ETV Bharat / politics

ਲੁਧਿਆਣਾ ਨਗਰ ਨਿਗਮ ਚੋਣਾਂ 2024: ਵਾਰਡ ਨੰ. 58 ਦੇ ਆਪ ਉਮੀਦਵਾਰ ਨੇ ਕੀਤਾ ਡੋਰ-ਟੂ-ਡੋਰ ਪ੍ਰਚਾਰ, ਜਾਣੋ ਕਿਹੜੇ ਮੁੱਦਿਆਂ ਨੂੰ ਲੈ ਕੇ ਮੈਦਾਨ 'ਚ ਉਤਰੇ - MUNICIPAL CORPORATION ELECTIONS

ਲੁਧਿਆਣਾ 'ਚ ਆਪ ਉਮੀਦਵਾਰ ਸਤਨਾਮ ਸੰਨੀ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਅਹਮਿ ਮੁੱਦਿਆਂ ਦੇ ਹਲ ਦਾ ਭਰੋਸਾ ਦਿੱਤਾ।

AAP candidate from Ward No. 58 of Ludhiana campaigned door-to-door for the Municipal Corporation elections
ਨਗਰ ਨਿਗਮ ਚੋਣਾਂ 'ਚ ਸਰਗਰਮ ਆਪ ਉਮੀਦਵਾਰ ਸਤਨਾਮ ਸੰਨੀ (ETV BHARAT (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : Dec 17, 2024, 10:58 AM IST

ਲੁਧਿਆਣਾ: 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਦੇ ਉਮੀਦਵਾਰ ਸਰਗਰਮ ਨਜ਼ਰ ਆ ਰਹੇ ਹਨ। ਇਸ ਹੀ ਤਹਿਤ ਲੁਧਿਆਣਾ ਦੇ ਵਾਰਡ ਨੰਬਰ 58 ਦੇ ਆਪ ਉਮੀਦਵਾਰ ਸਤਨਾਮ ਸੰਨੀ ਵੀ ਚੋਣ ਪਰਚਾਰ ਕਰ ਰਹੇ ਹਨ। ਇਸ ਮੌਕੇ ਜਦ ਲੁਧਿਆਣਾ ਤੋਂ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 58 ਤੋਂ ਉਮੀਦਵਾਰ ਸਤਨਾਮ ਸਿੰਘ ਸੰਨੀ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਗਈ। ਇਸ ਦੌਰਾਨ ਉਹਨਾਂਂ ਦੱਸਿਆ ਕਿ ਇਲਾਕੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਜਿਹੜੇ ਕੰਮ ਨਹੀਂ ਹੋਏ, ਉਨ੍ਹਾਂ ਨੂੰ ਉਹ ਮੁਕੰਮਲ ਕੀਤੇ ਜਾਣਗੇ।

ਆਪ ਉਮੀਦਵਾਰ ਸਤਨਾਮ ਸੰਨੀ (ETV BHARAT (ਲੁਧਿਆਣਾ, ਪੱਤਰਕਾਰ))

ਮਹਿਜ਼ ਕਹਿਣ ਨੂੰ ਹੈ ਲੁਧਿਆਣਾ ਸਮਾਰਟ ਸਿਟੀ

ਉਹਨਾਂ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਸਿਰਫ ਕਹਿਣ ਤੱਕ ਹੀ ਸੀਮਿਤ ਰਹਿ ਗਈ ਹੈ। ਉਹਨਾਂ ਕਿਹਾ ਕਿ ਜਿਹੜੇ ਹਾਲਾਤ ਹਨ ਉਹ ਕਾਫੀ ਖਰਾਬ ਨੇ ਕਾਫੀ ਕੰਮ ਹੋਣ ਵਾਲਾ ਹੈ। ਪਿਛਲੇ ਠੇਕੇਦਾਰ ਕੰਮ ਦੇ ਵਿੱਚ ਅਣਗਹਿਲੀਆਂ ਵਰਤ ਰਹੇ ਸਨ, ਕਿਉਂਕਿ ਕੰਮ ਕਰਵਾਉਣ ਵਾਲੇ ਕੰਮ ਸ਼ੁਰੂ ਕਰਵਾ ਕੇ ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ ਸੌਂ ਜਾਂਦੇ ਸਨ, ਪਰ ਜਦੋਂ ਕੋਲ ਖੜ ਕੇ ਕੰਮ ਕਰਵਾਉਣਾ ਹੁੰਦਾ ਹੈ, ਜੋ ਕਿ ਹੁਣ ਅਸੀਂ ਕਰਵਾ ਰਹੇ ਹਾਂ।

ਬਰਸਾਤੀ ਪਾਣੀ ਅੱਜ ਵੀ ਹੈ ਲੋਕਾਂ ਦੀ ਵੱਡੀ ਸਮੱਸਿਆ

ਵਾਰਡ ਨੰਬਰ 58 ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਕਿਹਾ ਕਿ ਇਲਾਕੇ ਦੇ ਵਿੱਚ ਬਰਸਾਤ ਦਾ ਪਾਣੀ ਸੀਵਰੇਜ ਦੇ ਵਿੱਚ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਨਾਲ ਨਾ ਸਿਰਫ ਬਰਸਾਤੀ ਪਾਣੀ ਖਰਾਬ ਹੋ ਰਿਹਾ ਜਦਕਿ ਸੀਵਰੇਜ ਦੇ ਵਿੱਚ ਬਰਸਾਤ ਦਾ ਪਾਣੀ ਜਾਂਦਾ ਹੈ ਤਾਂ ਉਹ ਬਲੋਕ ਹੋ ਜਾਂਦਾ ਹੈ। ਜਿਸ ਕਰਕੇ ਇਲਾਕੇ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਸੀ। ਉਹਨਾਂ ਕਿਹਾ ਕਿ ਇਹ ਕੰਮ ਕਰਵਾਉਣ ਵਾਲੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਕੂਲ ਦੀ ਹਾਲਤ ਵੀ ਕਾਫੀ ਖਸਤਾ ਹੈ, ਸਕੂਲ ਦੀ ਇਮਾਰਤ ਪੁਰਾਣੀ ਬਣੀ ਹੋਈ ਹੈ ਇਸ ਨੂੰ ਵੀ ਦਰੁਸਤ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਕੂਲ ਨੂੰ ਹੋਰ ਅੱਪਗ੍ਰੇਡ ਕੀਤਾ ਜਾਵੇਗਾ।

ਜਾਰਜੀਆ ਦੇ ਰੈਸਟੋਰੈਂਟ ਅੰਦਰ ਮ੍ਰਿਤ ਪਾਏ ਗਏ ਭਾਰਤੀਆਂ 'ਚ ਖੰਨਾ ਦਾ ਨੌਜਵਾਨ ਵੀ ਸ਼ਾਮਿਲ, ਜਨਮ ਦਿਨ 'ਤੇ ਹੋਈ ਸਮੀਰ ਦੀ ਦਰਦਨਾਕ ਮੌਤ

ਨਿਗਮ ਚੋਣਾਂ ਲਈ ਭਾਜਪਾ ਨੇ ਪੇਸ਼ ਕੀਤਾ ਚੋਣ ਮੈਨੀਫੈਸਟੋ, ਸਾਫ ਸੁਥਰਾ ਸ਼ਹਿਰ ਮੁਹੱਈਆ ਕਰਵਾਉਣ ਦਾ ਵਾਅਦਾ, ਪ੍ਰਚਾਰ 'ਚ ਰਵਨੀਤ ਬਿੱਟੂ ਨੇ ਦਿੱਤਾ ਸਾਥ

ਪੁਲਿਸ ਥਾਣੇ ਨੇੜੇ ਧਮਾਕਾ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਲੋਕਾਂ ਦੇ ਘਰਾਂ ਦੀਆਂ ਕੰਧਾਂ 'ਚ ਪਈਆਂ ਦਰਾਰਾਂ

ਇਸ ਤੋਂ ਇਲਾਵਾ, ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਹੋਰ ਵੀ ਜਿੰਨੀਆਂ ਸਮੱਸਿਆਵਾਂ ਹਨ, ਉਨ੍ਹਾਂ ਦਾ ਹੱਲ ਕਰਨਗੇ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਪਾਰਕਾ ਦਾ ਵੀ ਕਾਫੀ ਕੰਮ ਕਰਵਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਪੱਛਮੀ ਹਲਕੇ ਦੇ ਐਮਐਲਏ ਵੱਲੋਂ ਕਾਫੀ ਫੰਡ ਵੀ ਪਿਛਲੇ ਦਿਨਾਂ ਵਿੱਚ ਮੁਹਈਆ ਕਰਵਾਏ ਗਏ, ਜੋ ਕਿ ਵਾਰਡ ਦੀ ਬਿਹਤਰੀ ਲਈ ਲਗਾਏ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.