ETV Bharat / health

ਇਨ੍ਹਾਂ 6 ਸਮੱਸਿਆਵਾਂ ਤੋਂ ਪੀੜਿਤ ਲੋਕ ਸ਼ਾਮ ਨੂੰ ਚਾਹ ਪੀਣ ਦੀ ਨਾ ਕਰਨ ਗਲਤੀ, ਜਾਣੋ ਕੌਣ ਪੀ ਸਕਦੈ ਸ਼ਾਮ ਦੀ ਚਾਹ - Side Effects of Tea

Side Effects of Tea: ਕਈ ਲੋਕਾਂ ਦੀ ਚਾਹ ਤੋਂ ਬਿਨ੍ਹਾਂ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ। ਇਸਦੇ ਨਾਲ ਹੀ, ਲੋਕ ਸ਼ਾਮ ਨੂੰ ਵੀ ਚਾਹ ਪੀਣਾ ਪਸੰਦ ਕਰਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੁਝ ਸਮੱਸਿਆਵਾਂ ਤੋਂ ਪੀੜਿਤ ਲੋਕ ਸ਼ਾਮ ਨੂੰ ਚਾਹ ਪੀਂਦੇ ਹਨ, ਤਾਂ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ।

Side Effects of Tea
Side Effects of Tea (Getty Images)
author img

By ETV Bharat Health Team

Published : Jun 5, 2024, 12:59 PM IST

ਹੈਦਰਾਬਾਦ: ਜ਼ਿਆਦਾਤਰ ਲੋਕਾਂ ਨੂੰ ਸਵੇਰੇ ਉੱਠਣ ਵੇਲੇ ਚਾਹ ਪੀਣ ਦੀ ਆਦਤ ਹੁੰਦੀ ਹੈ। ਦਰਅਸਲ, ਚਾਹ ਬਹੁਤ ਸਾਰੇ ਲੋਕਾਂ ਦੇ ਪਸੰਦੀਦਾ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ, ਇਕ ਸਰਵੇਖਣ ਅਨੁਸਾਰ, ਭਾਰਤ ਦੀ 64 ਫੀਸਦੀ ਆਬਾਦੀ ਰੋਜ਼ਾਨਾ ਚਾਹ ਪੀਣਾ ਪਸੰਦ ਕਰਦੀ ਹੈ। ਇਨ੍ਹਾਂ 'ਚੋਂ 30 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮ ਦੇ ਸਮੇਂ ਚਾਹ ਪੀਣ ਦੀ ਆਦਤ ਹੁੰਦੀ ਹੈ। ਹਾਲਾਂਕਿ, ਮਾਹਿਰਾਂ ਦਾ ਸੁਝਾਅ ਹੈ ਕਿ ਕੁਝ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਸ਼ਾਮ ਦੇ ਸਮੇਂ ਚਾਹ ਪੀਣਾ ਬੰਦ ਕਰ ਦੇਣਾ ਚਾਹੀਦਾ ਹੈ।

ਸ਼ਾਮ ਦੀ ਚਾਹ ਤੋਂ ਕਿਸ ਨੂੰ ਬਚਣਾ ਚਾਹੀਦਾ ਹੈ?:

  1. ਇਨਸੌਮਨੀਆ ਵਰਗੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸ਼ਾਮ ਦੇ ਸਮੇਂ ਚਾਹ ਪੀਣ ਦੀ ਆਦਤ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਖੁਸ਼ਕ ਚਮੜੀ ਅਤੇ ਸੁੱਕੇ ਵਾਲਾਂ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਵੀ ਸ਼ਾਮ ਦੀ ਚਾਹ ਨਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
  2. ਮਾਨਸਿਕ ਚਿੰਤਾ ਅਤੇ ਤਣਾਅ ਤੋਂ ਪੀੜਤ ਲੋਕਾਂ ਨੂੰ ਸ਼ਾਮ ਦੀ ਚਾਹ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
  3. ਜੇਕਰ ਤੁਸੀਂ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਸ਼ਾਮ ਨੂੰ ਚਾਹ ਪੀਣ ਦੀ ਗਲਤੀ ਨਾ ਕਰੋ।
  4. ਜੇਕਰ ਤੁਹਾਨੂੰ ਸਮੇਂ 'ਤੇ ਭੁੱਖ ਨਹੀਂ ਲੱਗਦੀ, ਤਾਂ ਤੁਹਾਨੂੰ ਸ਼ਾਮ ਨੂੰ ਚਾਹ ਪੀਣ ਦੀ ਆਦਤ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਚਾਹ ਪੀਣ ਨਾਲ ਭੁੱਖ ਘੱਟ ਸਕਦੀ ਹੈ।
  5. ਖਰਾਬ ਮੈਟਾਬੋਲਿਜ਼ਮ, ਬਦਹਜ਼ਮੀ, ਕਬਜ਼, ਐਸੀਡਿਟੀ, ਗੈਸ ਆਦਿ ਵਾਲੇ ਲੋਕਾਂ ਨੂੰ ਸ਼ਾਮ ਦੇ ਸਮੇਂ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ, ਹਾਰਮੋਨ ਦੀ ਸਮੱਸਿਆ ਤੋਂ ਪੀੜਤ ਲੋਕ ਵੀ ਸ਼ਾਮ ਦੀ ਚਾਹ ਤੋਂ ਦੂਰੀ ਬਣਾ ਲੈਣ।
  6. ਗਠੀਏ ਦੀ ਸਮੱਸਿਆ ਅਤੇ ਆਟੋਇਮਿਊਨ ਰੋਗ ਵਾਲੇ ਲੋਕਾਂ ਨੂੰ ਸ਼ਾਮ ਦੇ ਸਮੇਂ ਚਾਹ ਪੀਣ ਦੀ ਆਦਤ ਤੋਂ ਬਚਣਾ ਚਾਹੀਦਾ ਹੈ।

ਸ਼ਾਮ ਨੂੰ ਚਾਹ ਕੌਣ ਪੀ ਸਕਦਾ ਹੈ?

  1. ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲਿਆਂ ਲਈ ਸ਼ਾਮ ਦੇ ਸਮੇਂ ਦੀ ਚਾਹ ਨੁਕਸਾਨਦੇਹ ਨਹੀਂ ਹੈ। ਪਰ ਜ਼ਿਆਦਾ ਚਾਹ ਪੀਣਾ ਨੁਕਸਾਨਦੇਹ ਹੋ ਸਕਦਾ ਹੈ।
  2. ਐਸੀਡਿਟੀ ਅਤੇ ਗੈਸ ਦੀ ਸਮੱਸਿਆ ਨਹੀਂ ਹੈ, ਤਾਂ ਤੁਸੀਂ ਸ਼ਾਮ ਨੂੰ ਚਾਹ ਪੀ ਸਕਦੇ ਹਨ। ਇਸ ਦੇ ਨਾਲ ਹੀ, ਚੰਗੀ ਪਾਚਨ ਸ਼ਕਤੀ ਵਾਲੇ ਲੋਕਾਂ ਲਈ ਵੀ ਸ਼ਾਮ ਦੀ ਚਾਹ ਫਾਇਦੇਮੰਦ ਹੋ ਸਕਦੀ ਹੈ।
  3. ਜਿਹੜੇ ਲੋਕਾਂ ਨੂੰ ਨੀਂਦ ਦੀ ਸਮੱਸਿਆ ਨਹੀਂ ਹੈ ਅਤੇ ਰੋਜ਼ਾਨਾ ਸਮੇਂ 'ਤੇ ਭੋਜਨ ਖਾਂਦੇ ਹਨ, ਤਾਂ ਉਹ ਵੀ ਸ਼ਾਮ ਦੇ ਸਮੇਂ ਚਾਹ ਪੀ ਸਕਦੇ ਹਨ।
  4. ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਚਾਹ ਘੱਟ ਪੀਣ ਦੀ ਆਦਤ ਹੈ, ਉਨ੍ਹਾਂ ਨੂੰ ਅੱਧਾ ਜਾਂ 1 ਕੱਪ ਚਾਹ ਪੀਣੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਇਸ ਤੋਂ ਜ਼ਿਆਦਾ ਪੀਣ ਨਾਲ ਸਮੱਸਿਆ ਪੈਦਾ ਹੋ ਸਕਦੀ ਹੈ।

ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.