ਹੈਦਰਾਬਾਦ: ਹਰ ਸਾਲ ਵਿਸਾਖੀ ਦੇ ਨਾਲ ਸਿੱਖ ਕੌਮ ਦੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਪੰਜਾਬ ਅਤੇ ਹਰਿਆਣਾ ਰਾਜ 'ਚ ਇਸ ਤਿਉਹਾਰ ਨੂੰ ਫਸਲ ਕੱਟਣ ਦੀ ਖੁਸ਼ੀ 'ਚ ਮਨਾਇਆ ਜਾਂਦਾ ਹੈ। ਇਸ ਦੌਰਾਨ ਲੋਕ ਨੱਚਦੇ ਅਤੇ ਗਾਉਦੇ ਹਨ। ਵਿਸਾਖੀ ਮੌਕੇ ਤੁਸੀਂ ਆਪਣੇ ਘਰਾਂ 'ਚ ਹੀ ਕਈ ਸਵਾਦੀ ਪਕਵਾਨ ਬਣਾ ਸਕਦੇ ਹੋ। ਇਸ ਦਿਨ ਮਿੱਠੇ ਤੋਂ ਲੈ ਕੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਖਾਣ-ਪੀਣ ਦੇ ਮਾਮਲੇ 'ਚ ਪੰਜਾਬੀ ਸਭ ਤੋਂ ਅੱਗੇ ਹੁੰਦੇ ਹਨ। ਇਸ ਲਈ ਤੁਸੀਂ ਇਸ ਮੌਕੇ ਖਾਸ ਪਕਵਾਨ ਬਣਾ ਸਕਦੇ ਹੋ।
ਵਿਸਾਖੀ ਮੌਕੇ ਖਾਣ ਵਾਲੇ ਪਕਵਾਨ:
ਪੀਲੇ ਚੌਲ: ਵਿਸਾਖੀ ਦੇ ਦਿਨ ਪੀਲੇ ਚੌਲ ਬਣਾਏ ਜਾਂਦੇ ਹਨ। ਇਸ ਦਿਨ ਘਰ 'ਚ ਮਹਿਮਾਨ ਆਉਦੇ ਹਨ, ਤਾਂ ਤੁਸੀਂ ਪੀਲੇ ਮਿੱਠੇ ਚੌਲ ਘਰ 'ਚ ਤਿਆਰ ਕਰ ਸਕਦੇ ਹੋ। ਪੀਲੇ ਚੌਲਾਂ ਤੋਂ ਬਿਨ੍ਹਾਂ ਵਿਸਾਖੀ ਦਾ ਤਿਉਹਾਰ ਅਧੂਰਾ ਹੁੰਦਾ ਹੈ।
ਕੜਾਹ ਪ੍ਰਸ਼ਾਦ: ਕੜਾਹ ਪ੍ਰਸ਼ਾਦ ਵੀ ਵਿਸਾਖੀ ਵਾਲੇ ਦਿਨ ਬਣਾਏ ਜਾਣ ਵਾਲੇ ਪਕਵਾਨਾਂ 'ਚੋ ਇੱਕ ਹੈ। ਵਿਸਾਖੀ ਵਾਲੇ ਦਿਨ ਇਹ ਪ੍ਰਸ਼ਾਦ ਗੁਰਦੁਆਰਿਆਂ 'ਚ ਵੀ ਦਿੱਤਾ ਜਾਂਦਾ ਹੈ। ਧਾਰਮਿਕ ਵਿਸ਼ਵਾਸ ਵਾਲੇ ਲੋਕ ਗੁਰਦੁਆਰਿਆਂ ਅਤੇ ਘਰਾਂ 'ਚ ਕੜਾਹ ਪ੍ਰਸ਼ਾਦ ਦਾ ਭੋਗ ਲਗਾਉਦੇ ਹਨ ਅਤੇ ਸਾਰਿਆਂ ਨੂੰ ਪ੍ਰਸ਼ਾਦ ਦਿੰਦੇ ਹਨ।
ਮੱਕੀ ਦੀ ਰੋਟੀ ਅਤੇ ਸਰ੍ਹੋ ਦਾ ਸਾਗ: ਮੱਕੀ ਦੀ ਰੋਟੀ ਅਤੇ ਸਰ੍ਹੋ ਦਾ ਸਾਗ ਪੰਜਾਬੀਆਂ ਦਾ ਸਭ ਤੋਂ ਪਸੰਦੀਦਾ ਭੋਜਨ ਹੈ। ਇਹ ਭੋਜਨ ਵਿਸਾਖੀ ਮੌਕੇ ਵੀ ਤਿਆਰ ਕੀਤਾ ਜਾਂਦਾ ਹੈ, ਜਿਸਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਖਾਣਾ ਪਸੰਦ ਕਰਦਾ ਹੈ।
- ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ: ਕਿਉਂ ਮਨਾਇਆ ਜਾਂਦਾ ਹੈ ਵਿਸਾਖੀ ਦਾ ਤਿਉਹਾਰ ? ਜਾਣੋ ਕੀ ਹੈ ਇਤਿਹਾਸ - Vaisakhi 2024
- ਸੰਗਰਾਂਦ ਦਾ ਪਵਿੱਤਰ ਦਿਹਾੜਾ: 1 ਵੈਸਾਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ - Happy Baisakhi 2024
- 13 ਅਪ੍ਰੈਲ 1919 ਦਾ ਖੂਨੀ ਕਾਂਡ, ਯਾਦ ਕਰਦਿਆ ਅੱਜ ਵੀ ਕੰਬ ਜਾਂਦੀ ਰੂਹ, ਜਾਣੋ ਇਤਿਹਾਸ - Jallianwala Bagh massacre
ਕੜ੍ਹੀ ਪਕੌੜਾ: ਵਿਸਾਖੀ ਵਾਲੇ ਦਿਨ ਤੁਸੀਂ ਕੜ੍ਹੀ ਪਕੌੜਾ ਵੀ ਘਰ 'ਚ ਬਣਾ ਸਕਦੇ ਹੋ। ਇਸਨੂੰ ਚੌਲ ਅਤੇ ਰੋਟੀ ਨਾਲ ਖਾਧਾ ਜਾ ਸਕਦਾ ਹੈ ਅਤੇ ਘਰ ਆਏ ਮਹਿਮਾਨਾਂ ਨੂੰ ਵੀ ਪਰੋਸ ਸਕਦੇ ਹੋ।
ਪਿੰਨੀ ਵਾਲੇ ਲੱਡੂ: ਵਿਸਾਖੀ 'ਤੇ ਮਹਿਮਾਨਾਂ ਦੇ ਸਵਾਗਤ ਲਈ ਲੋਕ ਪਿੰਨੀ ਵਾਲ ਲੱਡੂ ਘਰ 'ਚ ਬਣਾਉਦੇ ਹਨ। ਇਹ ਪੰਜਾਬ 'ਚ ਖਾਈ ਜਾਣ ਵਾਲੀ ਮੁੱਖ ਮਿਠਾਈ 'ਚੋ ਇੱਕ ਹੈ। ਇਸ ਮਿਠਾਈ ਨੂੰ ਤੁਸੀਂ ਦੇਸੀ ਘਿਓ ਦੇ ਨਾਲ ਬਣਾ ਸਕਦੇ ਹੋ।