ETV Bharat / sports

ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦੀ ਅਪ੍ਰੈਲ 'ਚ ਚੋਣ ਹੋਣ ਦੀ ਸੰਭਾਵਨਾ - T20 World Cup 2024 - T20 WORLD CUP 2024

T20 World Cup 2024: ਆਗਾਮੀ ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਗਠਨ ਅਪ੍ਰੈਲ 'ਚ ਹੋ ਸਕਦਾ ਹੈ। ਬੀਸੀਸੀਆਈ ਨੇ ਇਸ ਦੇ ਲਈ ਖਾਸ ਯੋਜਨਾ ਬਣਾਈ ਹੈ। ਪੂਰੀ ਖਬਰ ਪੜ੍ਹੋ

T20 World Cup 2024
T20 World Cup 2024
author img

By ETV Bharat Sports Team

Published : Mar 30, 2024, 8:10 PM IST

ਨਵੀਂ ਦਿੱਲੀ: ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਅਪ੍ਰੈਲ ਦੇ ਆਖਰੀ ਹਫਤੇ 'ਚ ਚੁਣੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਟੀਮ ਨੂੰ ਸੌਂਪਣ ਦੀ ਆਖਰੀ ਮਿਤੀ 1 ਮਈ ਹੈ। ਭਾਰਤੀ ਕ੍ਰਿਕਟ ਬੋਰਡ (BCCI) ਦੇ ਇੱਕ ਸੂਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪਰ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀ ਹਰ ਟੀਮ ਨੂੰ 25 ਮਈ ਤੱਕ ਆਪਣੀ ਸ਼ੁਰੂਆਤੀ ਟੀਮ ਵਿੱਚ ਖਿਡਾਰੀ ਬਦਲਣ ਦਾ ਮੌਕਾ ਮਿਲੇਗਾ।

ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਸੂਤਰ ਨੇ ਗੁਪਤਤਾ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ, 'ਭਾਰਤੀ ਟੀਮ ਦੀ ਚੋਣ ਅਪ੍ਰੈਲ ਦੇ ਆਖਰੀ ਹਫਤੇ ਦੌਰਾਨ ਕੀਤੀ ਜਾਵੇਗੀ ਅਤੇ ਇਸ ਸਮੇਂ ਤੱਕ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਪਹਿਲਾ ਹਿੱਸਾ ਖਤਮ ਹੋ ਜਾਵੇਗਾ, ਜਿਸ ਤੋਂ ਬਾਅਦ ਰਾਸ਼ਟਰੀ ਚੋਣ ਕਮੇਟੀ ਦਾਅਵੇਦਾਰਾਂ ਦੇ ਫਾਰਮ ਅਤੇ ਫਿਟਨੈਸ ਦਾ ਰੀਵਿਊ ਕਰਨ ਦੀ ਸਥਿਤੀ 'ਚ ਹੋਵੇਗੀ'।

ਸੂਤਰ ਨੇ ਕਿਹਾ, 'ਕ੍ਰਿਕਟਰਾਂ ਦਾ ਪਹਿਲਾ ਜੱਥਾ ਆਈਪੀਐਲ ਦਾ ਲੀਗ ਪੜਾਅ 19 ਮਈ ਨੂੰ ਖਤਮ ਹੋਣ ਤੋਂ ਤੁਰੰਤ ਬਾਅਦ ਨਿਊਯਾਰਕ ਲਈ ਰਵਾਨਾ ਹੋਵੇਗਾ। ਜਿਨ੍ਹਾਂ ਖਿਡਾਰੀਆਂ ਦੀਆਂ ਟੀਮਾਂ ਆਖ਼ਰੀ ਚਾਰ ਲਈ ਕੁਆਲੀਫਾਈ ਨਹੀਂ ਕਰਦੀਆਂ ਉਹ ਵੀ ਜਲਦੀ ਜਾਣਗੇ, ਜਿਵੇਂ ਕਿ ਪਿਛਲੇ ਸਾਲ ਡਬਲਯੂ.ਟੀ.ਸੀ. ਫਾਈਨਲਜ਼ ਦੇ ਦੌਰਾਨ ਹੋਇਆ ਸੀ'।

ਟੀ-20 ਵਿਸ਼ਵ ਕੱਪ ਟੂਰਨਾਮੈਂਟ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਹੋ ਰਿਹਾ ਹੈ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਸਟੈਂਡਬਾਏ ਖਿਡਾਰੀ ਵੀ ਟੀਮ ਦੇ ਨਾਲ ਯਾਤਰਾ ਕਰਨਗੇ ਤਾਂ ਜੋ ਮੁੱਖ ਟੀਮ ਦੇ ਕਿਸੇ ਵੀ ਖਿਡਾਰੀ ਦੇ ਜ਼ਖਮੀ ਹੋਣ ਜਾਂ ਕਿਸੇ ਅਣਕਿਆਸੇ ਹਾਲਾਤਾਂ ਕਾਰਨ ਹਟਣ ਦੀ ਸਥਿਤੀ ਵਿੱਚ ਕੋਈ ਲੌਜਿਸਟਿਕਲ ਪਰੇਸ਼ਾਨੀ ਨਾ ਝੱਲਣੀ ਪਵੇ। ਚਾਰ ਰਾਸ਼ਟਰੀ ਚੋਣਕਾਰ ਜ਼ਿਆਦਾਤਰ ਮੈਚ ਦੇਖਣ ਲਈ ਯਾਤਰਾ ਕਰਨਗੇ।

ਤੁਹਾਨੂੰ ਦੱਸ ਦਈਏ ਕਿ ਵਰਕਲੋਡ ਮੈਨੇਜਮੈਂਟ ਨੂੰ ਲੈ ਕੇ ਵਿਸ਼ਵ ਕੱਪ ਦੇ ਕਿਸੇ ਵੀ ਦਾਅਵੇਦਾਰ ਨੂੰ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਹੈ ਕਿਉਂਕਿ ਉਹ ਇਨ੍ਹਾਂ ਦੋ ਮਹੀਨਿਆਂ ਵਿੱਚ ਫਰੈਂਚਾਇਜ਼ੀ ਦੇ ਅਧੀਨ ਖੇਡਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.