ETV Bharat / sports

ਇੰਗਲੈਂਡ ਨੇ ਮੀਂਹ ਕਾਰਨ ਰੁਕੇ ਮੈਚ ਵਿੱਚ ਨਾਮੀਬੀਆ ਨੂੰ 41 ਦੌੜਾਂ ਨਾਲ ਹਰਾਇਆ, ਸੁਪਰ-8 ਦੀਆਂ ਉਮੀਦਾਂ ਰੱਖੀਆਂ ਬਰਕਰਾਰ - T20 World Cup 2024

England Won By DLS Method: ਟੀ-20 ਵਿਸ਼ਵ ਕੱਪ ਦੇ 34ਵੇਂ ਮੈਚ ਵਿੱਚ ਇੰਗਲੈਂਡ ਨੇ ਨਾਮੀਬੀਆ ਨੂੰ 41 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ਤੋਂ ਬਾਅਦ ਹੈਰੀ ਬਰੂਕ ਨੂੰ ਉਸ ਦੇ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਪੜ੍ਹੋ ਪੂਰੀ ਖਬਰ..

ਇੰਗਲੈਂਡ ਦੇ ਖਿਡਾਰੀ
ਇੰਗਲੈਂਡ ਦੇ ਖਿਡਾਰੀ (ETV BHARAT)
author img

By ETV Bharat Sports Team

Published : Jun 16, 2024, 8:27 AM IST

ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024 ਦਾ 34ਵਾਂ ਮੈਚ ਸ਼ਨੀਵਾਰ ਨੂੰ ਇੰਗਲੈਂਡ ਬਨਾਮ ਨਾਮੀਬੀਆ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਇੰਗਲੈਂਡ ਨੇ ਡਕਵਰਥ ਲੁਈਸ ਨਿਯਮ ਦੀ ਵਰਤੋਂ ਕਰਦੇ ਹੋਏ ਨਾਮੀਬੀਆ ਨੂੰ 41 ਦੌੜਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਨੇ 10 ਓਵਰਾਂ 'ਚ 5 ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਨਾਮੀਬੀਆ ਦੀ ਟੀਮ 10 ਓਵਰਾਂ 'ਚ 3 ਵਿਕਟਾਂ ਗੁਆ ਕੇ 84 ਦੌੜਾਂ ਹੀ ਬਣਾ ਸਕੀ। ਇੰਗਲੈਂਡ ਦੀ ਇਸ ਜਿੱਤ ਤੋਂ ਬਾਅਦ ਹੁਣ ਉਸ ਦੀਆਂ ਨਜ਼ਰਾਂ ਆਸਟ੍ਰੇਲੀਆ ਬਨਾਮ ਸਕਾਟਲੈਂਡ ਮੈਚ 'ਤੇ ਟਿਕੀਆਂ ਹੋਈਆਂ ਹਨ, ਜਿੱਥੇ ਜੇਕਰ ਆਸਟ੍ਰੇਲੀਆ ਜਿੱਤਦਾ ਹੈ ਤਾਂ ਹੀ ਸਕਾਟਲੈਂਡ ਸੁਪਰ-8 ਲਈ ਕੁਆਲੀਫਾਈ ਕਰ ਸਕੇਗਾ।

ਇੰਗਲੈਂਡ ਬਨਾਮ ਨਾਮੀਬੀਆ ਵਿਚਾਲੇ ਮੈਚ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਇਆ। ਟਾਸ ਜਿੱਤ ਕੇ ਨਾਮੀਬੀਆ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਇੰਗਲੈਂਡ ਨੇ ਹਮਲਾਵਰ ਅੰਦਾਜ਼ ਅਪਣਾਉਂਦੇ ਹੋਏ 10 ਓਵਰਾਂ 'ਚ 125 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਹੈਰੀ ਬਰੂਕ ਨੇ 20 ਗੇਂਦਾਂ 'ਤੇ 47 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਜਿਸ 'ਚ 2 ਛੱਕੇ ਅਤੇ 4 ਚੌਕੇ ਸ਼ਾਮਲ ਸਨ। ਉਨ੍ਹਾਂ ਦੇ ਪ੍ਰਦਰਸ਼ਨ ਕਾਰਨ ਹੈਰੀ ਬਰੂਕ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਇਸ ਤੋਂ ਇਲਾਵਾ ਮੋਇਨ ਅਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਗੇਂਦਾਂ 'ਚ 16 ਦੌੜਾਂ ਬਣਾਈਆਂ। ਲੀਅਮ ਲਿਵਿੰਗਸਟਨ ਨੇ 4 ਗੇਂਦਾਂ ਵਿੱਚ 13 ਅਤੇ ਜੌਨੀ ਬੇਅਰਸਟੋ ਨੇ 18 ਗੇਂਦਾਂ ਵਿੱਚ 31 ਦੌੜਾਂ ਦਾ ਯੋਗਦਾਨ ਪਾਇਆ। ਸਲਾਮੀ ਬੱਲੇਬਾਜ਼ ਫਿਲ ਸਾਲਟ 8 ਗੇਂਦਾਂ 'ਚ 11 ਦੌੜਾਂ ਹੀ ਬਣਾ ਸਕੇ।

125 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਾਮੀਬੀਆ ਦੀ ਟੀਮ ਦੇ ਉਝ ਤਾਂ ਸਿਰਫ 3 ਖਿਡਾਰੀ ਹੀ ਆਊਟ ਹੋਏ ਪਰ ਇਸ ਟੀਚੇ ਨੂੰ ਹਾਸਲ ਕਰਨ 'ਚ ਸਫਲ ਨਹੀਂ ਹੋ ਸਕੀ ਅਤੇ 10 ਓਵਰਾਂ 'ਚ ਸਿਰਫ 84 ਦੌੜਾਂ ਹੀ ਬਣਾ ਸਕੀ। ਨਾਮੀਬੀਆ ਲਈ ਮਾਈਕਲ ਵਾਨ ਨੇ 29 ਗੇਂਦਾਂ ਵਿੱਚ ਸਭ ਤੋਂ ਵੱਧ 33 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਨਿਕੋਲਸ ਡੇਵਲਿਨ ਨੇ 16 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਰਿਟਾੲਰਿਡ ਹਰਟ ਹੋ ਗਏ। ਡੇਵਿਡ ਵੈਸੀ ਨੇ 12 ਗੇਂਦਾਂ ਵਿੱਚ 27 ਦੌੜਾਂ ਦੀ ਤੇਜ਼ ਪਾਰੀ ਖੇਡੀ। ਕਪਤਾਨ ਗੇਰਹਾਰਡ ਅਤੇ ਜੇਜੇ ਸਮਿਤ 1 ਅਤੇ 0 ਦੇ ਸਕੋਰ 'ਤੇ ਨਾਬਾਦ ਰਹੇ।

ਫਿਲਹਾਲ ਗਰੁੱਪ ਬੀ 'ਚੋਂ ਸਿਰਫ ਆਸਟ੍ਰੇਲੀਆ ਹੀ ਸੁਪਰ-8 ਲਈ ਕੁਆਲੀਫਾਈ ਕਰ ਸਕਿਆ ਹੈ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਇੰਗਲੈਂਡ 4 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ, ਜਦਕਿ ਸਕਾਟਲੈਂਡ ਨੇ ਵੀ ਦੋ ਮੈਚ ਜਿੱਤੇ ਹਨ, ਇਸ ਲਈ ਜੇਕਰ ਆਸਟ੍ਰੇਲੀਆ ਆਪਣੇ ਆਖਰੀ ਮੈਚ 'ਚ ਸਕਾਟਲੈਂਡ ਨੂੰ ਹਰਾਉਂਦਾ ਹੈ ਤਾਂ ਇੰਗਲੈਂਡ ਆਸਟ੍ਰੇਲੀਆ ਦੇ ਨਾਲ ਸੁਪਰ-8 ਲਈ ਕੁਆਲੀਫਾਈ ਕਰ ਲਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.