ਨਵੀਂ ਦਿੱਲੀ: ਪੈਰਿਸ ਓਲੰਪਿਕ 2024 'ਚ ਤਗਮਾ ਜਿੱਤ ਕੇ ਭਾਰਤ ਦਾ ਨਾਮ ਬੁਲੰਦ ਕਰਨ ਵਾਲੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਅਤੇ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ਨੇ ਸਨਮਾਨਿਤ ਕੀਤਾ ਹੈ। ਮਨੂ ਅਤੇ ਨੀਰਜ ਨੂੰ X ਅਕਾਊਂਟ 'ਚ ਜੁੜਿਆ ਆਈਫਲ ਟਾਵਰ ਸਟਿੱਕਰ ਮਿਲ ਗਿਆ ਹੈ। ਐਤਵਾਰ ਰਾਤ ਨੂੰ ਹੋਏ ਓਲੰਪਿਕ ਸਮਾਪਤੀ ਸਮਾਰੋਹ ਤੋਂ ਬਾਅਦ ਇਨ੍ਹਾਂ ਦੋਵਾਂ ਭਾਰਤੀ ਐਥਲੀਟਾਂ ਦੇ ਅਕਾਊਂਟ 'ਚ ਆਈਫਲ ਟਾਵਰ ਦਾ ਸਟਿੱਕਰ ਜੋੜ ਦਿੱਤਾ ਗਿਆ।
ਮਨੂ ਭਾਕਰ ਅਤੇ ਨੀਰਜ ਚੋਪੜਾ ਨੇ ਮਚਾਈ ਹਲਚਲ: ਮਨੂ ਭਾਕਰ ਅਤੇ ਨੀਰਜ ਚੋਪੜਾ ਪੈਰਿਸ ਓਲੰਪਿਕ ਦੇ ਮੈਡਲ ਜੇਤੂ ਹਨ। ਭਾਕਰ ਨੇ ਪੈਰਿਸ ਓਲੰਪਿਕ ਵਿੱਚ ਔਰਤਾਂ ਦੀ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਅਤੇ ਸਰਬਜੋਤ ਸਿੰਘ ਦੇ ਨਾਲ ਮਿਕਸਡ ਟੀਮ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ ਸਨ।
ਇਸ ਦੌਰਾਨ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 'ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਉਹ ਇਸ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਇਕਲੌਤਾ ਭਾਰਤੀ ਐਥਲੀਟ ਹੈ। ਜੈਵਲਿਨ ਥਰੋਅ ਫਾਈਨਲ ਵਿੱਚ ਉਸਨੇ ਤਗਮਾ ਜਿੱਤਣ ਦੀ ਆਪਣੀ ਦੂਜੀ ਕੋਸ਼ਿਸ਼ ਵਿੱਚ 89.45 ਦੀ ਦੂਰੀ ਸੁੱਟੀ। ਇਸ ਤੋਂ ਇਲਾਵਾ, ਉਸ ਦੇ ਹੋਰ 5 ਥਰੋਅ ਆਊਟ ਐਲਾਨੇ ਗਏ। ਇਸ ਈਵੈਂਟ ਵਿੱਚ ਪਾਕਿਸਤਾਨ ਦੇ ਜੈਵਲਿਨ ਥਰੋਅਰ ਅਰਸ਼ਦ ਨਦੀਮ ਨੇ 92.97 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਸੋਨ ਤਗਮਾ ਜਿੱਤਿਆ।
ਸ਼੍ਰੀਜੇਸ਼ ਨੂੰ ਮਿਲਿਆ ਸਨਮਾਨ: ਪੈਰਿਸ ਓਲੰਪਿਕ 'ਚ ਭਾਰਤੀ ਹਾਕੀ ਟੀਮ ਦੇ ਗੋਲਕੀਪਰ ਦੇ ਰੂਪ 'ਚ ਟੀਮ ਦੀ ਜਿੱਤ 'ਚ ਯੋਗਦਾਨ ਪਾਉਣ ਵਾਲੇ ਸ਼੍ਰੀਜੇਸ਼ ਦੇ ਐਕਸ ਅਕਾਊਂਟ 'ਤੇ ਆਈਫਲ ਟਾਵਰ ਦਾ ਸਟਿੱਕਰ ਵੀ ਲੱਗਾ ਹੋਇਆ ਹੈ। ਓਲੰਪਿਕ ਤੋਂ ਪਹਿਲਾਂ ਸੰਨਿਆਸ ਦਾ ਐਲਾਨ ਕਰਨ ਵਾਲੇ ਤਜਰਬੇਕਾਰ ਗੋਲਕੀਪਰ ਸ਼੍ਰੀਜੇਸ਼ ਨੇ ਪੈਰਿਸ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਖੇਡ ਨੂੰ ਅਲਵਿਦਾ ਕਹਿ ਦਿੱਤਾ।
- ਪੈਰਿਸ ਓਲੰਪਿਕ 'ਚ ਭਾਰਤੀ ਐਥਲੀਟਾਂ ਨਾਲ ਹੋਏ ਕਈ ਵੱਡੇ ਵਿਵਾਦ, ਇਨ੍ਹਾਂ 'ਚੋਂ ਇੱਕ ਨੇ ਪੂਰੇ ਦੇਸ਼ ਨੂੰ ਕੀਤਾ ਸ਼ਰਮਸਾਰ - Paris Olympics Controversy
- ਵਿਨੇਸ਼ ਫੋਗਾਟ ਦੇ ਮਾਮਲੇ ਉਤੇ ਬੋਲੀ ਪੀਟੀ ਊਸ਼ਾ, ਕੀਤਾ ਆਈਓਏ ਦੀ ਮੈਡੀਕਲ ਟੀਮ ਦਾ ਬਚਾਅ - Vinesh Phogat Disqualification
- 36 ਵਾਰ ਓਲੰਪਿਕ ਖੇਡ ਕੇ ਵੀ ਸਿਰਫ਼ ਇੰਨੇ ਮੈਡਲ ਹਾਸਲ ਕਰ ਚੁੱਕਾ ਹੈ ਭਾਰਤ, ਇੱਥੇ ਜਾਣੋ ਪੂਰੀ ਡਿਟੇਲ - Paris Olympics 2024
𝐈𝐧𝐝𝐢𝐚 𝐜𝐨𝐧𝐜𝐥𝐮𝐝𝐞 𝐭𝐡𝐞𝐢𝐫 𝐏𝐚𝐫𝐢𝐬 𝐎𝐥𝐲𝐦𝐩𝐢𝐜𝐬 𝐜𝐚𝐦𝐩𝐚𝐢𝐠𝐧 𝐰𝐢𝐭𝐡 𝟔* 𝐦𝐞𝐝𝐚𝐥𝐬 (𝟏 𝐒𝐢𝐥𝐯𝐞𝐫 & 𝟓 𝐁𝐫𝐨𝐧𝐳𝐞):
— India_AllSports (@India_AllSports) August 10, 2024
🥈 Neeraj Chopra
🥉 Manu Bhaker
🥉 Manu Bhaker/Sarabjot Singh
🥉 Swapnil Kusale
🥉 Aman Sehrawat
🥉 Hockey
*Pending decision… pic.twitter.com/fnQ2UB2S4O
ਪੈਰਿਸ ਓਲੰਪਿਕ ਵਿੱਚ ਭਾਰਤ ਦਾ ਪ੍ਰਦਰਸ਼ਨ: ਇਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ 117 ਐਥਲੀਟਾਂ ਨੇ ਕੀਤੀ ਸੀ। ਇਨ੍ਹਾਂ ਵਿੱਚੋਂ ਸਿਰਫ਼ ਮਨੂ ਭਾਕਰ, ਸਰਬਜੋਤ ਸਿੰਘ, ਸਵਪਨਿਲ ਕੁਸਲੇ, ਨੀਰਜ ਚੋਪੜਾ ਅਤੇ ਭਾਰਤੀ ਹਾਕੀ ਟੀਮ ਹੀ ਤਗ਼ਮੇ ਜਿੱਤਣ ਵਿੱਚ ਸਫ਼ਲ ਰਹੀ। ਬਾਕੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ, ਪਰ ਆਖਰੀ ਪੜਾਅ 'ਤੇ ਹਾਰ ਗਏ ਅਤੇ ਬਿਨ੍ਹਾਂ ਤਗਮੇ ਦੇ ਖਾਲੀ ਹੱਥ ਘਰ ਪਰਤੇ। ਕੁੱਲ ਮਿਲਾ ਕੇ ਇਸ ਵਾਰ ਭਾਰਤ ਨੇ 6 ਤਗਮੇ ਜਿੱਤੇ ਹਨ। ਇਸ ਵਿੱਚ 5 ਕਾਂਸੀ ਅਤੇ 1 ਚਾਂਦੀ ਦਾ ਤਗਮਾ ਸ਼ਾਮਲ ਹੈ ਪਰ ਭਾਰਤ ਦੇ ਖਾਤੇ ਵਿੱਚ ਸਿਰਫ਼ ਸੋਨਾ ਹੀ ਨਹੀਂ ਆਇਆ ।