ਹੈਦਰਾਬਾਦ: ਅੱਜ ਦੇ ਸਮੇਂ 'ਚ ਪੇਟ ਦੀ ਚਰਬੀ ਵੱਧਣਾ ਇੱਕ ਆਮ ਸਮੱਸਿਆ ਹੋ ਗਈ ਹੈ। ਇਸ ਪਿੱਛੇ ਖਾਣ-ਪੀਣ ਤੋਂ ਲੈ ਕੇ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਅਜਿਹੇ ਲੋਕਾਂ ਨੂੰ ਬਾਹਰ ਜਾਂਦੇ ਸਮੇਂ ਸ਼ਰਮ ਮਹਿਸੂਸ ਹੋਣ ਲੱਗਦੀ ਹੈ, ਜਿਸ ਕਰਕੇ ਤਣਾਅ ਅਤੇ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਤੁਹਾਨੂੰ ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਤਰੀਕਿਆਂ ਬਾਰੇ ਜਾਣ ਲੈਣਾ ਚਾਹੀਦਾ ਹੈ। ਇਸ ਚਰਬੀ ਨੂੰ ਘੱਟ ਕਰਨ ਲਈ ਤੁਸੀਂ ਘਰ 'ਚ ਮੌਜ਼ੂਦ ਖਾਣ ਵਾਲੀਆਂ ਕਈ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ।
ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਤਰੀਕੇ:
ਬਦਾਮ: ਬਦਾਮ 'ਚ ਸਿਹਤਮੰਦ ਚਰਬੀ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇਸ ਵਿਚ ਮੌਜੂਦ ਪੌਲੀਅਨਸੈਚੁਰੇਟਿਡ ਅਤੇ ਮੋਨੋਅਨਸੈਚੁਰੇਟਿਡ ਵਰਗੇ ਗੁਣ ਜ਼ਿਆਦਾ ਭੋਜਨ ਖਾਣ ਤੋਂ ਸਾਨੂੰ ਰੋਕਦੇ ਹਨ। ਬਦਾਮ ਖਾਣ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਵੀ ਰੋਕਿਆ ਜਾ ਸਕਦਾ ਹੈ। ਇਸ 'ਚ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਜ਼ਿਆਦਾ ਸਮੇਂ ਤੱਕ ਭੁੱਖ ਨਹੀਂ ਲੱਗਦੀ। ਇਸ ਲਈ ਤੁਸੀਂ ਬਦਾਮ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਤਰਬੂਜ: ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਤਰਬੂਜ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸ 'ਚ 91 ਫੀਸਦੀ ਪਾਣੀ ਪਾਇਆ ਜਾਂਦਾ ਹੈ। ਇਸ ਨਾਲ ਪੇਟ ਭਰਿਆ ਹੋਇਆ ਲੱਗਦਾ ਹੈ ਅਤੇ ਸਰੀਰ 'ਚ ਪਾਣੀ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ। ਤਰਬੂਜ 'ਚ ਵਿਟਾਮਿਨ ਬੀ-1, ਬੀ-6, ਸੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਲਈ ਰੋਜ਼ ਦੋ ਗਲਾਸ ਤਰਬੂਜ ਦਾ ਜੂਸ ਪੀਣ ਨਾਲ ਪੇਟ ਦੀ ਚਰਬੀ ਨੂੰ ਘੱਟ ਕਰਨ 'ਚ ਮਦਦ ਮਿਲੇਗੀ।
ਫਲ੍ਹਿਆਂ: ਤੁਸੀਂ ਆਪਣੀ ਖੁਰਾਕ 'ਚ ਫਲ੍ਹਿਆਂ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਸ ਨਾਲ ਪੇਟ ਦੀ ਚਰਬੀ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਇਸਦੇ ਨਾਲ ਹੀ, ਫਲ੍ਹਿਆਂ ਖਾਣ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਪਾਚਨ 'ਚ ਵੀ ਸੁਧਾਰ ਕੀਤਾ ਜਾ ਸਕਦਾ ਹੈ। ਫਲ੍ਹਿਆਂ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ।
ਅਜਵਾਈਨ: ਅਜਵਾਈਨ ਨੂੰ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਪੇਟ ਦੀ ਚਰਬੀ ਨੂੰ ਵੀ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਅਜਵਾਈਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਅਜਵਾਈਨ 'ਚ ਕੈਲੋਰੀ ਘੱਟ, ਫਾਈਬਰ, ਕੈਲਸ਼ੀਅਮ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜਿਸ ਨਾਲ ਪੇਟ ਦੀ ਚਰਬੀ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ, ਅਜਵਾਈਨ ਦਾ ਪਾਣੀ ਪੀਣ ਨਾਲ ਪਾਚਨ ਨੂੰ ਸਹੀ ਰੱਖਿਆ ਜਾ ਸਕਦਾ ਹੈ।
- ਰਾਤ ਨੂੰ ਸੌਣ ਤੋਂ ਪਹਿਲਾ ਜ਼ਰੂਰ ਕਰੋ ਇਹ 5 ਕੰਮ, ਵਾਲ ਝੜਨ ਵਰਗੀਆਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ - Hair Care Tips
- ਗਰਮੀਆਂ ਦੇ ਮੌਸਮ 'ਚ ਬੱਚਿਆ ਦੀ ਦੇਖਭਾਲ ਜ਼ਰੂਰੀ, ਇਨ੍ਹਾਂ ਤੇਲਾਂ ਨਾਲ ਮਾਲਿਸ਼ ਕਰਕੇ ਬੱਚੇ ਦੀ ਸਿਹਤ ਨੂੰ ਮਿਲਣਗੇ ਲਾਭ - Baby Care Tips
- ਪੇਟ ਦੀ ਚਰਬੀ ਨੂੰ ਘਟਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ 6 ਗੱਲਾਂ ਦਾ ਰੱਖੋ ਖਾਸ ਧਿਆਨ - Belly Fat Loss
ਖੀਰਾ: ਗਰਮੀਆਂ 'ਚ ਖੀਰਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਤੁਸੀਂ ਸਲਾਦ ਦੇ ਰੂਪ 'ਚ ਇਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਖੀਰਾ ਖਾਣ ਨਾਲ ਪੇਟ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਖੀਰੇ 'ਚ ਮਿਨਰਲ, ਫਾਈਬਰ ਅਤੇ ਵਿਟਾਮਿਨ ਪਾਇਆ ਜਾਂਦਾ ਹੈ। ਇਸ ਲਈ ਹਰ ਰੋਜ਼ ਖੀਰਾ ਖਾਣ ਨਾਲ ਸਰੀਰ ਦੇ ਅੰਦਰੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਮਿਲ ਸਕਦੀ ਹੈ।
ਟਮਾਟਰ: ਟਮਾਟਰ 'ਚ 9-oxo-ODA ਨਾਮ ਦਾ ਪਦਾਰਥ ਪਾਇਆ ਜਾਂਦਾ ਹੈ। ਇਹ ਖੂਨ 'ਚ ਲਿਪਿਡਸ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ, ਜੋ ਪੇਟ ਦੀ ਚਰਬੀ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਹ ਮਿਸ਼ਰਣ ਮੋਟਾਪੇ ਨਾਲ ਜੁੜੇ ਕਈ ਤਰ੍ਹਾਂ ਦੇ ਕਾਰਕਾਂ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੈ।
ਸੇਬ: ਸੇਬ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਫਾਈਬਰ ਅਤੇ ਹੋਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਪੇਟ ਦੀ ਚਰਬੀ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ। ਇਸ ਲਈ ਤੁਸੀਂ ਸੇਬ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।