ਐਡੀਲੇਡ: ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਆਸਟਰੇਲੀਆ ਖ਼ਿਲਾਫ਼ ਡੇ-ਨਾਈਟ (ਪਿੰਕ ਬਾਲ ਟੈਸਟ) ਵਿੱਚ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਰੋਹਿਤ ਸ਼ਰਮਾ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਹੋਣ ਦੇ ਨਾਤੇ, ਉਸਨੇ ਲਗਾਤਾਰ ਸਭ ਤੋਂ ਵੱਧ ਟੈਸਟ ਮੈਚ ਹਾਰਨ ਦੇ ਮਾਮਲੇ ਵਿੱਚ ਕੋਹਲੀ ਅਤੇ ਧੋਨੀ ਦੀ ਬਰਾਬਰੀ ਕਰ ਲਈ ਹੈ।
Massive win in Adelaide for Australia as they level the series 1-1 💪#WTC25 | #AUSvIND 📝: https://t.co/D4QfJY2DY1 pic.twitter.com/RXZusN98wU
— ICC (@ICC) December 8, 2024
ਰੋਹਿਤ ਸ਼ਰਮਾ ਦੇ ਨਾਂ ਦਰਜ ਕੀਤਾ ਸ਼ਰਮਨਾਕ ਰਿਕਾਰਡ
ਰੋਹਿਤ ਨੂੰ ਨਿਊਜ਼ੀਲੈਂਡ ਖਿਲਾਫ ਘਰੇਲੂ ਮੈਦਾਨ 'ਤੇ ਤਿੰਨ ਸ਼ਰਮਨਾਕ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਹੁਣ ਐਡੀਲੇਡ 'ਚ ਆਸਟ੍ਰੇਲੀਆ ਖਿਲਾਫ ਦੂਜੇ ਟੈਸਟ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਐਮਐਸ ਧੋਨੀ, ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਵਰਗੇ ਚੋਟੀ ਦੇ ਕ੍ਰਿਕਟਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਜਿਸ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਜੋਂ ਲਗਾਤਾਰ ਸਭ ਤੋਂ ਵੱਧ ਟੈਸਟ ਮੈਚ ਹਾਰੇ ਹਨ।
ਰੋਹਿਤ ਦੀ ਕਪਤਾਨੀ 'ਚ ਭਾਰਤ ਲਗਾਤਾਰ ਚਾਰ ਟੈਸਟ ਮੈਚ ਹਾਰ ਚੁੱਕਾ ਹੈ। ਰੋਹਿਤ ਤੋਂ ਇਲਾਵਾ ਵਿਰਾਟ ਕੋਹਲੀ, ਐਮਐਸ ਧੋਨੀ, ਸਚਿਨ ਤੇਂਦੁਲਕਰ, ਦੱਤਾ ਗਾਇਕਵਾੜ ਅਤੇ ਐਮਕੇ ਪਟੌਦੀ ਪੰਜ ਹੋਰ ਕਪਤਾਨ ਹਨ ਜੋ ਭਾਰਤੀ ਕਪਤਾਨ ਵਜੋਂ ਲਗਾਤਾਰ 4 ਜਾਂ ਵੱਧ ਟੈਸਟ ਮੈਚ ਹਾਰ ਚੁੱਕੇ ਹਨ।
ਭਾਰਤੀ ਕਪਤਾਨ ਜੋ ਲਗਾਤਾਰ 4 ਜਾਂ ਇਸ ਤੋਂ ਵੱਧ ਟੈਸਟ ਮੈਚ ਹਾਰੇ ਹਨ
6 ਮਨਸੂਰ ਅਲੀ ਖਾਨ ਪਟੌਦੀ (1967-68)
5 ਸਚਿਨ ਤੇਂਦੁਲਕਰ (1999-00)
4 ਦੱਤਾ ਗਾਇਕਵਾੜ (1959)
4 ਐਮਐਸ ਧੋਨੀ (2011)
4 ਐਮਐਸ ਧੋਨੀ (2014)
4 ਵਿਰਾਟ ਕੋਹਲੀ (2020-21)
4 ਰੋਹਿਤ ਸ਼ਰਮਾ (2024)
ਵਿਰਾਟ ਕੋਹਲੀ ਲਗਾਤਾਰ ਚਾਰ ਟੈਸਟ ਮੈਚ ਹਾਰਨ ਵਾਲੇ ਆਖਰੀ ਭਾਰਤੀ ਕਪਤਾਨ ਸਨ। ਕੋਹਲੀ ਦੀ ਅਗਵਾਈ ਵਿੱਚ, ਭਾਰਤ ਨੇ 2020-21 ਸੀਜ਼ਨ ਵਿੱਚ ਆਸਟਰੇਲੀਆ ਵਿਰੁੱਧ ਇੱਕ, ਨਿਊਜ਼ੀਲੈਂਡ ਵਿਰੁੱਧ ਦੋ ਅਤੇ ਇੰਗਲੈਂਡ ਵਿਰੁੱਧ ਇੱਕ ਟੈਸਟ ਮੈਚ ਹਾਰਿਆ ਸੀ।
ਦੂਜੇ ਟੈਸਟ 'ਚ ਭਾਰਤ ਨੂੰ 10 ਵਿਕਟਾਂ ਨਾਲ ਹਾਰ, ਟੀਮ ਇੰਡੀਆ WTC ਅੰਕ ਸੂਚੀ 'ਚ ਪਹਿਲੇ ਤੋਂ ਤੀਜੇ ਸਥਾਨ 'ਤੇ ਪਹੁੰਚੀ
ਲਾਬੂਸ਼ੇਨ 'ਤੇ ਭੜਕ ਗਏ ਮੁਹੰਮਦ ਸਿਰਾਜ, ਜ਼ੋਰ ਨਾਲ ਮਾਰੀ ਗੇਂਦ, ਸੋਸ਼ਲ ਮੀਡੀਆ 'ਤੇ ਉਡਿਆ ਮਜ਼ਾਕ