ਹੈਦਰਾਬਾਦ: ਰੋਣਾ ਇੱਕ ਆਮ ਗਤੀਵਿਧੀ ਹੈ। ਲੋਕ ਰੋ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਸਾਨੂੰ ਰੋਣਾ ਕਿਉ ਆਉਦਾ ਹੈ। ਦਰਅਸਲ, ਮੰਨਿਆ ਜਾਂਦਾ ਹੈ ਕਿ ਰੋਣ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਰੋਣ ਨਾਲ ਸਿਰਫ਼ ਮਾਨਸਿਕ ਹੀ ਨਹੀਂ, ਸਗੋ ਸਰੀਰਕ ਸਿਹਤ ਨੂੰ ਲਾਭ ਮਿਲਦਾ ਹੈ।
ਰੋਣ ਦੇ ਫਾਇਦੇ:
ਭਾਰ ਘੱਟ ਹੁੰਦਾ: ਰੋਣ ਨਾਲ ਕੈਲੋਰੀ ਬਰਨ ਹੁੰਦੀ ਹੈ, ਜਿਸ ਕਾਰਨ ਭਾਰ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਇਸ ਲਈ ਧਿਆਨ ਰੱਖੋ ਕਿ ਜਦੋ ਵੀ ਤੁਸੀਂ ਰੋਂਦੇ ਹੋ, ਤਾਂ ਤੁਹਾਡਾ ਭਾਰ ਘੱਟ ਹੁੰਦਾ ਹੈ।
ਤਣਾਅ ਘੱਟ ਹੁੰਦਾ: ਰੋਂਦੇ ਸਮੇਂ ਅੱਖਾਂ 'ਚੋ ਨਿਕਲਣ ਵਾਲੇ ਹੰਝੂਆਂ ਵਿੱਚ ਕੋਰਟੀਸੋਲ ਹੁੰਦਾ ਹੈ, ਜੋ ਇੱਕ ਤਣਾਅ ਹਾਰਮੋਨ ਹੁੰਦਾ ਹੈ। ਹੰਝੂਆਂ ਰਾਹੀ ਇਹ ਹਾਰਮੋਨ ਬਾਹਰ ਨਿਕਲਦੇ ਹਨ, ਜਿਸ ਕਰਕੇ ਤਣਾਅ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।
ਅੱਖਾਂ ਸਾਫ਼ ਹੁੰਦੀਆਂ: ਰੋਣ ਨਾਲ ਅੱਖਾਂ ਸਾਫ਼ ਹੁੰਦੀਆਂ ਹਨ। ਦਰਅਸਲ, ਦਿਨਭਰ ਦੀ ਭੱਜ ਦੌੜ ਕਰਕੇ ਅੱਖਾਂ 'ਚ ਮਿੱਟੀ ਚਲੇ ਜਾਂਦੀ ਹੈ, ਜਿਸ ਕਰਕੇ ਅੱਖਾਂ 'ਚੋ ਪਾਣੀ ਨਿਕਲਣ ਲੱਗਦਾ ਹੈ। ਹੰਝੂਆਂ 'ਚ ਇੱਕ ਤਰ੍ਹਾਂ ਦਾ ਪਾਚਕ ਹੁੰਦਾ ਹੈ। ਇਹ ਬੈਕਟੀਰੀਆਂ ਆਦਿ ਨੂੰ ਮਾਰਦਾ ਹੈ, ਜਿਸ ਨਾਲ ਅੱਖਾਂ 'ਚ ਇੰਨਫੈਕਸ਼ਨ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਦਰਦ ਤੋਂ ਰਾਹਤ: ਰੋਣ ਨਾਲ ਦਰਦ ਤੋਂ ਆਰਾਮ ਪਾਇਆ ਜਾ ਸਕਦਾ ਹੈ। ਕਈ ਵਾਰ ਸੱਟ ਲੱਗਣ ਕਰਕੇ ਬਹੁਤ ਦਰਦ ਹੁੰਦਾ ਹੈ, ਪਰ ਜਦੋ ਅਸੀ ਰੌਂਦੇ ਹਾਂ, ਤਾਂ ਇਸ ਦਰਦ ਦਾ ਜ਼ਿਆਦਾ ਅਹਿਸਾਸ ਨਹੀਂ ਹੁੰਦਾ। ਹੰਝੂਆਂ 'ਚ ਆਕਸੀਟੌਸਿਨ ਅਤੇ ਐਂਡੋਰਫਿਨ ਪਾਇਆ ਜਾਂਦਾ ਹੈ, ਜੋ ਦਰਦ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
ਭਾਵਨਾਤਮਕ ਸੰਤੁਲਨ ਬਣਦਾ: ਕਈ ਵਾਰ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ 'ਤੇ ਵੀ ਰੋਣਾ ਆ ਜਾਂਦਾ ਹੈ। ਜੇਕਰ ਤੁਸੀਂ ਅਜਿਹੇ ਸਮੇਂ 'ਤੇ ਰੋਂਦੇ ਹੋ, ਤਾਂ ਇਸ ਨਾਲ ਇਮੋਸ਼ਨਲ ਸੰਤੁਲਨ ਬਣਿਆ ਰਹਿੰਦਾ ਹੈ।
ਮੂਡ ਵਧੀਆਂ ਰਹਿੰਦਾ: ਰੋਣ ਨਾਲ ਮੂਡ ਨੂੰ ਵੀ ਵਧੀਆਂ ਕੀਤਾ ਜਾ ਸਕਦਾ ਹੈ, ਕਿਉਕਿ ਹੰਝੂਆਂ 'ਚ ਨਸ ਗ੍ਰੋਥ ਫੈਕਟਰਸ ਹੁੰਦੇ ਹਨ, ਜੋ ਨਸਾਂ ਨੂੰ ਸਿਹਤਮੰਦ ਬਣਾਉਦੇ ਹਨ। ਇਸ ਤੋਂ ਇਲਾਵਾ, ਜਦੋ ਅਸੀ ਰੋਂਦੇ ਸਮੇਂ ਸਿਸਕੀਆਂ ਭਰਦੇ ਹਾਂ, ਤਾਂ ਇਸ ਨਾਲ ਸਰੀਰ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ ਅਤੇ ਤੁਸੀਂ ਵਧੀਆ ਮਹਿਸੂਸ ਕਰਦੇ ਹੋ।