ਮਾਸਕੋ: ਰੂਸ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਅੱਜ ਯਾਨੀ ਸ਼ੁੱਕਰਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਇਸ ਚੋਣ ਵਿੱਚ ਮੌਜੂਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਲਿਓਨਿਡ ਸਲੂਟਸਕੀ, ਰਸ਼ੀਅਨ ਕਮਿਊਨਿਸਟ ਪਾਰਟੀ ਦੇ ਨਿਕੋਲਾਈ ਖਾਰੀਤੋਨੋਵ, ਨਿਊ ਪੀਪਲ ਪਾਰਟੀ ਦੇ ਵਲਾਦਿਸਲਾਵ ਦਾਵਾਨਕੋਵ ਅਤੇ ਇੱਕ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਨਿਊਜ਼ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਿਕ ਦੇਸ਼ ਭਰ ਵਿੱਚ 90 ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇੱਥੇ 15 ਤੋਂ 17 ਮਾਰਚ ਦਰਮਿਆਨ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਵੋਟਿੰਗ ਹੋਵੇਗੀ। ਸਭ ਤੋਂ ਪਹਿਲਾਂ ਸਦੂਰਪੂਰਵ 'ਚ ਸਥਿਤ ਕਾਮਚਟਕਾ ਅਤੇ ਚੁਕੋਟਕਾ ਵਿੱਚ ਸਭ ਤੋਂ ਪਹਿਲਾਂ ਵੋਟਿੰਗ ਸ਼ੁਰੂ ਹੋਈ। ਰੂਸ ਦੇ ਪੱਛਮੀ ਕਿਨਾਰੇ 'ਤੇ ਸਥਿਤ ਕੈਲਿਨਿਨਗ੍ਰਾਦ 'ਚ ਆਖਰੀ 'ਚ ਵੋਟਿੰਗ ਹੋਵੇਗੀ। ਰੂਸੀ ਕੇਂਦਰੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਚੋਣਾਂ ਵਿੱਚ ਕਰੀਬ 110 ਮਿਲੀਅਨ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹਨ। ਚੋਣ ਕਮਿਸ਼ਨ ਮੁਤਾਬਿਕ ਚੋਣ ਨਤੀਜੇ 28 ਮਾਰਚ ਤੋਂ ਪਹਿਲਾਂ ਐਲਾਨ ਦਿੱਤੇ ਜਾਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਰੂਸ ਵਿੱਚ ਰਾਸ਼ਟਰਪਤੀ ਦੀ ਚੋਣ ਨੂੰ ਮਹਿਜ਼ ਇੱਕ ਰਸਮੀ ਮੰਨਿਆ ਜਾ ਰਿਹਾ ਹੈ ਕਿਉਂਕਿ ਮੌਜੂਦਾ ਰਾਸ਼ਟਰਪਤੀ ਪੁਤਿਨ ਦੀ ਚੋਣ ਲਗਭਗ ਤੈਅ ਹੈ। ਰੂਸ ਵਿਚ ਅਜਿਹੇ ਸਮੇਂ ਵਿਚ ਚੋਣਾਂ ਹੋ ਰਹੀਆਂ ਹਨ ਜਦੋਂ ਯੂਕਰੇਨ ਨਾਲ ਉਸ ਦੀ ਜੰਗ ਚੱਲ ਰਹੀ ਹੈ। ਇਸ ਕਾਰਨ ਇਹ ਚੋਣ ਬਹੁਤ ਮਹੱਤਵ ਰੱਖਦੀ ਹੈ। ਰੂਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਤਿੰਨ ਦਿਨ ਤੱਕ ਵੋਟਿੰਗ ਚੱਲੇਗੀ।