ਹੈਦਰਾਬਾਦ: ਹਰ ਕੋਈ ਸੁੰਦਰ ਵਾਲ ਪਾਉਣਾ ਚਾਹੁੰਦਾ ਹੈ। ਸੁੰਦਰ ਵਾਲ ਪਾਉਣ ਲਈ ਲੋਕ ਕਈ ਤਰੀਕੇ ਅਜ਼ਮਾਉਦੇ ਹਨ ਅਤੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਵੀ ਕਰਦੇ ਹਨ। ਪਰ ਮਹਿੰਗੇ ਪ੍ਰੋਡਕਟਸ ਅਤੇ ਖੁਰਾਕ ਤੋਂ ਇਲਾਵਾ, ਤੁਸੀਂ ਸਰ੍ਹੋ ਦੇ ਤੇਲ ਦੀ ਵਰਤੋ ਵੀ ਕਰ ਸਕਦੇ ਹੋ। ਇਸ ਨਾਲ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਸਕਦੀ ਹੈ। ਇਸ ਲਈ ਤੁਸੀਂ ਸਰ੍ਹੋ ਦੇ ਤੇਲ 'ਚ ਕਈ ਚੀਜ਼ਾਂ ਮਿਲਾ ਕੇ ਇਸ ਨਾਲ ਸਿਰ ਦੀ ਮਾਲਿਸ਼ ਕਰ ਸਕਦੇ ਹੋ। ਸਰ੍ਹੋ ਦਾ ਤੇਲ ਵਾਲਾਂ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਦਾ ਹੈ। ਇਸ ਤੇਲ ਨੂੰ ਲਗਾਉਣ ਨਾਲ ਵਾਲ ਮਜ਼ਬੂਤ ਅਤੇ ਹੋਰ ਵੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।
ਸਰ੍ਹੋ ਦਾ ਤੇਲ ਵਾਲਾਂ ਲਈ ਫਾਇਦੇਮੰਦ: ਸਰ੍ਹੋ ਦੇ ਤੇਲ 'ਚ ਵਿਟਾਮਿਨ, ਕੈਲਸ਼ੀਅਮ, ਓਮੇਗਾ-3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ, ਜੋ ਵਾਲਾਂ ਨੂੰ ਲਾਭ ਪਹੁੰਚਾਉਦੇ ਹਨ। ਇਸ ਤੇਲ 'ਚ ਐਂਟੀਫੰਗਲ ਅਤੇ ਐਂਟੀਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ, ਜੋ ਖੋਪੜੀ 'ਚ ਹੋਣ ਵਾਲੀ ਇੰਨਫੈਕਸ਼ਨ ਤੋਂ ਬਚਾਉਦੇ ਹਨ। ਇਸ ਤੇਲ ਨਾਲ ਰੋਜ਼ਾਨਾ ਸਿਰ ਦੀ ਮਾਲਿਸ਼ ਕਰਕੇ ਤੁਸੀਂ ਲੰਬੇ ਵਾਲ ਪਾ ਸਕਦੇ ਹੋ।
ਵਾਲਾਂ ਲਈ ਸਰ੍ਹੋ ਦੇ ਤੇਲ ਦੀ ਇਸ ਤਰ੍ਹਾਂ ਕਰੋ ਵਰਤੋ:
ਸਰ੍ਹੋ ਦਾ ਤੇਲ ਅਤੇ ਕਰੀ ਪੱਤਾ: ਇਸਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਕਰੀ ਪੱਤਾ ਲਓ ਅਤੇ ਇਸਨੂੰ ਧੋ ਲਓ। ਫਿਰ ਕਿਸੇ ਭਾਂਡੇ 'ਚ ਸਰ੍ਹੋ ਦਾ ਤੇਲ ਗਰਮ ਕਰ ਲਓ। ਇਸ ਗਰਮ ਤੇਲ 'ਚ ਕਰੀ ਪੱਤਾ ਪਾਓ ਅਤੇ ਗੈਸ ਬੰਦ ਕਰ ਦਿਓ। 2 ਤੋਂ 3 ਦਿਨਾਂ ਤੱਕ ਇਨ੍ਹਾਂ ਪੱਤਿਆਂ ਨੂੰ ਤੇਲ 'ਚ ਹੀ ਰਹਿਣ ਦਿਓ। ਫਿਰ ਇਸਨੂੰ ਵਾਲਾਂ 'ਤੇ ਲਗਾ ਲਓ। ਇਸ ਤੇਲ ਨੂੰ ਲਗਾਉਣ ਨਾਲ ਵਾਲ ਮਜ਼ਬੂਤ ਹੋਣਗੇ ਅਤੇ ਖੋਪੜੀ 'ਚ ਹੋਣ ਵਾਲੀ ਇੰਨਫੈਕਸ਼ਨ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਰ੍ਹੋ ਦਾ ਤੋਲ ਅਤੇ ਮੇਥੀ ਦਾਣਾ: ਸਭ ਤੋਂ ਪਹਿਲਾ 1/2 ਕੱਪ ਸਰ੍ਹੋ ਦੇ ਤੇਲ ਨੂੰ ਗਰਮ ਕਰ ਲਓ। ਫਿਰ ਇਸ 'ਚ 1 ਚਮਚ ਮੇਥੀ ਦਾਣਾ ਪਾਓ। 10 ਤੋਂ 15 ਮਿੰਟ ਤੱਕ ਇਸਨੂੰ ਹੌਲੀ ਗੈਸ 'ਤੇ ਪਕਾਓ। ਫਿਰ ਇਸਨੂੰ ਛਾਣ ਲਓ ਅਤੇ ਵਾਲਾਂ ਨੂੰ ਧੋਣ ਤੋਂ ਪਹਿਲਾ ਇਸ ਤੇਲ ਨਾਲ ਸਿਰ ਦੀ ਮਾਲਿਸ਼ ਕਰ ਲਓ। ਮਾਲਿਸ਼ ਕਰਨ ਤੋਂ ਬਾਅਦ ਸ਼ੈਂਪੂ ਨਾਲ ਸਿਰ ਨੂੰ ਧੋ ਲਓ। ਇਸ ਨਾਲ ਖੋਪੜੀ ਅਤੇ ਵਾਲਾਂ 'ਚ ਨਮੀ ਬਣੀ ਰਹਿੰਦੀ ਹੈ।
- ਇਨ੍ਹਾਂ 7 ਡ੍ਰਿੰਕਸ ਨਾਲ ਕਰੋ ਆਪਣੇ ਦਿਨ ਦੀ ਸ਼ੁਰੂਆਤ, ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ - Detox Drinks
- ਮਜ਼ਬੂਤ, ਸੰਘਣੇ ਅਤੇ ਡੈਂਡਰਫ਼ ਫ੍ਰੀ ਵਾਲ ਪਾਉਣਾ ਚਾਹੁਦੇ ਹੋ, ਤਾਂ ਇਹ 5 ਤੇਲ ਹੋ ਸਕਦੈ ਨੇ ਫਾਇਦੇਮੰਦ - Oil For Hair Strengthening
- ਕੱਪੜਿਆਂ ਤੋਂ ਨਹੀਂ ਜਾਂਦੇ ਦਾਗ-ਧੱਬੇ, ਤਾਂ ਇਨ੍ਹਾਂ ਦਾਗਾਂ ਤੋਂ ਆਸਾਨੀ ਨਾਲ ਛੁਟਕਾਰਾ ਪਾਉਣ ਲਈ ਅਪਣਾਓ ਇਹ 6 ਟਿਪਸ - Tips For Remove Stains From Clothes
ਸਰ੍ਹੋ ਦਾ ਤੇਲ ਅਤੇ ਆਂਵਲੇ ਦਾ ਪਾਊਡਰ: 1 ਕੱਪ ਸਰ੍ਹੋ ਦਾ ਤੇਲ ਗਰਮ ਹੋਣ ਲਈ ਰੱਖ ਦਿਓ। ਫਿਰ ਇਸਨੂੰ ਠੰਡਾ ਹੋਣ ਦਿਓ ਅਤੇ ਬਾਅਦ 'ਚ 1 ਚਮਚ ਆਂਵਲੇ ਪਾਊਡਰ ਦਾ ਪਾ ਦਿਓ। ਫਿਰ ਇਸ ਤੇਲ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾ ਕੇ 30 ਤੋਂ 45 ਮਿੰਟ ਰੱਖੋ ਅਤੇ ਵਾਲਾਂ ਨੂੰ ਧੋ ਲਓ। ਆਂਵਲੇ ਪਾਊਡਰ ਦੀ ਜਗ੍ਹਾਂ ਆਂਵਲੇ ਦੇ ਰਸ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਜਾਣਕਾਰੀ ਸਿਰਫ਼ ਤੁਹਾਡੀ ਸਮਝ ਲਈ ਹੈ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।