ਹੈਦਰਾਬਾਦ: ਪਪੀਤਾ ਐਂਟੀਆਕਸੀਡੈਂਟ ਨਾਲ ਭਰਪੂਰ ਫ਼ਲ ਹੈ। ਇਸ ਨਾਲ ਸੋਜ ਨੂੰ ਘੱਟ ਕਰਨ ਅਤੇ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਪਾਉਣ 'ਚ ਮਦਦ ਮਿਲ ਸਕਦੀ ਹੈ। ਪਪੀਤੇ 'ਚ ਕੈਲੋਰੀ ਵੀ ਘੱਟ ਹੁੰਦੀ ਹੈ। ਇਸ ਲਈ ਪਪੀਤੇ ਨੂੰ ਖਾਣ ਨਾਲ ਭਾਰ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਪਪੀਤਾ ਜਿਗਰ ਨਾਲ ਜੁੜੀਆਂ ਬਿਮਾਰੀਆਂ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਵੀ ਮਦਦ ਕਰਦਾ ਹੈ।
ਪਪੀਤਾ ਖਾਣ ਦੇ ਫਾਇਦੇ: ਪਪੀਤਾ ਜਿਗਰ ਦੀ ਕੰਮਜ਼ੋਰੀ, ਫੈਟੀ ਜਿਗਰ, ਗੈਸ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਫਾਇਦੇਮੰਦ ਫ਼ਲ ਹੈ। ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਕੁਝ ਹੀ ਦਿਨਾਂ 'ਚ ਤੁਹਾਡਾ ਜਿਗਰ ਮਜ਼ਬੂਤ ਹੋ ਕੇ ਫੈਟੀ ਜਿਗਰ, ਗੈਸ ਅਤੇ ਐਸਿਡਿਟੀ ਆਦਿ ਸਮੱਸਿਆਵਾਂ ਦੂਰ ਹੋ ਜਾਣਗੀਆਂ। ਇਸਦੇ ਨਾਲ ਹੀ, ਮੋਟਾਪੇ ਨੂੰ ਵੀ ਘੱਟ ਕਰਨ 'ਚ ਮਦਦ ਮਿਲੇਗੀ।
पपीता खाने के फायदे... pic.twitter.com/ZF3vTcQygf
— Vatsala Singh (@_vatsalasingh) July 30, 2024
ਪਪੀਤੇ ਦੀ ਵਰਤੋ: ਪਪੀਤੇ 'ਚ ਮੌਜ਼ੂਦ ਪੋਸ਼ਟਿਕ ਤੱਤ ਲੈਣ ਲਈ ਤੁਹਾਨੂੰ ਇਸਦੀ ਸਹੀ ਵਰਤੋ ਬਾਰੇ ਪਤਾ ਹੋਣਾ ਚਾਹੀਦਾ ਹੈ। ਪਪੀਤੇ ਨੂੰ ਸਵੇਰੇ ਖਾਲੀ ਪੇਟ ਖਾਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਇਸ 'ਚ ਕਈ ਪੋਸ਼ਣ ਤੱਤ ਪਾਏ ਜਾਂਦੇ ਹਨ। ਦੱਸ ਦਈਏ ਕਿ ਸਵੇਰ ਨੂੰ ਪਪੀਤਾ ਖਾਣ ਤੋਂ ਬਾਅਦ ਤੁਹਾਨੂੰ ਸਵੇਰ ਦੇ ਨਾਸ਼ਤੇ 'ਚ ਕੁਝ ਵੀ ਖਾਣ ਦੀ ਲੋੜ ਨਹੀਂ ਹੈ।
- ਕਮਰ ਅਤੇ ਮੋਢਿਆਂ ਦੇ ਦਰਦ ਸਮੇਤ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਦਾ ਹੈ ਇਹ ਇਲਾਜ, ਇਨ੍ਹਾਂ ਸਾਵਧਾਨੀਆਂ ਦਾ ਜ਼ਰੂਰ ਰੱਖੋ ਧਿਆਨ - Chiropractic Treatment
- ਸਿਹਤ ਲਈ ਕਿੰਨਾ ਜ਼ਰੂਰੀ ਹੈ ਪਸੀਨਾ? ਜੇਕਰ ਤੁਹਾਨੂੰ ਪਸੀਨਾ ਨਹੀਂ ਆਉਂਦਾ ਤਾਂ ਕੀ ਹੋਵੇਗਾ? ਜਾਣੋ - Benefits of Sweating
- ਰੋਜ਼ਾਨਾ ਲਓ ਸਿਰਫ 5 ਮਿੰਟ ਦੀ ਧੁੱਪ, ਇੰਨੇ ਸਾਲ ਵੱਧ ਜਾਵੇਗੀ ਤੁਹਾਡੀ ਉਮਰ, ਖੋਜ 'ਚ ਹੋਇਆ ਖੁਲਾਸਾ - Sunlight Benefits
ਪਪੀਤਾ ਖਾਂਦੇ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ: ਪਪੀਤਾ ਖਾਂਦੇ ਸਮੇਂ ਤੁਹਾਨੂੰ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹਾਂ ਗੱਲ੍ਹਾਂ ਦਾ ਧਿਆਨ ਰੱਖ ਕੇ ਤੁਸੀਂ ਪਪੀਤੇ 'ਚ ਮੌਜ਼ੂਦ ਪੋਸ਼ਟਿਕ ਤੱਤ ਹਾਸਿਲ ਕਰ ਸਕੋਗੇ। ਇਸ ਦੌਰਾਨ ਤਲਿਆਂ ਭੋਜਨ ਖਾਣ ਤੋਂ ਪਰਹੇਜ਼ ਕਰੋ ਅਤੇ ਕੋਲਡ ਡ੍ਰਿੰਕਸ ਦਾ ਸੇਵਨ ਨਾ ਕਰੋ।