ਮੈਲਬੌਰਨ: ਆਸਟ੍ਰੇਲੀਆ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਪਿਛਲੇ ਦਿਨੀਂ ਇਥੇ ਫਿਲਿਪ ਆਈਲੈਂਡ ਵਿਖੇ ਸਮੁੰਦਰ 'ਚ ਡੁੱਬਣ ਨਾਲ ਚਾਰ ਭਾਰਤੀਆਂ ਦੀ ਮੌਤ ਦਾ ਸੋਗ ਮਨਾ ਰਹੇ ਹਨ, ਜਿਸ 'ਚ ਤਿੰਨ ਮਹਿਲਾਵਾਂ ਸ਼ਾਮਲ ਸਨ। ਬੁੱਧਵਾਰ ਨੂੰ ਵਾਪਰੀ ਇਸ ਦਰਦਨਾਕ ਘਟਨਾ ਵਿੱਚ ਜਗਜੀਤ ਸਿੰਘ ਆਨੰਦ (23), ਸੁਹਾਨੀ ਆਨੰਦ ਅਤੇ ਕੀਰਤੀ ਬੇਦੀ (ਦੋਵੇਂ 20) ਅਤੇ ਰੀਮਾ ਸੋਂਧੀ (43) ਦੀ ਮੌਤ ਹੋ ਗਈ। ਉਹ 10 ਲੋਕਾਂ ਦੇ ਉਸ ਸਮੂਹ ਦਾ ਹਿੱਸਾ ਸਨ ਜੋ ਵਿਕਟੋਰੀਆ ਰਾਜ ਦੇ ਮੈਲਬੌਰਨ ਨੇੜੇ ਫਿਲਿਪ ਆਈਲੈਂਡ 'ਤੇ ਛੁੱਟੀਆਂ ਮਨਾਉਣ ਆਏ ਸਨ।
ਮੈਲਬੌਰਨ ਦਾ ਰਹਿਣ ਵਾਲਾ ਨਰਸਿੰਗ ਅਸਿਸਟੈਂਟ ਜਗਜੀਤ ਆਸਟ੍ਰੇਲੀਆ ਦਾ ਪੱਕਾ ਨਿਵਾਸੀ ਸੀ। ਜਦਕਿ ਬੇਦੀ ਅਤੇ ਸੁਹਾਨੀ ਵਿਦਿਆਰਥੀ ਵੀਜ਼ੇ 'ਤੇ ਆਏ ਸਨ। ਦੋਵੇਂ ਪੰਜਾਬ ਦੇ ਵਸਨੀਕ ਸਨ ਅਤੇ ਦੋ ਹਫ਼ਤੇ ਪਹਿਲਾਂ ਛੁੱਟੀਆਂ ਮਨਾਉਣ ਆਸਟ੍ਰੇਲੀਆ ਆਏ ਸਨ। ਰੀਮਾ ਪੰਜਾਬ ਦੇ ਫਗਵਾੜਾ ਦੇ ਰਹਿਣ ਵਾਲੇ ਉਦਯੋਗਪਤੀ ਓਮ ਸੋਂਧੀ ਦੀ ਨੂੰਹ ਸੀ। ਉਸ ਦਾ ਪਤੀ ਸੰਜੀਵ ਵੀ ਛੁੱਟੀਆਂ ਦੇ ਗਰੁੱਪ ਦਾ ਹਿੱਸਾ ਸੀ ਅਤੇ ਸੁਰੱਖਿਅਤ ਹੈ। ਮ੍ਰਿਤਕ ਦੇ ਕਰੀਬੀ ਰਿਸ਼ਤੇਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਇੱਥੋਂ ਦਾ ਭਾਰਤੀ ਭਾਈਚਾਰਾ ਇਸ ਘਟਨਾ ਤੋਂ ਉੱਭਰਨ ਦੇ ਸਮਰੱਥ ਨਹੀਂ ਹੈ।
ਉਨ੍ਹਾਂ ਨੇ ਕਿਹਾ, 'ਉਹ ਇੱਥੋਂ ਦੇ ਭਾਰਤੀ ਭਾਈਚਾਰੇ ਦਾ ਬਹੁਤ ਨਿਮਰ ਵਿਅਕਤੀ ਸੀ ਅਤੇ ਬਹੁਤ ਸਿੱਧੇ ਤੇ ਸੱਚੇ ਇਨਸਾਨ ਸੀ।' ਸਿੰਘ ਨੇ ਕਿਹਾ, 'ਇਸ ਨੁਕਸਾਨ ਦੀ ਭਰਪਾਈ ਕਦੇ ਨਹੀਂ ਹੋ ਸਕਦੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਮਾਜ ਦੇ ਲੋਕਾਂ ਨੂੰ ਬੀਚ ਦਾ ਆਨੰਦ ਲੈਣ ਵੇਲੇ ਖ਼ਤਰਿਆਂ ਬਾਰੇ ਜਾਗਰੂਕ ਕਰਨਾ ਵੀ ਚਾਹੁੰਦੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਮ੍ਰਿਤਕ ਦੇ ਦੋਸਤਾਂ ਨੇ ਦੁਖੀ ਪਰਿਵਾਰ ਦੀ ਮਦਦ ਲਈ 'ਗੋਫੰਡਮੀ' ਮੁਹਿੰਮ ਵੀ ਸ਼ੁਰੂ ਕੀਤੀ ਹੈ।
- Ram Rahim Parole: ਹਰਿਆਣਾ ਸਰਕਾਰ ਦਾ ਐਲਾਨ, 10 ਦਿਨ ਹੋਰ ਵਧੀ ਰਾਮ ਰਹੀਮ ਦੀ ਪੈਰੋਲ ਤੇ ਹੁਣ 2 ਮਹੀਨੇ ਰਹੇਗਾ ਜੇਲ੍ਹ ਤੋਂ ਬਾਹਰ
- ਪੰਜਾਬ ਸਰਕਾਰ ਵਲੋਂ ਅਯੁੱਧਿਆ 'ਚ ਹੋਏ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮਾਂ ਦਾ ਬਾਈਕਾਟ !, ਨਾ ਕੀਤੀ ਛੁੱਟੀ ਤੇ ਨਾ ਹੀ ਕਰਵਾਇਆ ਕੋਈ ਸੂਬਾ ਪੱਧਰੀ ਸਮਾਗਮ
- ਲੁਧਿਆਣਾ 'ਚ ਮੁੱਖ ਮੰਤਰੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਕਾਲੀਆਂ ਝੰਡੀਆਂ ਲੈ ਪੁੱਜੇ ਮੁਲਾਜ਼ਮ, ਆਖੀਆਂ ਵੱਡੀਆਂ ਗੱਲਾਂ