ਅੰਮ੍ਰਿਤਸਰ: ਪੂਰੇ ਪੰਜਾਬ ਵਿੱਚ ਅੱਜ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੀ ਨਜ਼ਰ ਬਣੀ ਹੋਈ ਸੀ, ਪਰ ਜਦੋਂ ਹੀ ਸ਼ਾਮ ਪੈਂਦੀ ਹੋਈ ਨਜ਼ਰ ਆਈ, ਉਸ ਤੋਂ ਬਾਅਦ ਲਗਾਤਾਰ ਹੀ ਬਹੁਤ ਜਗ੍ਹਾ 'ਤੇ ਲੜਾਈ ਝਗੜੇ ਦੀਆਂ ਘਟਨਾਵਾਂ ਸਾਹਮਣੇ ਆਈਆਂ। ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਦੇ ਚੋਣ ਅਬਜਰਵਰ ਦੇ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਸਾਰੀ ਸਥਿਤੀ ਦੀ ਜਾਣੂ ਕਰਵਾਈ ਗਈ। ਇਸ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਹਾਲਾਤ ਲਗਾਤਾਰ ਹੀ ਖਰਾਬ ਹੋ ਚੁੱਕੇ ਹਨ ਅਤੇ ਜੋ ਚੋਣਾਂ ਹਨ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ, ਪਰ ਜੋ ਪੰਜਾਬ ਦੇ ਅਤੇ ਖਾਸ ਤੌਰ 'ਤੇ ਅੰਮ੍ਰਿਤਸਰ ਵਿੱਚ ਰੁਝਾਨ ਆਉਣਗੇ, ਉਹ ਕਾਂਗਰਸ ਦੇ ਹੱਕ ਦੇ ਵਿੱਚ ਨਜ਼ਰ ਆਉਣਗੇ।
ਪੰਜਾਬ ਦੀ ਸਰਪੰਚੀ ਦੀਆਂ ਚੋਣਾਂ
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜੋ ਕੁਝ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ, ਉਹ ਸਰਾਸਰ ਗਲਤ ਹੈ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਉਨ੍ਹਾਂ ਨੂੰ ਇਸ ਦਾ ਨਤੀਜਾ ਜਰੂਰ ਵੇਖਣ ਨੂੰ ਮਿਲੇਗਾ। ਅੱਗੇ ਬੋਲਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸਾਰਾ ਜ਼ੋਰ ਲਗਾ ਕੇ ਪੰਜਾਬ ਦੀ ਸਰਪੰਚੀ ਦੀਆਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲੋਕਲ ਲੋਕ ਜੋ ਇਸ ਚੀਜ਼ ਦੇ ਸ਼ਿਕਾਰ ਹੋਏ ਹਨ, ਉਹ ਇਨ੍ਹਾਂ ਨੂੰ ਜਰੂਰ ਸਬਕ ਸਿਖਾਉਣਗੇ।
ਜਥੇਦਾਰਾਂ ਦਾ ਪੂਰਾ ਆਦਰ ਸਤਿਕਾਰ ਕਰਨਾ ਚਾਹੀਦਾ
ਉੱਥੇ ਦੂਜੇ ਪਾਸੇ, ਉਨ੍ਹਾਂ ਵੱਲੋਂ ਵਿਰਸਾ ਸਿੰਘ ਵਲਟੋਹਾ ਉੱਪਰ ਤੰਜ ਕਸਦੇ ਹੋਏ ਕਿਹਾ ਗਿਆ ਕਿ ਜੇਕਰ ਵਿਰਸਾ ਸਿੰਘ ਵਲਟੋਹਾ ਵੱਲੋਂ ਲਸਣ ਬੀਜਿਆ ਜਾਵੇਗਾ, ਤਾਂ ਬਦਾਮ ਦੀ ਉਮੀਦ ਉਹ ਕਿੱਦਾਂ ਰੱਖ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਲਗਾਤਾਰ ਹੀ ਹਾਸ਼ੀਆ ਵੱਲ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਹਨ। ਔਜਲਾ ਨੇ ਕਿਹਾ ਜੋ ਉਨ੍ਹਾਂ ਦੇ ਸਮੇਂ ਵਿੱਚ ਬੇਅਦਬੀ ਹੋਈ ਸੀ, ਉਸ ਨੂੰ ਲੈ ਕੇ ਲੋਕ ਉਨ੍ਹਾਂ ਨੂੰ ਕਦੇ ਵੀ ਮਾਫ ਨਹੀਂ ਕਰ ਸਕਦੇ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਬੈਠੇ ਹੋਏ ਜਥੇਦਾਰਾਂ ਦਾ ਪੂਰਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ, ਤਾਂ ਜੋ ਕਿ ਉਨ੍ਹਾਂ ਦੇ ਅਹੁਦੇ ਦੀ ਇੱਜਤ ਬਣੀ ਰਹੇ ਅਤੇ ਜਦੋਂ ਉਨ੍ਹਾਂ ਵੱਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਨੂੰ ਮੰਗ ਪੱਤਰ ਜਾਂ ਕੋਈ ਸ਼ਿਕਾਇਤ ਪੱਤਰ ਦੇ ਰਿਹਾ ਹੁੰਦਾ ਹੈ, ਤਾਂ ਉਨ੍ਹਾਂ ਦੇ ਵੱਲੋਂ ਇੱਕ ਸਭ ਸੂਰਤ ਸਿੱਖ ਭੇਜ ਕੇ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਗਿਆਪਣ ਦਿੱਤਾ ਜਾਂਦਾ ਹੈ।
ਜੋ ਸ਼੍ਰੋਮਣੀ ਅਕਾਲੀ ਦਲ ਨੇ ਬੀਜ ਬੀਜਿਆ ਹੈ, ਉਹੀ ਫਲ ਪਾਵੇਗਾ
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਬੀਜ ਬੀਜਿਆ ਹੈ, ਉਹੀ ਫਲ ਪਾਵੇਗਾ। ਉਨ੍ਹਾਂ ਵੱਲੋਂ ਤਲਬੀਰ ਸਿੰਘ ਗਿੱਲ ਉੱਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਗਿਆ ਕਿ ਜੋ ਕੁਲਬੀਰ ਸਿੰਘ ਗਿੱਲ ਵੱਲੋਂ ਇਹ ਸਾਰੀ ਘਟਨਾ ਥਾਣੇ ਦੇ ਵਿੱਚ ਜਾ ਕੇ ਕੀਤੀ ਗਈ ਹੈ, ਉਹ ਅਤਿ ਮੰਦਭਾਗੀ ਹੈ ਅਤੇ ਉਨ੍ਹਾਂ ਵੱਲੋਂ ਸਿਰਫ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਕਿਵੇਂ ਧੱਕਾ ਕਰ ਸਕਦੇ ਹਨ, ਇਹ ਸਾਰੀ ਪ੍ਰਕਿਰਿਆ ਦੱਸੀ ਗਈ ਹੈ।