ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024 ਦਾ ਮੈਚ ਸ਼ਨੀਵਾਰ ਨੂੰ ਬੰਗਲਾਦੇਸ਼ ਬਨਾਮ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 2 ਵਿਕਟਾਂ ਨਾਲ ਹਰਾਇਆ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਨੇ 20 ਓਵਰਾਂ 'ਚ 124 ਦੌੜਾਂ ਬਣਾਈਆਂ, ਬੰਗਲਾਦੇਸ਼ ਨੇ 8 ਵਿਕਟਾਂ ਗੁਆ ਕੇ 19 ਓਵਰਾਂ 'ਚ ਸਕੋਰ ਹਾਸਲ ਕਰ ਲਿਆ।
ਸ਼੍ਰੀਲੰਕਾ ਨੇ ਇਸ ਮੈਚ ਵਿੱਚ ਬਹੁਤ ਚੰਗੀ ਸ਼ੁਰੂਆਤ ਕੀਤੀ ਅਤੇ ਪਾਵਰਪਲੇ ਵਿੱਚ 2 ਵਿਕਟਾਂ ਗੁਆ ਕੇ 53 ਦੌੜਾਂ ਬਣਾਈਆਂ। ਇਸ ਤੋਂ ਬਾਅਦ ਗੇਂਦਬਾਜ਼ੀ ਕਰਨ ਆਏ ਮੁਸਤਫਿਜ਼ੁਰ ਰਹਿਮਾਨ ਨੇ ਪਹਿਲੀ ਹੀ ਗੇਂਦ 'ਤੇ ਮੈਂਡਿਸ ਨੂੰ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਸ਼੍ਰੀਲੰਕਾ ਦਾ ਰਨ ਰੇਟ ਰੁਕ ਗਿਆ। ਸ਼੍ਰੀਲੰਕਾ ਲਈ ਪਥੁਮ ਨਿਸਾਂਕਾ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ ਅਤੇ ਉਹ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ।
ਇਸ ਤੋਂ ਇਲਾਵਾ ਕੁਸਲ ਮੈਂਡਿਸ ਨੇ 10, ਕਾਮਿੰਡੂ ਮੈਂਡਿਸ ਨੇ 4, ਧਨੰਜੇ ਡੀ ਸਿਲਵਾ ਨੇ 21 ਅਤੇ ਚਰਿਥ ਅਸਾਲੰਕਾ ਨੇ 19 ਦੌੜਾਂ ਬਣਾਈਆਂ। ਜੇਕਰ ਬੰਗਲਾਦੇਸ਼ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਮੁਸਤਫਿਜ਼ੁਰ ਰਹਿਮਾਨ ਅਤੇ ਰਿਸ਼ਾਦ ਹੁਸੈਨ ਨੇ 3-3 ਵਿਕਟਾਂ ਲਈਆਂ, ਜਦਕਿ ਤਸਕੀਨ ਅਹਿਮਦ ਨੇ 2 ਵਿਕਟਾਂ ਲਈਆਂ।
ਸ਼੍ਰੀਲੰਕਾ ਦੇ 125 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਸ਼੍ਰੀਲੰਕਾ ਨੇ ਓਵਰ ਦੀ ਤੀਜੀ ਗੇਂਦ 'ਤੇ ਸੌਮਿਆ ਸਰਕਾਰ ਨੂੰ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਦੂਜੀ ਵਿਕਟ ਦੂਜੇ ਓਵਰ 'ਚ 6 ਦੌੜਾਂ ਦੇ ਸਕੋਰ 'ਤੇ ਡਿੱਗੀ ਜਦੋਂ ਤਮਜਿਦ ਹਸਨ 3 ਦੌੜਾਂ ਬਣਾ ਕੇ ਆਊਟ ਹੋ ਗਏ। ਬੰਗਲਾਦੇਸ਼ ਪਾਵਰ ਪਲੇਅ 'ਚ 3 ਵਿਕਟਾਂ ਗੁਆ ਕੇ 34 ਦੌੜਾਂ ਹੀ ਬਣਾ ਸਕੀ।
- ਕੈਨੇਡਾ ਨੇ ਰੋਮਾਂਚਕ ਮੈਚ 'ਚ ਆਇਰਲੈਂਡ ਨੂੰ 8 ਦੌੜਾਂ ਨਾਲ ਹਰਾਇਆ, ਟੀ-20 ਵਿਸ਼ਵ ਕੱਪ 'ਚ ਪਹਿਲੀ ਜਿੱਤ ਕੀਤੀ ਦਰਜ - Canada beat Ireland
- ਆਪਣੇ ਖ਼ਤਰਨਾਕ ਅੰਦਾਜ 'ਚ ਵਾਪਸ ਆਇਆ ਇਹ ਖਿਡਾਰੀ, ਹੁਣ ਪਾਕਿਸਤਾਨ ਦੀ ਖੈਰ ਨਹੀਂ - T20 World Cup IND vs PAK
- ਸੰਨਿਆਸ ਤੋਂ ਬਾਅਦ ਵਾਪਸ ਬੁਲਾਈ ਪਾਕਿ ਟੀਮ, ਹੁਣ ਅਮਰੀਕਾ ਖਿਲਾਫ ਨਹੀਂ ਖੇਡੇਗਾ ਇਹ ਖਿਡਾਰੀ - T20 WORLD CUP 2024
ਇਸ ਤੋਂ ਬਾਅਦ ਲਿਟਨ ਦਾਸ ਅਤੇ ਤੌਹੀਦ ਹਿਰਦੇ ਨੇ ਸਾਂਝੇਦਾਰੀ ਕੀਤੀ ਅਤੇ ਬੰਗਲਾਦੇਸ਼ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ। ਲਿਟਨ ਦਾਸ ਨੇ 36 ਦੌੜਾਂ ਅਤੇ ਤੌਹੀਦ ਨੇ 40 ਦੌੜਾਂ ਦੀ ਪਾਰੀ ਖੇਡੀ। ਮਹਿਮੂਦੁੱਲਾ ਨੇ 19ਵੇਂ ਓਵਰ ਵਿੱਚ ਜੇਤੂ ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ, ਉਸ ਨੇ 13 ਗੇਂਦਾਂ ਵਿੱਚ 16 ਦੌੜਾਂ ਬਣਾਈਆਂ।