ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ ਪਿੱਛੇ ਵਿਟਾਮਿਨਾਂ ਦੀ ਕਮੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਵਿਟਾਮਿਨਾਂ ਦੀ ਕਮੀ ਹੋਣ 'ਤੇ ਡਾਕਟਰ ਤੋਂ ਸਲਾਹ ਲੈਣਾ ਜ਼ਰੂਰੀ ਹੈ। ਦੱਸ ਦਈਏ ਕਿ ਜਦੋ ਸਰੀਰ 'ਚ ਵਿਟਾਮਿਨਾਂ ਦੀ ਕਮੀ ਹੁੰਦੀ ਹੈ, ਤਾਂ ਸਾਡਾ ਸਰੀਰ ਸੰਕੇਤ ਦੇਣ ਲੱਗਦਾ ਹੈ। ਜੇਕਰ ਤੁਸੀਂ ਇਨ੍ਹਾਂ ਲੱਛਣਾਂ ਬਾਰੇ ਸੁਚੇਤ ਹੋ, ਤਾਂ ਇਸਨੂੰ ਆਸਾਨੀ ਨਾਲ ਪਛਾਣ ਸਕਦੇ ਹੋ।
हमारी बॉडी समय -समय पर हमें सिग्नल देती है,कि हमारे बॉडी में कौन-कौन से विटामिन और मिनरल्स की कमी है,
— Dr Vikaas (@drvikas1111) March 11, 2024
अगर हम इसके प्रति जागरूक रहें तो हम इसे आसानी से पहचान सकते हैंI
इस पोस्ट में हम (Part-1)कुछ विटामिन और मिनरल्स की कमी के लक्षण को देखेंगे ,
अगले पोस्ट में (Part-2)इसके उपचार तथा… pic.twitter.com/2IxSky28kn
ਸਰੀਰ 'ਚ ਵਿਟਾਮਿਨਾਂ ਦੀ ਕਮੀ ਦੇ ਲੱਛਣ:
ਮੈਗਨੀਸ਼ੀਅਮ ਦੀ ਕਮੀ: ਮਾਸਪੇਸ਼ੀਆਂ ਵਿੱਚ ਕੜਵੱਲ, ਨੀਂਦ ਦੀ ਕਮੀ, ਸਿਰ ਦਰਦ, ਪੀਰੀਅਡ ਦੌਰਾਨ ਦਰਦ, ਬਲੱਡ ਪ੍ਰੈਸ਼ਰ ਕੰਟਰੋਲ ਤੋਂ ਬਾਹਰ ਅਤੇ ਉੱਚਾ ਰਹਿਣਾ ਮੈਗਨੀਸ਼ੀਅਮ ਦੀ ਕਮੀ ਦੇ ਲੱਛਣ ਹਨ।
ਆਇਰਨ ਦੀ ਕਮੀ: ਥਕਾਵਟ, ਚੱਕਰ ਆਉਣਾ, ਤੇਜ਼ ਧੜਕਣ, ਵਾਲ ਝੜਨਾ ਅਤੇ ਚਮੜੀ ਦਾ ਪੀਲਾ ਪੈਣਾ ਆਈਰਨ ਦੀ ਕਮੀ ਦੇ ਲੱਛਣ ਹਨ।
ਵਿਟਾਮਿਨ ਡੀ ਦੀ ਕਮੀ: ਹੱਡੀਆਂ ਵਿੱਚ ਸਮੱਸਿਆ, ਮਾਸਪੇਸ਼ੀਆਂ ਵਿੱਚ ਸਮੱਸਿਆ, ਇਮਿਊਨਿਟੀ ਦੀ ਕਮੀ, ਥਕਾਵਟ, ਹਮੇਸ਼ਾ ਤਣਾਅ ਵਿੱਚ ਰਹਿਣਾ ਵਿਟਾਮਿਨ-ਡੀ ਦੀ ਕਮੀ ਦੇ ਲੱਛਣ ਹਨ।
ਕੈਲਸ਼ੀਅਮ ਦੀ ਕਮੀ: ਜੋੜਾਂ ਵਿੱਚ ਤਿੜਕੀ ਆਵਾਜ਼, ਕਮਜ਼ੋਰ ਨਹੁੰ, ਕਮਜ਼ੋਰ ਵਾਲ ਕੈਲਸ਼ੀਅਮ ਦੀ ਕਮੀ ਦੇ ਲੱਛਣ ਹਨ।
- ਚੰਗੀ ਸਿਹਤ ਲਈ ਕਿਸ ਸਮੇਂ ਪੀਣਾ ਚਾਹੀਦਾ ਹੈ ਪਾਣੀ, ਜਾਣੋ ਸਭ ਤੋਂ ਵਧੀਆ ਸਮਾਂ, ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਤੋਂ ਮਿਲੇਗੀ ਰਾਹਤ - Best Time To Drink Water
- ਔਰਤਾਂ ਨੂੰ ਪੀਰੀਅਡਸ ਦੇ ਦਰਦ ਤੋਂ ਮਿਲੇਗਾ ਆਰਾਮ, ਇਸ ਖਿਚੜੀ ਨੂੰ ਕਰੋ ਆਪਣੀ ਖੁਰਾਕ 'ਚ ਸ਼ਾਮਲ - Foods To Relieve Menstrual Pain
- ਜ਼ਰੂਰਤ ਤੋਂ ਜ਼ਿਆਦਾ ਕਿਸੇ ਵੀ ਚੰਗੀ ਆਦਤ ਨੂੰ ਅਪਣਾਉਣ ਨਾਲ ਸਿਹਤ 'ਤੇ ਪੈ ਸਕਦੈ ਮਾੜਾ ਪ੍ਰਭਾਵ, ਜਾਣੋ ਕਿਵੇਂ - Healthy Habits
ਜ਼ਿੰਕ ਦੀ ਕਮੀ: ਜ਼ਖ਼ਮ ਦਾ ਠੀਕ ਨਾ ਹੋਣਾ, ਨਹੁੰਆਂ 'ਤੇ ਚਿੱਟੇ ਨਿਸ਼ਾਨ, ਇਨਫੈਕਸ਼ਨ, ਇਮਿਊਨਿਟੀ ਦੀ ਕਮੀ ਜ਼ਿੰਕ ਦੀ ਕਮੀ ਦੇ ਲੱਛਣ ਹਨ।
ਵਿਟਾਮਿਨ ਬੀ12 ਦੀ ਕਮੀ: ਹੱਥਾਂ ਅਤੇ ਪੈਰਾਂ ਦੀਆਂ ਨਸਾਂ ਵਿੱਚ ਝਰਨਾਹਟ, ਸੁੰਨ ਹੋਣਾ, ਮੂਡ ਬਦਲਣਾ, ਸਿਰ ਦਰਦ, ਕਮਜ਼ੋਰੀ ਵਿਟਾਮਿਨ ਬੀ12 ਦੀ ਕਮੀ ਦੇ ਲੱਛਣ ਹਨ।
ਵਿਟਾਮਿਨ ਸੀ ਦੀ ਕਮੀ: ਮਸੂੜਿਆਂ ਤੋਂ ਖੂਨ ਵਗਣਾ, ਜੋੜਾਂ ਦੀ ਸਮੱਸਿਆ, ਕਮਜ਼ੋਰੀ, ਫੇਫੜਿਆਂ ਦੀ ਬੀਮਾਰੀ, ਜ਼ੁਕਾਮ, ਚਮੜੀ ਤੋਂ ਖੂਨ ਵਗਣਾ ਵਿਟਾਮਿਨ-ਸੀ ਦੀ ਕਮੀ ਦੇ ਨਿਸ਼ਾਨ ਹਨ।