ਨਵੀਂ ਦਿੱਲੀ: IPL 2024 ਦਾ ਫਾਈਨਲ 26 ਮਈ (ਐਤਵਾਰ) ਨੂੰ ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਅਜਿਹੇ 'ਚ ਪ੍ਰਸ਼ੰਸਕਾਂ ਨੂੰ ਆਈਪੀਐੱਲ 2024 ਦੇ ਫਾਈਨਲ 'ਚ ਕੇਕੇਆਰ ਦੇ ਕਪਤਾਨ ਸ਼੍ਰੇਅਸ ਅਈਅਰ ਅਤੇ ਐੱਸਆਰਐੱਚ ਦੇ ਕਪਤਾਨ ਪੈਟ ਕਮਿੰਸ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲਣ ਵਾਲੀ ਹੈ। ਪ੍ਰਸ਼ੰਸਕ ਸਟਾਰ ਸਪੋਰਟਸ ਨੈੱਟਵਰਕ 'ਤੇ ਇਸ ਫਾਈਨਲ ਮੈਚ ਦੇ ਲਾਈਵ ਟੈਲੀਕਾਸਟ ਦਾ ਆਨੰਦ ਲੈ ਸਕਦੇ ਹਨ, ਜਦਕਿ ਲਾਈਵ ਸਟ੍ਰੀਮਿੰਗ ਜੀਓ ਸਿਨੇਮਾ 'ਤੇ ਉਪਲਬਧ ਹੋਵੇਗੀ।
ਕੋਲਕਾਤਾ ਨਾਈਟ ਰਾਈਡਰਜ਼ ਦੇ ਭਰੋਸੇਮੰਦ ਖਿਡਾਰੀ: ਇਸ ਵੱਡੇ ਮੈਚ ਵਿੱਚ ਸਾਰੇ ਵੱਡੇ ਖਿਡਾਰੀਆਂ ਨੂੰ ਕੇਕੇਆਰ ਲਈ ਖੇਡਣਾ ਹੋਵੇਗਾ। ਅਜਿਹੇ 'ਚ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ, ਸੁਨੀਲ ਨਾਰਾਇਣ ਅਤੇ ਵੈਂਕਟੇਸ਼ ਅਈਅਰ ਤੋਂ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ। ਕੋਲਕਾਤਾ ਦੇ ਗੇਂਦਬਾਜ਼ ਵਰੁਣ ਚੱਕਰਵਰਤੀ, ਹਰਸ਼ਿਤ ਰਾਣਾ ਅਤੇ ਮਿਸ਼ੇਲ ਸਟਾਰਕ ਹੈਦਰਾਬਾਦ ਦੇ ਬੱਲੇਬਾਜ਼ਾਂ ਨੂੰ ਤਬਾਹ ਕਰ ਸਕਦੇ ਹਨ। ਮਿਸ਼ੇਲ ਸਟਾਰਕ ਨੇ ਕੁਆਲੀਫਾਇਰ 1 ਵਿੱਚ SRH ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਹ ਇੱਕ ਵੱਡੇ ਮੈਚ ਦਾ ਖਿਡਾਰੀ ਹੈ, ਇਸ ਲਈ ਇਸ ਮੈਚ ਵਿੱਚ ਵੀ ਉਸ ਤੋਂ ਦਮਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ। ਆਂਦਰੇ ਰਸਲ ਗੇਂਦ ਅਤੇ ਬੱਲੇ ਦੋਵਾਂ ਨਾਲ ਟੀਮ ਲਈ ਚਮਤਕਾਰ ਕਰ ਸਕਦੇ ਹਨ।
ਕੇਕੇਆਰ ਦੇ ਖਤਰਨਾਕ ਖਿਡਾਰੀ
ਬੱਲੇਬਾਜ਼
- ਸੁਨੀਲ ਨਰਾਇਣ: ਮੈਚ-14, ਦੌੜਾਂ-482 (1 ਸੈਂਕੜਾ/3 ਅਰਧ ਸੈਂਕੜੇ)
- ਸ਼੍ਰੇਅਸ ਅਈਅਰ: ਮੈਚ-14, ਦੌੜਾਂ-345 (0 ਸੈਂਕੜਾ/2 ਅਰਧ ਸੈਂਕੜੇ)
- ਵੈਂਕਟੇਸ਼ ਅਈਅਰ: ਮੈਚ-14, ਦੌੜਾਂ-318 (0 ਸੈਂਕੜਾ/3 ਅਰਧ ਸੈਂਕੜੇ)
ਗੇਂਦਬਾਜ਼
- ਵਰੁਣ ਚੱਕਰਵਰਤੀ: ਮੈਚ-14, ਵਿਕਟ-20
- ਹਰਸ਼ਿਤ ਰਾਣਾ: ਮੈਚ-12, ਵਿਕਟ-17
- ਮਿਸ਼ੇਲ ਸਟਾਰਕ: ਮੈਚ-13, ਵਿਕਟ-15
ਆਲਰਾਊਂਡਰ
- ਆਂਦਰੇ ਰਸਲ: ਮੈਚ -14, ਦੌੜਾਂ - 222 (ਅਰਧ ਸੈਂਕੜਾ - 1 / ਵਿਕਟਾਂ - 16)
ਸਨਰਾਈਜ਼ਰਜ਼ ਹੈਦਰਾਬਾਦ ਦੇ ਭਰੋਸੇਮੰਦ ਖਿਡਾਰੀ: IPL 2024 ਦੇ ਫਾਈਨਲ ਮੈਚ 'ਚ ਹੈਦਰਾਬਾਦ ਨੂੰ ਜਿੱਤ ਦਿਵਾਉਣ ਦੀ ਜ਼ਿੰਮੇਵਾਰੀ ਇਕ ਵਾਰ ਫਿਰ ਉਨ੍ਹਾਂ ਦੇ ਬੱਲੇਬਾਜ਼ਾਂ 'ਤੇ ਹੋਵੇਗੀ। SRH ਤੋਂ ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ ਅਤੇ ਹੇਨਰਿਕ ਕਲਾਸੇਨ ਬੱਲੇਬਾਜ਼ੀ ਨਾਲ ਚੇਨਈ ਦੇ ਮੈਦਾਨ 'ਤੇ ਤੂਫਾਨ ਖੜ੍ਹਾ ਕਰ ਸਕਦੇ ਹਨ। ਟੀਮ ਨੂੰ ਗੇਂਦਬਾਜ਼ੀ ਵਿੱਚ ਟੀ ਨਜ਼ਰਜਨ, ਪੈਟ ਕਮਿੰਸ ਅਤੇ ਭੁਵਨੇਸ਼ਵਰ ਕੁਮਾਰ ਤੋਂ ਵੱਡੀਆਂ ਉਮੀਦਾਂ ਹੋਣਗੀਆਂ। ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਵੀ ਇਸ ਮੈਚ 'ਚ ਕੇਕੇਆਰ ਲਈ ਖ਼ਤਰਾ ਸਾਬਤ ਹੋ ਸਕਦੇ ਹਨ।
SRH ਦੇ ਖਤਰਨਾਕ ਖਿਡਾਰੀ
ਬੱਲੇਬਾਜ਼
- ਟ੍ਰੈਵਿਸ ਹੈੱਡ: ਮੈਚ-14, ਦੌੜਾਂ-576 (1 ਸੈਂਕੜਾ/4 ਅਰਧ ਸੈਂਕੜੇ)
- ਅਭਿਸ਼ੇਕ ਸ਼ਰਮਾ: ਮੈਚ-15, ਦੌੜਾਂ-482 (0 ਸੈਂਕੜਾ/3 ਅਰਧ ਸੈਂਕੜੇ)
- ਹੇਨਰਿਕ ਕਲਾਸੇਨ: ਮੈਚ-15, ਦੌੜਾਂ-463 (0 ਸੈਂਕੜਾ/4 ਅਰਧ ਸੈਂਕੜੇ)
ਗੇਂਦਬਾਜ਼
- ਟੀ ਨਟਰਾਜਨ: ਮੈਚ-13, ਵਿਕਟ-19
- ਪੈਟ ਕਮਿੰਸ: ਮੈਚ-15, ਵਿਕਟਾਂ-17
- ਭੁਵਨੇਸ਼ਵਰ ਕੁਮਾਰ: ਮੈਚ-15, ਵਿਕਟ-11
ਆਲਰਾਊਂਡਰ
- ਨਿਤੀਸ਼ ਕੁਮਾਰ ਰੈਡੀ: ਮੈਚ-12, ਦੌੜਾਂ-290 (ਅਰਧ ਸੈਂਕੜੇ-2/ਵਿਕੇਟ-3)
- ਭਾਰਤੀ ਮਹਿਲਾ ਤੀਰਅੰਦਾਜ਼ਾਂ ਨੇ ਦੱਖਣੀ ਕੋਰੀਆ 'ਚ ਝੰਡਾ ਗੱਡਿਆ, ਤੁਰਕੀ ਨੂੰ ਹਰਾ ਕੇ ਜਿੱਤੀ ਸੋਨ ਤਗਮੇ ਦੀ ਹੈਟ੍ਰਿਕ - Archery World Cup
- ਜੋ ਨਿਲਾਮੀ ਵਿੱਚ ਕਾਵਿਆ ਮਾਰਨ ਦਾ ਉਡਾ ਰਹੇ ਸਨ ਮਜ਼ਾਕ , ਉਨ੍ਹਾਂ ਦੀ ਹੀ ਟੀਮ ਨੂੰ ਹਰਾ SRH ਪਹੁਚੀ ਫਾਈਨਲ 'ਚ - IPL 2024 Kavya Maran took revenge
- ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਰਿਟਾਇਰਮੈਂਟ ਤੋਂ ਬਾਅਦ ਮੁਹੰਮਦ ਆਮਿਰ ਦੀ ਵਾਪਸੀ - Pakistan team for World Cup