੇ ਪਾਕਿਸਤਾਨ ਵੱਲੋਂ ਸਮੇਂ-ਸਮੇਂ 'ਤੇ ਭਾਰਤ ਉੱਤੇ ਕਈ ਅੱਤਵਾਦੀ ਹਮਲੇ ਕੀਤੇ ਜਾਂਦੇ ਹਨ। 2009 'ਚ ਸ਼੍ਰੀਲੰਕਾ ਕ੍ਰਿਕਟ ਟੀਮ ਉੱਤੇ ਵੀ ਪਾਕਿਸਤਾਨ ਅੰਦਰ ਫਾਇਰਿੰਗ ਹੋਈ ਸੀ, ਜਿਸ 'ਚ ਸ਼੍ਰੀਲੰਕਾ ਟੀਮ ਦਾ ਸਟਾਫ ਅਤੇ ਕੁਝ ਕ੍ਰਿਕਟਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਕ੍ਰਿਕਟ ਟੀਮਾਂ ਦਾ ਪਾਕਿਸਤਾਨ ਆਉਣਾ ਬੰਦ ਹੋ ਗਿਆ। ਹੁਣ ਪਾਕਿਸਤਾਨ ਵਿੱਚ ਟੀਮਾਂ ਨੇ ਮੁੜ ਖੇਡਣਾ ਸ਼ੁਰੂ ਕਰ ਦਿੱਤਾ ਹੈ। ਉਸ ਸਮੇਂ ਸਾਹਮਣੇ ਆਈਆਂ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਟੀਮ ਸ਼੍ਰੀਲੰਕਾ ਦਾ ਦੌਰਾ ਕਰਨ ਜਾ ਰਹੀ ਸੀ ਪਰ ਭਾਰਤ ਨੇ ਇਹ ਦੌਰਾ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸ਼੍ਰੀਲੰਕਾ ਪਾਕਿਸਤਾਨ ਚਲਾ ਗਿਆ ਸੀ।
ਬੀਸੀਸੀਆਈ ਨੂੰ ਭਾਰਤ ਸਰਕਾਰ ਤੋਂ ਹਰੀ ਝੰਡੀ ਦੀ ਲੋੜ: ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਅੱਤਵਾਦੀ ਖਤਰੇ ਅਤੇ ਦੋਹਾਂ ਦੇਸ਼ਾਂ ਵਿਚਾਲੇ ਖਰਾਬ ਸਿਆਸੀ ਸਬੰਧਾਂ ਕਾਰਨ ਭਾਰਤ ਆਪਣੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਦਾ ਦੌਰਾ ਨਹੀਂ ਕਰਨ ਦਿੰਦਾ। ਹੁਣ 2026 ਦਾ ਟੀ-20 ਵਿਸ਼ਵ ਕੱਪ ਭਾਰਤ ਵਿੱਚ ਹੋਣਾ ਹੈ। ਪਾਕਿਸਤਾਨ ਕ੍ਰਿਕਟ ਟੀਮ ਉੱਥੇ ਆਉਣ ਤੋਂ ਇਨਕਾਰ ਕਰ ਸਕਦੀ ਹੈ ਕਿਉਂਕਿ ਜਦੋਂ ਵੀ ਭਾਰਤ ਵਿੱਚ ਆਈਸੀਸੀ ਦਾ ਕੋਈ ਸਮਾਗਮ ਹੁੰਦਾ ਹੈ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਆਪਣੀ ਟੀਮ ਨੂੰ ਭਾਰਤ ਭੇਜਣ ਤੋਂ ਇਨਕਾਰ ਕਰ ਦਿੰਦਾ ਹੈ ਪਰ ਆਈਸੀਸੀ ਦੇ ਦਬਾਅ ਕਾਰਨ ਉਸ ਨੂੰ ਅਕਸਰ ਭਾਰਤ ਆਉਣਾ ਪੈਂਦਾ ਹੈ ਜਦੋਂਕਿ ਬੀਸੀਸੀਆਈ ਭਾਰਤੀ ਟੀਮ ਨੂੰ ਭੇਜਣ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ।
- ਇਸ ਖਿਡਾਰਣ ਦੇ ਜਜ਼ਬੇ ਨੂੰ ਸਲਾਮ, 7 ਮਹੀਨੇ ਦੀ ਗਰਭਵਤੀ ਹੁੰਦਿਆਂ ਵੀ ਕੀਤੀ ਫੈਂਸਿੰਗ - Paris Olympics 2024
- ਸਵਪਨਿਲ ਕੁਸਲੇ 50 ਮੀਟਰ ਰਾਈਫਲ 3 ਪੋਜੀਸ਼ਨ ਸ਼ੂਟਿੰਗ ਈਵੈਂਟ ਦੇ ਫਾਈਨਲ ਵਿੱਚ ਪਹੁੰਚਿਆ, ਐਸ਼ਵਰਿਆ ਪ੍ਰਤਾਪ ਬਾਹਰ - Swapnil Kusale into Final
- ਤੀਰਅੰਦਾਜ਼ ਬੋਮਾਦੇਵਰਾ, ਮੁੱਕੇਬਾਜ਼ ਪ੍ਰੀਤੀ ਪਵਾਰ ਅਤੇ ਜੈਸਮੀਨ ਦੀ ਓਲੰਪਿਕ ਮੁਹਿੰਮ ਸਮਾਪਤ - Paris Olynmpics 2024
ਹਾਈਬ੍ਰਿਡ ਮਾਡਲ: ਚੈਂਪੀਅਨਸ ਟਰਾਫੀ 2025 ਦੀ ਮੇਜ਼ਬਾਨੀ ਫਰਵਰੀ-ਮਾਰਚ ਵਿੱਚ ਕਿਵੇਂ ਹੋਵੇਗੀ, ਪਾਕਿਸਤਾਨ ਦੇ ਡਰਾਫਟ ਸ਼ਡਿਊਲ ਮੁਤਾਬਿਕ ਭਾਰਤ ਦੇ ਮੈਚ ਲਾਹੌਰ ਵਿੱਚ ਹੋਣੇ ਹਨ ਪਰ ਬੀਸੀਸੀਆਈ ਨੇ ਇਸ ਸ਼ਡਿਊਲ ਨੂੰ ਸਵੀਕਾਰ ਨਹੀਂ ਕੀਤਾ ਹੈ। ਹੁਣ ਬੀਸੀਸੀਆਈ ਚਾਹੁੰਦਾ ਹੈ ਕਿ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ (ਕਿਸੇ ਹੋਰ ਦੇਸ਼ ਵਿੱਚ) ਵਿੱਚ ਕਰਵਾਇਆ ਜਾਵੇ, ਜੇਕਰ ਭਾਰਤੀ ਟੀਮ ਪਾਕਿਸਤਾਨ ਖੇਡਣ ਨਹੀਂ ਜਾਂਦੀ ਤਾਂ ਇਸ ਤੋਂ ਪਹਿਲਾਂ ਏਸ਼ੀਆ ਕੱਪ ਦੀ ਮੇਜ਼ਬਾਨੀ ਸ੍ਰੀਲੰਕਾ ਦੇ ਨਾਲ-ਨਾਲ ਪਾਕਿਸਤਾਨ ਨੇ ਵੀ ਕੀਤੀ ਸੀ ਕਿਉਂਕਿ ਭਾਰਤ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।