ਨਵੀਂ ਦਿੱਲੀ: ਡਿਫੈਂਡਿੰਗ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2025 ਲਈ ਆਪਣੇ ਨਵੇਂ ਮੈਂਟਰ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਗੌਤਮ ਗੰਭੀਰ ਦੇ ਭਾਰਤੀ ਕ੍ਰਿਕਟ ਟੀਮ ਦੇ ਕੋਚ ਬਣਨ ਤੋਂ ਬਾਅਦ ਕੇਕੇਆਰ ਦੇ ਮੈਂਟਰ ਦਾ ਅਹੁਦਾ ਖਾਲੀ ਹੋ ਗਿਆ ਸੀ। ਹੁਣ ਅਗਲੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਫਰੈਂਚਾਇਜ਼ੀ ਨੇ ਡਵੇਨ ਬ੍ਰਾਵੋ ਨੂੰ ਆਪਣਾ ਨਵਾਂ ਮੈਂਟਰ ਨਿਯੁਕਤ ਕੀਤਾ ਹੈ।
Say hello to our new Mentor, DJ 'sir champion' Bravo! 💜
— KolkataKnightRiders (@KKRiders) September 27, 2024
Welcome to the City of Champions! 🎶🏆 pic.twitter.com/Kq03t4J4ia
ਡਵੇਨ ਬ੍ਰਾਵੋ ਕੇਕੇਆਰ ਦੇ ਨਵੇਂ ਮੈਂਟਰ ਬਣੇ
ਸਾਬਕਾ ਕੈਰੇਬੀਅਨ ਆਲਰਾਊਂਡਰ ਡਵੇਨ ਬ੍ਰਾਵੋ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿੱਚ ਗੌਤਮ ਗੰਭੀਰ ਦੀ ਥਾਂ ਲੈਣਗੇ, ਜਿਨ੍ਹਾਂ ਨੇ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਦੇ ਮੁੱਖ ਕੋਚ ਦਾ ਅਹੁਦਾ ਸੰਭਾਲਣ ਲਈ ਅਸਤੀਫਾ ਦੇ ਦਿੱਤਾ ਸੀ। ਵੈਸਟਇੰਡੀਜ਼ ਦੇ ਸਾਬਕਾ ਸਟਾਰ ਵੱਲੋਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦੇ ਐਲਾਨ ਤੋਂ ਤੁਰੰਤ ਬਾਅਦ ਫਰੈਂਚਾਇਜ਼ੀ ਵੱਲੋਂ ਇਹ ਐਲਾਨ ਕੀਤਾ ਗਿਆ ਹੈ।
Here's to creating more 'Champion'™️ memories! 💜@VenkyMysore | @DJBravo47 pic.twitter.com/KweWi895Ug
— KolkataKnightRiders (@KKRiders) September 27, 2024
ਕੇਕੇਆਰ ਦੇ ਸੀਈਓ ਵੈਂਕੀ ਮੈਸੂਰ ਨੇ ਪੁਸ਼ਟੀ ਕੀਤੀ ਕਿ ਬ੍ਰਾਵੋ ਦੁਨੀਆ ਭਰ ਦੀਆਂ ਵੱਖ-ਵੱਖ ਲੀਗਾਂ ਵਿੱਚ ਹੋਰ ਨਾਈਟ ਰਾਈਡਰਜ਼ ਫ੍ਰੈਂਚਾਇਜ਼ੀਜ਼ ਨਾਲ ਵੀ ਕੰਮ ਕਰਨਗੇ। ਮੈਸੂਰ ਨੇ ਇਕ ਬਿਆਨ 'ਚ ਕਿਹਾ, 'ਡੀਜੇ ਬ੍ਰਾਵੋ ਦਾ ਸਾਡੇ ਨਾਲ ਜੁੜਨਾ ਬਹੁਤ ਹੀ ਰੋਮਾਂਚਕ ਘਟਨਾ ਹੈ। ਉਹ ਜਿੱਥੇ ਵੀ ਖੇਡਦੇ ਹਨ, ਜਿੱਤਣ ਦੀ ਉਨ੍ਹਾਂ ਦੀ ਡੂੰਘੀ ਇੱਛਾ, ਉਨ੍ਹਾਂ ਦੇ ਤਜ਼ਰਬੇ ਅਤੇ ਗਿਆਨ ਦਾ ਫਰੈਂਚਾਇਜ਼ੀ ਅਤੇ ਸਾਰੇ ਖਿਡਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ। ਅਸੀਂ ਇਸ ਗੱਲ ਤੋਂ ਵੀ ਬਹੁਤ ਖੁਸ਼ ਹਾਂ ਕਿ ਉਹ ਦੁਨੀਆ ਭਰ ਦੀਆਂ ਸਾਡੀਆਂ ਸਾਰੀਆਂ ਹੋਰ ਫਰੈਂਚਾਈਜ਼ੀਆਂ - CPL, MLC ਅਤੇ ILT20 ਵਿੱਚ ਸ਼ਾਮਲ ਹੋਣਗੇ।
IPL 2024: Bowling coach of CSK
— Johns. (@CricCrazyJohns) September 27, 2024
IPL 2025: Mentor of KKR.
DWAYNE BRAVO has moved from CSK to KKR...!!!!! pic.twitter.com/NzYRakjPQW
ਆਈਪੀਐਲ ਵਿੱਚ ਇੱਕ ਵੱਡਾ ਨਾਮ
ਤੁਹਾਨੂੰ ਦੱਸ ਦਈਏ ਕਿ ਬ੍ਰਾਵੋ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਲਈ ਖੇਡੇ ਸੀ, ਪਰ ਉਹ ਆਪਣੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਦੇ ਕਰੀਅਰ ਦੇ ਵੱਡੇ ਹਿੱਸੇ ਲਈ ਨਾਈਟ ਰਾਈਡਰਜ਼ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਹਨ। ਬ੍ਰਾਵੋ ਨੇ 2022 ਅਤੇ 2023 ਸੀਜ਼ਨਾਂ ਵਿੱਚ ਸੀਐਸਕੇ ਦੇ ਗੇਂਦਬਾਜ਼ੀ ਕੋਚ ਵਜੋਂ ਕੰਮ ਕੀਤਾ।
ਬ੍ਰਾਵੋ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ
40 ਸਾਲਾ ਬ੍ਰਾਵੋ ਨੇ 2021 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ, ਪਰ ਉਸ ਤੋਂ ਬਾਅਦ ਲੀਗ ਕ੍ਰਿਕਟ ਖੇਡਣਾ ਜਾਰੀ ਰੱਖਿਆ। ਹਾਲ ਹੀ ਵਿੱਚ ਉਨ੍ਹਾਂ ਨੇ 2024 ਟੀ-20 ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਟੀਮ ਦੇ ਨਾਲ ਗੇਂਦਬਾਜ਼ੀ ਸਲਾਹਕਾਰ ਵਜੋਂ ਕੰਮ ਕੀਤਾ। ਉਹ ਸੀਪੀਐਲ ਦੇ ਚੱਲ ਰਹੇ ਸੀਜ਼ਨ ਵਿੱਚ ਖੇਡ ਰਹੇ ਸੀ, ਪਰ ਪਿੱਠ ਦੀ ਸੱਟ ਕਾਰਨ ਉਨ੍ਹਾਂ ਦਾ ਕਾਰਜਕਾਲ ਛੋਟਾ ਹੋ ਗਿਆ ਅਤੇ ਕ੍ਰਿਕਟਰ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਸੰਨਿਆਸ ਲੈਣ ਦਾ ਐਲਾਨ ਕੀਤਾ।