ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈਕੇ ਬਿਆਨ ਦਿੰਦਿਆਂ ਆਖਿਆ ਕਿ ਇਸ ਫਿਲਮ ਅੰਦਰ ਸਿੱਖ ਸੰਗਤ ਦੇ ਜੋ ਵੀ ਇਤਰਾਜ਼ ਸਨ ਉਨ੍ਹਾਂ ਨੂੰ ਹਟਾਉਣ ਲਈ ਸਿੱਖ ਬੁੱਧੀਜੀਵੀਆਂ ਦੀ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਟੀਮ ਫਿਲਮ ਨੂੰ ਇਤਿਹਾਸ ਦੀ ਕਸੌਟੀ ਉੱਤੇ ਪਰਖ ਕੇ ਵੇਖਿਆ ਅਤੇ ਉਸ ਮੁਤਾਬਿਕ ਜੋ ਵੀ ਇਤਰਾਜ਼ਯੋਗ ਸੀਨ ਸਨ ਉਹ ਹਟਾਏ ਗਏ ਹਨ।
ਇੰਦਰਾ ਗਾਂਧੀ ਦਾ ਅਸਲ ਚਿਹਰਾ ਹੋਵੇਗਾ ਬੇਨਕਾਬ
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਖਿਆ ਕਿ ਸਿੱਖਾਂ ਦੇ ਇਤਰਾਜ਼ ਹਟਾਉਣ ਮਗਰੋਂ ਵੀ ਜੇ ਕੋਈ ਸਿੱਖ ਆਗੂ ਜਾਂ ਪੰਜਾਬੀ, ਫਿਲਮ ਨੂੰ ਰਿਲੀਜ਼ ਕਰਨ ਤੋਂ ਰੋਕਦਾ ਹੈ ਤਾਂ ਮੈਂ ਉਸ ਨੂੰ ਸਿੱਖਾਂ ਨਾਲ ਧੱਕੇ ਕਰਨ ਵਾਲੀ ਕਾਂਗਰਸ ਦਾ ਸਾਥੀ ਹੀ ਕਹਿ ਸਕਦਾ ਹਾਂ ਕਿਉਂਕਿ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਨੇ ਸਿਆਸਤ ਨਾਲ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਅਤੇ ਪੂਰੀ ਕੌਮ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
- ਗਿੱਦੜਬਾਹਾ ਤੋਂ ਜ਼ਿਮਨੀ ਚੋਣਾਂ ਦੇ ਉਮੀਦਵਾਰ ਹੋ ਸਕਦੇ ਹਨ ਮਨਪ੍ਰੀਤ ਬਾਦਲ
- ਤੜਕੇ ਚਾਰ ਵਜੇ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਪਹੁੰਚੇ ਈਟੀਟੀ 5994 ਯੂਨੀਅਨ ਆਗੂ, ਪੁਲਿਸ 'ਤੇ ਲਾਏ ਧੱਕਾ ਕਰਨ ਦੇ ਇਲਜ਼ਾਮ
- ਕੀ ਪੰਚਾਇਤੀ ਚੋਣਾਂ ਦੇ ਨਤੀਜਿਆਂ ਦਾ ਅਸਰ ਹੋਵੇਗਾ ਜ਼ਿਮਨੀ ਚੋਣਾਂ 'ਤੇ, 13 ਨਵੰਬਰ ਨੂੰ ਵੋਟਾਂ, ਕਾਂਗਰਸ ਅਤੇ ਭਾਜਪਾ ਨੇ ਕੀਤੇ ਵੱਡੇ ਦਾਅਵੇ
ਸੰਤ ਭਿੰਡਰਾਂਵਾਲਾ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਝੂਠਾ
ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਇਸ ਫਿਲਮ ਦੇ ਇਤਰਾਜ਼ ਹਟਣ ਤੋਂ ਬਾਅਦ ਫਿਲਮ ਨੂੰ ਵੱਡੇ ਪਰਦੇ ਉੱਤੇ ਆਉਣ ਤੋਂ ਰੋਕਣ ਵਾਲੇ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਦੇ ਵੀ ਵਿਰੁੱਧ ਹਨ ਕਿਉਂਕਿ ਅਜਿਹੇ ਲੋਕ ਨਹੀਂ ਚਾਹੁੰਦੇ ਕਿ ਸੱਚ ਸਭ ਦੇ ਸਾਹਮਣੇ ਸਪੱਸ਼ਟ ਰੂਪ ਵਿੱਚ ਆਏ। ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਦੇ ਜ਼ੁਲਮਾਂ ਵਿਰੁੱਧ ਜਿਸ ਵੀ ਸਿੱਖ ਨੇ ਅਵਾਜ਼ ਚੁੱਕੀ ਉਸ ਦੇ ਨਾਲ ਕੀ ਕੁੱਝ ਸਰਕਾਰੀ ਸ਼ਹਿ ਹੇਠ ਕੀਤਾ ਗਿਆ ਐਂਮਰਜੈਂਸੀ ਫਿਲਮ ਉਸ ਉੱਤੇ ਚਾਨਣਾ ਪਾ ਰਹੀ ਹੈ। ਰਵਨੀਤ ਬਿੱਟੂ ਨੇ ਦੋਹਰਾਇਆ ਕਿ ਫਿਲਮ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਲੈਕੇ ਜੋ ਵੀ ਇਤਰਾਜ਼ ਹਨ, ਉਸ ਨੂੰ ਬੁੱਧੀਜੀਵੀਆਂ ਦੀ ਟੀਮ ਲੱਭ ਕੇ ਹਟਾਏ ਹਨ ਅਤੇ ਉਸ ਤੋਂ ਬਾਅਦ ਹੀ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।