ETV Bharat / lifestyle

ਨਵਰਾਤਰੀ ਦੇ ਵਰਤ ਤੋਂ ਬਾਅਦ ਕਿਸ ਤਰ੍ਹਾਂ ਦੀ ਖੁਰਾਕ ਨੂੰ ਕਰਨਾ ਚਾਹੀਦਾ ਹੈ ਫੋਲੋ? ਕਿਹੜੀਆਂ ਗੱਲਾਂ ਦਾ ਰੱਖਣਾ ਹੈ ਧਿਆਨ, ਜਾਣ ਲਿਆ ਤਾਂ ਨਹੀਂ ਹੋਵੋਗੇ ਬਿਮਾਰ - NAVRATRI FASTING FOOD

ਨਵਰਾਤਰੀ ਦੇ ਵਰਤ ਖਤਮ ਹੋਣ ਤੋਂ ਬਾਅਦ ਭਾਰੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਸਿਹਤ ਖਰਾਬ ਹੋ ਸਕਦੀ ਹੈ।

NAVRATRI FASTING FOOD
NAVRATRI FASTING FOOD (Etv Bharat)
author img

By ETV Bharat Lifestyle Team

Published : Oct 11, 2024, 2:56 PM IST

ਅੰਮ੍ਰਿਤਸਰ: ਨਵਰਾਤਰੀ ਦੌਰਾਨ ਕਾਫ਼ੀ ਲੋਕਾਂ ਨੇ ਵਰਤ ਰੱਖੇ ਹੁੰਦੇ ਹਨ। ਵਰਤ ਰੱਖਣ ਤੋਂ ਬਾਅਦ ਫਿਰ ਪਹਿਲਾ ਵਾਲੀ ਖੁਰਾਕ ਨੂੰ ਅਪਣਾਉਣਾ ਥੋੜ੍ਹਾਂ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਵਰਤ ਖਤਮ ਹੋਣ ਤੋਂ ਬਾਅਦ ਪਹਿਲਾ ਵਾਲੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਅਪਣਾਉਣ ਨਾਲ ਸਿਹਤ ਖਰਾਬ ਹੋਣ ਲੱਗਦੀ ਹੈ। ਇਸ ਲਈ ਈਟੀਵੀ ਭਾਰਤ ਨੇ ਡਾਇਟੀਸ਼ੀਅਨ ਮੀਨਾਕਸ਼ੀ ਸ਼ਰਮਾ ਨਾਲ ਗੱਲ ਬਾਤ ਕੀਤੀ, ਤਾਂ ਉਨ੍ਹਾਂ ਨੇ ਨਵਰਾਤਰੀ ਦੌਰਾਨ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ, ਜਿਸ ਨਾਲ ਸਿਹਤ ਬਣੀ ਰਹੇ, ਬਾਰੇ ਦੱਸਿਆ ਹੈ।

ਨਵਰਾਤਰੀ ਦੇ ਵਰਤ ਦੌਰਾਨ ਧਿਆਨ ਰੱਖਣ ਵਾਲੀਆਂ ਗੱਲਾਂ: ਅੱਜ ਨਵਰਾਤਰੀ ਖਤਮ ਹੋਣ ਜਾ ਰਹੀ ਹੈ। ਇਨ੍ਹਾਂ ਨਵਰਾਤਰੀਆਂ ਵਿੱਚ ਮਾਤਾ ਅਤੇ ਸ਼ਰਾਧਾਲੂ ਭਗਤਾਂ ਨੇ ਮਾਤਾ ਦੇ ਨਵਰਾਤਰੀ ਦੇ ਵਰਤ ਰੱਖੇ ਹੁੰਦੇ ਹਨ। ਵਰਤ ਵਿੱਚ ਲੋਕ ਫਲ ਜਾਂ ਸਿੰਗਾੜੇ ਦੇ ਆਟੇ ਦੀ ਰੋਟੀ ਖਾਂਦੇ ਹਨ। ਇਸ ਵਰਤ ਵਿੱਚ ਅਨ ਦਾ ਤਿਆਗ ਕੀਤਾ ਜਾਂਦਾ ਹੈ। ਪਿਆਜ ਅਤੇ ਲਸਣ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ। ਇਸ ਵਰਤ ਵਿੱਚ ਸਿਰਫ਼ ਫਲ, ਆਲੂ ਜਾਂ ਸਿੰਘਾੜੇ ਦੇ ਆਟੇ ਜਾਂ ਚੌਲ ਦੀ ਹੀ ਵਰਤੋ ਕੀਤੀ ਜਾਂਦੀ ਹੈ।

NAVRATRI FASTING FOOD (ETV Bharat)

ਵਰਤ ਖਤਮ ਹੋਣ ਤੋਂ ਬਾਅਦ ਖੁਰਾਕ ਕਿਵੇਂ ਖਾਣੀ ਚਾਹੀਦੀ?: ਵਰਤ ਖਤਮ ਹੁੰਦਾ ਹੈ, ਤਾਂ ਦੇਖਿਆ ਜਾਂਦਾ ਹੈ ਕਿ ਲੋਕ ਪਹਿਲਾ ਵਾਂਗ ਹੀ ਖਾਣਾ-ਪੀਣਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਸਿਹਤ 'ਤੇ ਗਲਤ ਅਸਰ ਪੈਂਦਾ ਹੈ। ਇਸਦੇ ਚਲਦਿਆਂ ਡਾਇਟੀਸ਼ੀਅਨ ਮੀਨਾਕਸ਼ੀ ਸ਼ਰਮਾ ਨੇ ਦੱਸਿਆ ਹੈ ਕਿ ਵਰਤ ਖਤਮ ਹੋਣ ਤੋਂ ਬਾਅਦ ਲੋਕ ਭਾਰੀ ਖਾਣਾ-ਪੀਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਸਿਹਤ ਖਰਾਬ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਨਵਰਤਾਰੀ ਦੇ ਵਰਤ ਖਤਮ ਹੋਣ ਤੋਂ ਪਹਿਲੇ ਦਿਨ ਹਲਕਾ ਫੁਲਕਾ ਖਾਣਾ-ਪੀਣਾ ਸ਼ੁਰੂ ਕਰਨਾ ਚਾਹੀਦਾ ਹੈ। ਪਹਿਲੇ ਦਿਨ ਫਾਈਬਰ ਵਾਲਾ ਜੂਸ, ਗੰਨੇ ਦਾ ਰਸ ਜਾਂ ਨਾਰੀਅਲ ਪਾਣੀ ਅਤੇ ਇੱਕ ਟਾਈਮ ਥੋੜ੍ਹੀ ਜਿਹੀ ਰੋਟੀ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਕੋਸ਼ਿਸ਼ ਕਰਨੀ ਚਾਹੀਦਾ ਹੈ ਕਿ ਜਦੋ ਕੋਈ ਚੀਜ਼ ਅਸੀ ਖਾ ਜਾਂ ਪੀ ਰਹੇ ਹਾਂ, ਤਾਂ ਉਸਨੂੰ ਹੌਲੀ-ਹੌਲੀ ਬੈਠ ਕੇ ਖਾਣਾ ਅਤੇ ਪੀਣਾ ਚਾਹੀਦਾ ਹੈ। ਇਸ ਨਾਲ ਇਹ ਚੀਜ਼ਾਂ ਸਾਡੇ ਸਰੀਰ ਦੇ ਅੰਦਰ ਜਾ ਕੇ ਪਰੇਸ਼ਾਨ ਨਹੀਂ ਕਰਨਗੀਆਂ।-ਡਾਇਟੀਸ਼ੀਅਨ ਮੀਨਾਕਸ਼ੀ ਸ਼ਰਮਾ

ਉਨ੍ਹਾਂ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਕਈ ਵਾਰ ਦੇਖਿਆ ਜਾਂਦਾ ਹੈ ਕਿ ਜਦੋ ਵਰਤ ਖਤਮ ਹੋ ਜਾਂਦਾ ਹੈ, ਤਾਂ ਲੋਕ ਤਲੀਆਂ ਚੀਜ਼ਾਂ ਜਾਂ ਫਾਸਟ ਫੂਡ ਖਾਣਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਸਿਹਤ 'ਤੇ ਗਲਤ ਅਸਰ ਹੋਵੇਗਾ ਅਤੇ ਅਸੀ ਬਿਮਾਰ ਵੀ ਹੋ ਸਕਦੇ ਹਾਂ। ਜੇਕਰ ਅਸੀ ਜੂਸ ਜਾਂ ਗੰਨੇ ਦਾ ਰਸ ਪੀਂਦੇ ਹਾਂ, ਤਾਂ ਇਸਨੂੰ ਵੀ ਇੱਕਦਮ ਨਹੀਂ ਪੀਣਾ ਚਾਹੀਦਾ, ਸਗੋਂ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਇਸ ਨਾਲ ਸਿਹਤ 'ਤੇ ਗਲਤ ਅਸਰ ਨਹੀਂ ਹੋਵੇਗਾ। ਵਰਤ ਖਤਮ ਹੋਣ ਤੋਂ ਬਾਅਦ ਤੁਸੀਂ ਹਲਕਾ ਫੁਲਕਾ ਖਾ ਸਕਦੇ ਹੋ। ਪਹਿਲੇ ਇੱਕ-ਦੋ ਦਿਨ ਹਲਕੀਆਂ ਫੁਲਕੀਆਂ ਚੀਜ਼ਾਂ ਹੀ ਖਾਓ।

ਵਰਤ ਖਤਮ ਹੋਣ ਤੋਂ ਬਾਅਦ ਕੀ ਖਾਣਾ ਚਾਹੀਦਾ ਹੈ?: ਵਰਤ ਖਤਮ ਹੋਣ ਤੋਂ ਬਾਅਦ ਸਵੇਰੇ ਫਲ ਖਾਓ। ਇਸ ਤੋਂ ਬਾਅਦ ਹਲਕਾ-ਫੁਲਕਾ ਅਤੇ ਥੋੜ੍ਹਾ ਦੁਪਹਿਰ ਨੂੰ ਭੋਜਨ ਖਾਓ। ਬਜ਼ੁਰਗਾਂ ਨੂੰ ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਅਸੀ ਭਾਰੀ ਭੋਜਨ ਖਾਵਾਂਗੇ, ਤਾਂ ਉਹ ਪਚੇਗਾ ਨਹੀਂ। ਇਸ ਲਈ ਹਲਕੀ ਫੁਲਕੀ ਸਬਜ਼ੀ, ਜਿਸ ਵਿੱਚ ਮਸਾਲੇ ਜ਼ਿਆਦਾ ਨਾ ਹੋਣ ਅਤੇ ਇੱਕ ਰੋਟੀ ਦਿਨ ਵਿੱਚ ਖਾਣੀ ਚਾਹੀਦੀ ਹੈ। ਇਹ ਚੀਜ਼ਾਂ ਜਲਦੀ ਪਚ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਰਤ ਖਤਮ ਹੋਣ ਤੋਂ ਬਾਅਦ ਸਾਡੇ ਸਰੀਰ ਵਿੱਚ ਕੰਮਜ਼ੋਰੀ ਆ ਜਾਂਦੀ ਹੈ। ਇਸ ਲਈ ਇਕਦਮ ਭਾਰੀ ਭੋਜਨ ਨਹੀਂ ਖਾਣਾ ਚਾਹੀਦਾ। ਵਰਤ ਖਤਮ ਹੋਣ ਦੇ ਪਹਿਲੇ ਦਿਨ ਅਸੀ ਸਲਾਦ ਖਾ ਸਕਦੇ ਹੋ, ਜਿਸ ਵਿੱਚ ਖੀਰਾ ਜਾਂ ਮੂਲੀ ਸ਼ਾਮਲ ਹੋਵੇ। ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਯੋਗਾ ਜਾਂ ਕਸਰਤ ਕੀਤੀ ਜਾ ਸਕਦੀ ਹੈ। ਇਸ ਨਾਲ ਅਸੀ ਸਿਹਤਮੰਦ ਰਹਾਂਗੇ।

ਯੋਗਾ: ਡਾਇਟੀਸ਼ੀਅਨ ਨੇ ਕਿਹਾ ਕਿ ਇਨ੍ਹਾਂ ਚੀਜ਼ਾਂ ਨੂੰ ਜਲਦੀ ਪਚਾਉਣ ਲਈ ਅਸੀ ਯੋਗਾ ਦਾ ਇਸਤੇਮਾਲ ਵੀ ਕਰ ਸਕਦੇ ਹਨ। ਇਸ ਲਈ ਵਜਰ ਆਸਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਹੋਰ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕੁਝ ਯੋਗ ਆਸਨ ਵੀ ਕਰਕੇ ਦਿਖਾਏ ਹਨ, ਜਿਸ ਨਾਲ ਸਿਹਤ ਨੂੰ ਲਾਭ ਹੋ ਸਕਦਾ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.