ਨਵੀਂ ਦਿੱਲੀ— ਮੋਹਾਲੀ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਅੱਜ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਆਈ.ਪੀ.ਐੱਲ ਦਾ ਮੈਚ ਖੇਡਿਆ ਜਾਣਾ ਹੈ। ਇਸ ਮੈਚ 'ਚ ਸ਼ਿਖਰ ਧਵਨ ਦੀ ਟੀਮ ਦਾ ਸਾਹਮਣਾ ਸੰਜੂ ਸੈਮਸਨ ਦੀ ਟੀਮ ਨਾਲ ਹੋਵੇਗਾ। ਰਾਜਸਥਾਨ ਦੀ ਟੀਮ ਇਸ ਸੀਜ਼ਨ 'ਚ ਸ਼ਾਨਦਾਰ ਫਾਰਮ 'ਚ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦਾ ਹੁਣ ਤੱਕ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ ਹੈ। ਮੈਚ ਤੋਂ ਪਹਿਲਾਂ, ਦੋਵੇਂ ਟੀਮਾਂ ਦੇ ਅੰਕੜੇ, ਸੰਭਾਵਿਤ ਪਲੇਇੰਗ-11 ਅਤੇ ਪਿੱਚ ਦੀ ਰਿਪੋਰਟ ਜਾਣੋ।
ਇਸ ਸੀਜ਼ਨ 'ਚ ਹੁਣ ਤੱਕ ਦੋਵਾਂ ਟੀਮਾਂ ਦਾ ਪ੍ਰਦਰਸ਼ਨ: ਆਈਪੀਐੱਲ ਦੇ 17ਵੇਂ ਸੀਜ਼ਨ 'ਚ ਦੋਵਾਂ ਟੀਮਾਂ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸੰਜੂ ਸੈਮਸਨ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਜ਼ 5 'ਚੋਂ 4 ਮੈਚ ਜਿੱਤ ਕੇ ਅੰਕ ਸੂਚੀ 'ਚ ਚੋਟੀ 'ਤੇ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦੀ ਟੀਮ ਨੇ ਵੀ ਹੁਣ ਤੱਕ ਇੰਨੇ ਹੀ ਮੈਚ ਖੇਡੇ ਹਨ ਪਰ 3 ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਿਰਫ਼ 2 ਮੈਚ ਹੀ ਜਿੱਤੇ ਹਨ। ਪੰਜਾਬ ਦੀ ਟੀਮ ਇਸ ਸਮੇਂ ਅੰਕ ਸੂਚੀ ਵਿੱਚ 8ਵੇਂ ਸਥਾਨ 'ਤੇ ਹੈ।
PBKS vs RR Head to Head: IPL ਦੇ ਇਤਿਹਾਸ ਵਿੱਚ, ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ 26 ਵਾਰ ਇੱਕ ਦੂਜੇ ਨਾਲ ਭਿੜ ਚੁੱਕੀਆਂ ਹਨ। ਇਸ ਦੌਰਾਨ ਰਾਜਸਥਾਨ ਰਾਇਲਜ਼ ਨੇ ਜ਼ਿਆਦਾ ਵਾਰ ਜਿੱਤ ਦਾ ਸਵਾਦ ਚੱਖਿਆ ਹੈ ਅਤੇ 15 ਵਾਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਨੇ 11 ਮੈਚ ਜਿੱਤੇ ਹਨ। ਦੋਵਾਂ ਵਿਚਾਲੇ ਪਿਛਲੇ 5 ਮੈਚਾਂ 'ਚ ਵੀ ਰਾਜਸਥਾਨ ਦਾ ਦਬਦਬਾ ਰਿਹਾ ਹੈ। ਰਾਜਸਥਾਨ ਨੇ ਪਿਛਲੇ 5 ਮੈਚਾਂ ਵਿੱਚੋਂ 3 ਵਿੱਚ ਜਿੱਤ ਦਰਜ ਕੀਤੀ ਹੈ। ਹਾਲਾਂਕਿ ਰਾਜਸਥਾਨ ਲਈ ਅੱਜ ਪੰਜਾਬ ਕਿੰਗਜ਼ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਹਰਾਉਣਾ ਆਸਾਨ ਨਹੀਂ ਹੋਵੇਗਾ।
ਪਿੱਚ ਰਿਪੋਰਟ: ਚੰਡੀਗੜ੍ਹ ਦਾ ਮੁੱਲਾਂਪੁਰ ਸਟੇਡੀਅਮ ਅਜੇ ਵੀ ਨਵਾਂ ਹੈ ਅਤੇ ਇੱਥੇ ਹੁਣ ਤੱਕ ਸਿਰਫ਼ 2 ਆਈਪੀਐਲ ਮੈਚ ਖੇਡੇ ਗਏ ਹਨ। ਇਹ ਦੋਵੇਂ ਮੈਚ ਉੱਚ ਸਕੋਰਿੰਗ ਰਹੇ ਹਨ, ਅਤੇ ਦੋਵਾਂ ਵਿੱਚ 175+ ਦੌੜਾਂ ਬਣਾਈਆਂ ਗਈਆਂ ਹਨ। ਅਜਿਹੇ 'ਚ ਅੱਜ ਵੀ ਇਸ ਪਿੱਚ 'ਤੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲੇਗਾ। ਇਹ ਪਿੱਚ ਬੱਲੇਬਾਜ਼ਾਂ ਲਈ ਢੁਕਵੀਂ ਹੈ। ਪਰ ਨਵੀਂ ਗੇਂਦ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰਦੀ ਹੈ। ਹੁਣ ਤੱਕ ਖੇਡੇ ਗਏ ਪਿਛਲੇ ਦੋ ਮੈਚਾਂ ਵਿੱਚ ਤੇਜ਼ ਗੇਂਦਬਾਜ਼ਾਂ ਨੇ 13 ਵਿਕਟਾਂ ਹਾਸਲ ਕੀਤੀਆਂ ਹਨ।
ਦੋਵੇਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਸੈਮ ਕੁਰਾਨ, ਸਿਕੰਦਰ ਰਜ਼ਾ/ਲੀਅਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਸ਼ਾਂਕ ਸਿੰਘ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਾਗਿਸੋ ਰਬਾਡਾ (ਇੰਪੈਕਟ ਖਿਡਾਰੀ: ਅਰਸ਼ਦੀਪ ਸਿੰਘ।)
ਰਾਜਸਥਾਨ ਰਾਇਲਜ਼: ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ/ਵਿਕਟਕੀਪਰ), ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ, ਆਰ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਕੁਲਦੀਪ ਸੇਨ, ਯੁਜ਼ਵੇਂਦਰ ਚਾਹਲ (ਇੰਪੈਕਟ ਪਲੇਅਰ: ਕੇਸ਼ਵ ਮਹਾਰਾਜ/ਨੰਦਰੇ ਬਰਗਰ)
- ਦਿੱਲੀ ਕੈਪੀਟਲਜ਼ ਨੇ ਲਖਨਊ ਨੂੰ 6 ਵਿਕਟਾਂ ਨਾਲ ਹਰਾਇਆ, ਕੁਲਦੀਪ ਨੇ 3 ਵਿਕਟਾਂ, ਫਰੇਜ਼ਰ-ਮੈਕਗੁਰਕ ਨੇ ਡੈਬਿਊ ਨੇ ਜੜੇ ਅਰਧ ਸੈਂਕੜੇ
- ਗੁਜਰਾਤ ਦੇ ਖਿਡਾਰੀਆਂ ਨੇ ਰਣਥੰਭੌਰ ਨੈਸ਼ਨਲ ਪਾਰਕ 'ਚ ਕੀਤੀ ਜੰਗਲ ਸਫਾਰੀ, ਚੀਤੇ ਨਾਲ ਤਸਵੀਰਾਂ ਹੋ ਰਹੀਆਂ ਹਨ ਵਾਇਰਲ
- ਵਿਨੇਸ਼ ਨੇ WFI ਪ੍ਰਧਾਨ 'ਤੇ ਲਾਏ ਗੰਭੀਰ ਇਲਜ਼ਾਮ - 'ਉਹ ਮੈਨੂੰ ਓਲੰਪਿਕ ਖੇਡਣ ਤੋਂ ਰੋਕਣਾ ਚਾਹੁੰਦੇ ਹਨ, ਡੋਪਿੰਗ 'ਚ ਫਸਾਉਣ ਦੀ ਸਾਜ਼ਿਸ਼'