ETV Bharat / health

ਜਾਣੋ ਕਿਉਂ ਮਨਾਇਆ ਜਾਂਦਾ ਹੈ ਅੰਨ੍ਹੇਪਣ ਦੀ ਰੋਕਥਾਮ ਹਫ਼ਤਾ, ਅੱਖਾਂ ਦੀ ਸਮੱਸਿਆਵਾਂ ਤੋਂ ਬਚਣ ਲਈ ਵਰਤੋ ਇਹ ਸਾਵਧਾਨੀਆਂ - Blindness Prevention Week - BLINDNESS PREVENTION WEEK

Blindness Prevention Week: ਆਮ ਲੋਕਾਂ ਨੂੰ ਆਪਣੀਆਂ ਅੱਖਾਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਲਈ ਸਹੀ, ਨਿਯਮਤ ਦੇਖਭਾਲ ਅਤੇ ਜਾਂਚ ਕਰਨ ਲਈ ਪ੍ਰੇਰਿਤ ਕਰਨ ਅਤੇ ਅੰਨ੍ਹੇਪਣ ਦੀ ਰੋਕਥਾਮ ਸਮੇਤ ਅੱਖਾਂ ਦੀ ਸਿਹਤ ਨਾਲ ਸਬੰਧਤ ਹੋਰ ਮਹੱਤਵਪੂਰਨ ਮੁੱਦਿਆਂ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਅੰਨ੍ਹੇਪਣ ਦੀ ਰੋਕਥਾਮ ਹਫ਼ਤਾ ਹਰ ਸਾਲ 1 ਤੋਂ 7 ਅਪ੍ਰੈਲ ਤੱਕ ਮਨਾਇਆ ਜਾਂਦਾ ਹੈ।

Blindness Prevention Week
Blindness Prevention Week
author img

By ETV Bharat Features Team

Published : Apr 1, 2024, 5:45 AM IST

ਹੈਦਰਾਬਾਦ: ਹਰ ਸਾਲ 1 ਤੋਂ 7 ਅਪ੍ਰੈਲ ਤੱਕ ਅੰਨ੍ਹੇਪਣ ਦੀ ਰੋਕਥਾਮ ਹਫ਼ਤਾ ਮਨਾਇਆ ਜਾਂਦਾ ਹੈ। ਅੱਖਾਂ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਦੀ ਸਾਫ਼-ਸਫ਼ਾਈ ਅਤੇ ਦੇਖਭਾਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅੱਖਾਂ ਦੀ ਨਿਯਮਤ ਜਾਂਚ ਕਰਵਾਉਣਾ, ਬਿਮਾਰੀਆਂ ਅਤੇ ਵਿਸ਼ੇਸ਼ ਸਥਿਤੀਆਂ ਵਿੱਚ ਅੱਖਾਂ ਦਾ ਪੂਰਾ ਅਤੇ ਸਹੀ ਇਲਾਜ ਕਰਵਾਉਣਾ ਬਹੁਤ ਮਹੱਤਵਪੂਰਨ ਹੈ। ਪਰ ਕਈ ਲੋਕ ਜਾਣਕਾਰੀ ਦੀ ਘਾਟ ਕਾਰਨ ਅਤੇ ਕਈ ਵਾਰ ਲਾਪਰਵਾਹੀ ਕਾਰਨ ਆਪਣੀਆਂ ਅੱਖਾਂ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਅਜਿਹਾ ਕਰਨ ਨਾਲ ਅੰਨ੍ਹੇਪਣ ਜਾਂ ਨਜ਼ਰ ਦੀ ਕਮੀ ਹੋ ਸਕਦੀ ਹੈ।

ਅੰਨ੍ਹੇਪਣ ਦੀ ਰੋਕਥਾਮ ਹਫ਼ਤੇ ਦਾ ਉਦੇਸ਼: ਅੱਖਾਂ ਦੀ ਸਿਹਤ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨਾ, ਉਨ੍ਹਾਂ ਨੂੰ ਅੱਖਾਂ ਦੀ ਨਿਯਮਤ ਜਾਂਚ ਕਰਵਾਉਣ ਲਈ ਪ੍ਰੇਰਿਤ ਕਰਨਾ, ਅੱਖਾਂ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਸਿਹਤ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰਨਾ ਅਤੇ ਇਲਾਜ ਵਿੱਚ ਲਾਪਰਵਾਹੀ ਨਾ ਵਰਤਣ ਦੇ ਉਦੇਸ਼ ਨਾਲ ਭਾਰਤ ਸਰਕਾਰ ਵੱਲੋਂ ਹਰ ਸਾਲ 1 ਤੋਂ 7 ਅਪ੍ਰੈਲ ਤੱਕ 'ਅੰਨ੍ਹੇਪਣ ਦੀ ਰੋਕਥਾਮ ਹਫ਼ਤਾ' ਮਨਾਇਆ ਜਾਂਦਾ ਹੈ।

ਅੰਕੜੇ ਕੀ ਕਹਿੰਦੇ ਹਨ?: ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੀ ਵੈੱਬਸਾਈਟ 'ਤੇ ਉਪਲਬਧ ਜਾਣਕਾਰੀ ਅਨੁਸਾਰ, ਸਾਲ 2022 ਤੱਕ ਭਾਰਤ ਵਿੱਚ ਲਗਭਗ 4.95 ਮਿਲੀਅਨ ਲੋਕ ਪੂਰੀ ਤਰ੍ਹਾਂ ਅੰਨ੍ਹੇਪਣ ਤੋਂ ਪੀੜਤ ਸਨ ਅਤੇ ਲਗਭਗ 70 ਮਿਲੀਅਨ ਨੇਤਰਹੀਣ ਸਨ। ਇਨ੍ਹਾਂ ਵਿੱਚੋਂ ਨੇਤਰਹੀਣ ਬੱਚਿਆਂ ਦੀ ਗਿਣਤੀ 0.24 ਮਿਲੀਅਨ ਸੀ। ਵੱਖ-ਵੱਖ ਉਪਲਬਧ ਅੰਕੜਿਆਂ ਅਤੇ ਜਾਣਕਾਰੀ ਅਨੁਸਾਰ, ਭਾਰਤ ਵਿੱਚ ਲਗਭਗ 68 ਲੱਖ ਲੋਕ ਦੋ ਜਾਂ ਘੱਟੋ-ਘੱਟ ਇੱਕ ਅੱਖ ਵਿੱਚ ਕੋਰਨੀਅਲ ਅੰਨ੍ਹੇਪਣ ਤੋਂ ਪੀੜਤ ਸਨ। ਇਨ੍ਹਾਂ ਵਿੱਚੋਂ 10 ਲੱਖ ਲੋਕ ਪੂਰੀ ਤਰ੍ਹਾਂ ਅੰਨ੍ਹੇਪਣ ਤੋਂ ਪੀੜਤ ਸਨ। ਕੁਝ ਹੋਰ ਅੰਕੜਿਆਂ ਅਨੁਸਾਰ, ਭਾਰਤ ਵਿੱਚ ਹਰ ਸਾਲ ਹੋਣ ਵਾਲੇ ਨੇਤਰਹੀਣਤਾ ਦੇ ਸਾਰੇ ਮਾਮਲਿਆਂ ਵਿੱਚੋਂ ਲਗਭਗ 73% ਲੋਕ ਅਜਿਹੇ ਹਨ, ਜੋ ਪੂਰੀ ਤਰ੍ਹਾਂ ਇਲਾਜਯੋਗ ਹਨ।

ਕਾਰਨ ਅਤੇ ਰੋਕਥਾਮ: ਨਵੀਂ ਦਿੱਲੀ ਦੇ ਅੱਖਾਂ ਦੇ ਮਾਹਿਰ ਡਾ. ਆਰ.ਐਸ ਅਗਰਵਾਲ ਦਾ ਕਹਿਣਾ ਹੈ ਕਿ ਜਮਾਂਦਰੂ ਕਾਰਨਾਂ ਤੋਂ ਇਲਾਵਾ, ਜਦੋ ਕਈ ਵਾਰ ਕਿਸੇ ਦੁਰਘਟਨਾ ਜਾਂ ਅੱਖਾਂ ਦੀ ਬਿਮਾਰੀ, ਅੱਖਾਂ ਦੀ ਆਪਟਿਕ ਨਰਵ ਜਾਂ ਰੈਟੀਨਾ ਦੇ ਕੁਝ ਹਿੱਸੇ ਪ੍ਰਭਾਵਿਤ ਹੁੰਦੇ ਹਨ, ਤਾਂ ਅੰਸ਼ਕ ਜਾਂ ਸਥਾਈ ਤੌਰ 'ਤੇ ਨਜ਼ਰ ਦਾ ਨੁਕਸਾਨ ਹੋ ਸਕਦਾ ਹੈ। ਬਿਮਾਰੀਆਂ ਬਾਰੇ ਵਿਸ਼ੇਸ਼ ਤੌਰ 'ਤੇ ਗੱਲ ਕਰੀਏ ਤਾਂ, ਬਹੁਤ ਸਾਰੀਆਂ ਬਿਮਾਰੀਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਕਿਸਮਾਂ ਦੇ ਮੈਕੁਲਰ ਡੀਜਨਰੇਸ਼ਨ, ਮੋਤੀਆਬਿੰਦ ਅਤੇ ਡਾਇਬੀਟਿਕ ਰੈਟੀਨੋਪੈਥੀ ਸ਼ਾਮਲ ਹਨ, ਜੋ ਬਿਮਾਰੀਆ ਸਮੇਂ ਸਿਰ ਧਿਆਨ ਨਾ ਦੇਣ 'ਤੇ ਅੰਸ਼ਕ ਜਾਂ ਪੂਰੀ ਤਰ੍ਹਾਂ ਅੰਨ੍ਹੇਪਣ ਦਾ ਕਾਰਨ ਬਣ ਸਕਦੀਆਂ ਹਨ।

ਡਾ: ਅਗਰਵਾਲ ਦੱਸਦੇ ਹਨ ਕਿ ਅੱਖਾਂ ਦੀ ਸਿਹਤ ਸੰਭਾਲ ਜਾਂ ਇਲਾਜ ਵਿੱਚ ਲਾਪਰਵਾਹੀ ਵਰਗੀਆਂ ਆਦਤਾਂ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਆਮ ਤੌਰ 'ਤੇ ਦੇਖਣ ਨੂੰ ਮਿਲਦੀਆਂ ਹਨ। ਇਸ ਕਾਰਨ ਕਈ ਵਾਰ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਅੱਜ-ਕੱਲ੍ਹ ਹਰ ਉਮਰ ਦੇ ਲੋਕਾਂ ਵਿੱਚ ਸਕ੍ਰੀਨ ਟਾਈਮ ਵਧਣ ਅਤੇ ਸਰੀਰ ਵਿੱਚ ਪੋਸ਼ਣ ਦੀ ਕਮੀ ਵਰਗੀਆਂ ਸਮੱਸਿਆਵਾਂ ਕਾਰਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਮਲੇ ਵੱਧ ਰਹੇ ਹਨ। ਦਰਅਸਲ, ਅੱਜਕੱਲ੍ਹ ਬੱਚਿਆਂ ਅਤੇ ਵੱਡਿਆਂ ਸਾਰਿਆਂ ਦੀਆਂ ਪਲੇਟਾਂ ਵਿੱਚ ਪੌਸ਼ਟਿਕ ਦਾਲਾਂ, ਸਬਜ਼ੀਆਂ, ਫਲ, ਅਨਾਜ ਅਤੇ ਸੁੱਕੇ ਮੇਵੇ ਦੀ ਬਜਾਏ ਜੰਕ ਫੂਡ, ਪ੍ਰੋਸੈਸਡ ਫੂਡ, ਚਿਪਸ ਅਤੇ ਅਜਿਹੇ ਗੈਰ-ਸਿਹਤਮੰਦ ਭੋਜਨ ਹਨ, ਜੋ ਕਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਸਰੀਰ ਵਿੱਚ ਪੋਸ਼ਣ ਦੀ ਕਮੀ ਹਰ ਅੰਗ ਨੂੰ ਪ੍ਰਭਾਵਿਤ ਕਰਦੀ ਹੈ। ਕਈ ਵਾਰ ਸਰੀਰ ਦੇ ਕਿਸੇ ਹੋਰ ਅੰਗ ਸ਼ੂਗਰ, ਮੋਟਾਪਾ ਜਾਂ ਹਾਈ ਬਲੱਡ ਪ੍ਰੈਸ਼ਰ ਆਦਿ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ ਅੱਖਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਨਜ਼ਰ ਦੀ ਕਮੀ ਜਾਂ ਅੱਖਾਂ ਨੂੰ ਕੋਈ ਨੁਕਸਾਨ ਵੀ ਪਹੁੰਚਾ ਸਕਦੀ ਹੈ।

ਅੱਖਾਂ ਦੀਆ ਸਮੱਸਿਆਵਾਂ ਤੋਂ ਬਚਾਅ ਲਈ ਵਰਤੋ ਸਾਵਧਾਨੀਆਂ: ਕੁਝ ਗੱਲਾਂ ਦਾ ਧਿਆਨ ਰੱਖ ਕੇ ਅਤੇ ਸਾਵਧਾਨੀਆਂ ਵਰਤ ਕੇ ਅੱਖਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਕੁਝ ਸਾਵਧਾਨੀਆ ਹੇਠ ਲਿਖੇ ਅਨੁਸਾਰ ਹਨ:-

  1. ਹਰ ਉਮਰ ਵਿੱਚ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ।
  2. ਅੱਖਾਂ ਦੀ ਸਫਾਈ ਦਾ ਧਿਆਨ ਰੱਖੋ।
  3. ਅੱਖਾਂ ਦੀ ਨਿਯਮਤ ਜਾਂਚ ਕਰਵਾਓ।
  4. ਸਮਾਰਟ ਸਕ੍ਰੀਨ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੋ ਅਤੇ ਇਸ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰੋ।
  5. ਅੱਖਾਂ ਵਿੱਚ ਖੁਜਲੀ, ਖੁਸ਼ਕੀ ਜਾਂ ਧੁੰਦਲਾਪਣ ਵਰਗੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਡਾਕਟਰ ਦੀ ਸਲਾਹ ਲਓ।
  6. ਅੱਖਾਂ ਦੀ ਕਸਰਤ ਕਰੋ।
  7. ਪੂਰੀ ਨੀਂਦ ਲਓ ਅਤੇ ਕੰਮ ਦੇ ਵਿਚਕਾਰ ਵੀ ਥੋੜ੍ਹੇ-ਥੋੜ੍ਹੇ ਸਮੇਂ 'ਤੇ ਅੱਖਾਂ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕਰੋ।

ਕਈ ਲੋਕ ਆਪਣੀਆਂ ਅੱਖਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਸਮੇਂ ਸਿਰ ਡਾਕਟਰ ਦੀ ਸਲਾਹ ਨਹੀਂ ਲੈਂਦੇ। ਇਸ ਦੇ ਨਾਲ ਹੀ, ਜਿਹੜੇ ਲੋਕ ਪਹਿਲਾਂ ਹੀ ਸ਼ੂਗਰ, ਮੋਟਾਪੇ, ਹਾਈ ਬਲੱਡ ਪ੍ਰੈਸ਼ਰ ਜਾਂ ਉਨ੍ਹਾਂ ਦੀਆਂ ਅੱਖਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੋਰ ਬਿਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਨੂੰ ਜ਼ਿਆਦਾਤਰ ਇਹ ਨਹੀਂ ਪਤਾ ਹੁੰਦਾ ਕਿ ਅੱਖਾਂ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਜਾਂ ਨਿਯਮਤ ਤੌਰ 'ਤੇ ਅੱਖਾਂ ਦੀ ਜਾਂਚ ਨਾ ਕਰਵਾਉਣਾ ਉਨ੍ਹਾਂ ਨੂੰ ਨੁਕਸਾਨ ਕਿਵੇਂ ਪਹੁੰਚਾ ਸਕਦਾ ਹੈ।

ਨੇਤਰਹੀਣਤਾ ਦੀ ਰੋਕਥਾਮ ਹਫ਼ਤਾ ਹਰ ਸਾਲ ਆਮ ਲੋਕਾਂ ਨੂੰ ਜਾਗਰੂਕ ਅਤੇ ਜ਼ਿੰਮੇਵਾਰ ਬਣਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ, ਤਾਂ ਜੋ ਅੱਖਾਂ ਦੀ ਮਾਮੂਲੀ ਸਮੱਸਿਆ ਜਾਂ ਕੋਈ ਹੋਰ ਬਿਮਾਰੀ ਅੰਨ੍ਹੇਪਣ ਦਾ ਕਾਰਨ ਨਾ ਬਣ ਜਾਵੇ। ਇਸ ਮੌਕੇ ਨੇਤਰਹੀਣਾਂ ਦੇ ਸੁਧਾਰ ਅਤੇ ਮੁੜ ਵਸੇਬੇ ਨਾਲ ਸਬੰਧਤ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਂਦੀ ਹੈ। ਵਰਨਣਯੋਗ ਹੈ ਕਿ ਨੇਤਰਹੀਣਤਾ ਦੀ ਰੋਕਥਾਮ ਹਫ਼ਤੇ ਦੌਰਾਨ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਕਈ ਸਰਕਾਰੀ ਕੇਂਦਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਅੱਖਾਂ ਦੀ ਦੇਖਭਾਲ ਅਤੇ ਜਾਂਚ ਸਬੰਧੀ ਕੈਂਪ ਅਤੇ ਵੱਖ-ਵੱਖ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.