ਹੈਦਰਾਬਾਦ: ਹਰ ਸਮੇਂ ਸੁੰਦਰ ਦਿਖਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਜ਼ਮਾਉਦੇ ਹਨ। ਅਜਿਹੇ 'ਚ ਤੁਸੀਂ ਗਾਜਰ ਅਤੇ ਟਮਾਟਰ ਦਾ ਫੇਸ ਪੈਕ ਬਣਾ ਕੇ ਵੀ ਇਸਤੇਮਾਲ ਕਰ ਸਕਦੇ ਹੋ। ਗਾਜਰ ਅਤੇ ਟਮਾਟਰ ਸਿਰਫ਼ ਸਿਹਤ ਲਈ ਹੀ ਨਹੀਂ, ਸਗੋ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ। ਯੂਵੀ ਕਿਰਨਾਂ, ਧੂੜ, ਗੰਦਗੀ ਅਤੇ ਕਈ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਚਮੜੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ ਸਾਨੂੰ ਆਪਣੀ ਚਮੜੀ ਦੀ ਸਹੀ ਦੇਖਭਾਲ ਕਰਨੀ ਚਾਹੀਦੀ ਹੈ। ਅਜਿਹੇ 'ਚ ਤੁਸੀਂ ਘਰ 'ਚ ਬਣਾਏ ਫੇਸ ਮਾਸਕ ਦਾ ਇਸਤੇਮਾਲ ਕਰ ਸਕਦੇ ਹੋ, ਜੋ ਚਮੜੀ ਦੀ ਸਿਹਤ ਨੂੰ ਬਣਾਈ ਰੱਖਣ 'ਚ ਮਦਦ ਕਰਦੇ ਹਨ। ਤੁਸੀਂ ਟਮਾਟਰ, ਗਾਜਰ ਅਤੇ ਮੁਲਤਾਨੀ ਮਿੱਟੀ ਦਾ ਘਰ 'ਚ ਹੀ ਆਸਾਨੀ ਨਾਲ ਫੇਸ ਪੈਕ ਬਣਾ ਸਕਦੇ ਹੋ।
ਟਮਾਟਰ ਅਤੇ ਗਾਜਰ ਦੇ ਫਾਇਦੇ: ਟਮਾਟਰ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਟਮਾਟਰ ਚਮੜੀ ਦੀ ਲੋੜੀਂਦੀ ਨਮੀ ਬਣਾਈ ਰੱਖਣ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਗਾਜਰ ਵਿਟਾਮਿਨ, ਖਣਿਜ ਅਤੇ ਪੌਲੀਫੇਨੌਲ ਨਾਲ ਭਰਪੂਰ ਹੁੰਦੀ ਹੈ। ਇਹ ਨਾ ਸਿਰਫ ਐਂਟੀਆਕਸੀਡੈਂਟ ਦੇ ਤੌਰ 'ਤੇ ਕੰਮ ਕਰਦੀ ਹੈ ਸਗੋ ਚਮੜੀ ਨੂੰ ਤਰੋ-ਤਾਜ਼ਾ ਬਣਾਈ ਰੱਖਣ 'ਚ ਵੀ ਮਦਦ ਕਰਦੀ ਹੈ। ਗਾਜਰ ਵਿੱਚ ਮੌਜੂਦ ਵਿਟਾਮਿਨ-ਸੀ ਚਮੜੀ ਨੂੰ ਆਕਸੀਡੇਟਿਵ ਤਣਾਅ ਤੋਂ ਬਚਾਉਂਦੇ ਹਨ। ਇਸ ਦੇ ਐਂਟੀਆਕਸੀਡੈਂਟ ਗੁਣ ਚਮੜੀ ਦੇ ਕੰਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ।
ਮੁਲਤਾਨੀ ਮਿੱਟੀ ਦੀ ਵਰਤੋਂ: ਆਯੁਰਵੇਦ ਅਨੁਸਾਰ, ਮੁਲਤਾਨੀ ਮਿੱਟੀ ਫਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੇ ਕਾਸਮੈਟਿਕਸ ਵਿੱਚ ਕੀਤੀ ਜਾਂਦੀ ਹੈ। ਮੁਲਤਾਨੀ ਮਿੱਟੀ ਚਮੜੀ ਨੂੰ ਨਰਮ ਬਣਾਈ ਰੱਖਣ ਅਤੇ ਫਿਣਸੀਆਂ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦੀ ਹੈ। ਇਸਦੇ ਨਾਲ ਹੀ, ਦਾਗ-ਧੱਬਿਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਫੇਸ ਪੈਕ ਤਿਆਰ ਕਰਨ ਦੀ ਸਮੱਗਰੀ: ਫੇਸ ਪੈਕ ਤਿਆਰ ਕਰਨ ਲਈ ਇੱਕ ਚਮਚ ਮੁਲਤਾਨੀ ਮਿੱਟੀ, ਇੱਕ ਚਮਚ ਗਾਜਰ ਦਾ ਜੂਸ, ਇੱਕ ਚਮਚ ਟਮਾਟਰ ਦੇ ਰਸ ਦੀ ਲੋੜ ਹੁੰਦੀ ਹੈ।
ਫੇਸ ਪੈਕ ਬਣਾਉਣ ਦਾ ਤਰੀਕਾ: ਫੇਸ ਪੈਕ ਬਣਾਉਣ ਲਈ ਸਭ ਤੋਂ ਪਹਿਲਾ ਗਾਜਰ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਇਸ ਦਾ ਰਸ ਨਿਚੋੜ ਲਓ। ਫਿਰ ਟਮਾਟਰ ਨੂੰ ਵੀ ਪੀਸ ਕੇ ਇਸ ਦਾ ਰਸ ਕੱਢ ਲਓ। ਇਨ੍ਹਾਂ ਦੋਨਾਂ ਦਾ ਰਸ ਮੁਲਤਾਨੀ ਮਿੱਟੀ ਵਿੱਚ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਮਿਸ਼ਰਣ ਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਅੱਧੇ ਘੰਟੇ ਲਈ ਲੱਗਾ ਕੇ ਰੱਖੋ। ਫਿਰ ਠੰਡੇ ਜਾਂ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਮੂੰਹ ਅਤੇ ਗਰਦਨ ਨੂੰ ਧੋ ਲਓ।
- ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਜਿਗਰ ਦਿਵਸ, ਜਾਣੋ ਇਸਦੇ ਲੱਛਣ ਅਤੇ ਸਾਵਧਾਨੀਆਂ - World Liver Day 2024
- ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੋ ਸਕਦੈ ਪਿਆਜ਼ ਦਾ ਤੇਲ, ਇੱਥੇ ਸਿੱਖੋ ਬਣਾਉਣ ਦਾ ਤਰੀਕਾ - Oils for hair growth
- ਗਰਮੀਆਂ ਦੇ ਮੌਸਮ 'ਚ ਪੇਟ ਨੂੰ ਠੰਡਾ ਰੱਖਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਤਿੰਨ ਜੂਸ - Healthy Drinks
ਟਮਾਟਰ, ਗਾਜਰ ਅਤੇ ਮੁਲਤਾਨੀ ਮਿੱਟੀ ਤੋਂ ਬਣੇ ਇਸ ਫੇਸ ਪੈਕ ਨੂੰ ਹਫ਼ਤੇ ਵਿੱਚ ਇੱਕ ਵਾਰ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਇਸ ਫੇਸ ਪੈਕ ਨਾਲ ਕੁਝ ਲੋਕਾਂ ਨੂੰ ਐਲਰਜੀ ਹੋਣ ਦੀ ਸੰਭਾਵਨਾ ਵੀ ਹੋ ਸਕਦੀ ਹੈ। ਇਸ ਲਈ ਬਿਹਤਰ ਹੈ ਕਿ ਪਹਿਲਾਂ ਆਪਣੀ ਕੂਹਣੀ 'ਤੇ ਇਸ ਫੇਸ ਪੈਕ ਦੀ ਵਰਤੋਂ ਕਰਕੇ ਦੇਖੋ ਅਤੇ ਫਿਰ ਹੀ ਇਸਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ।