ਹੈਦਰਾਬਾਦ: ਹਰ ਸਾਲ 19 ਜੂਨ ਨੂੰ ਦੁਨੀਆਂ ਭਰ 'ਚ ਵਿਸ਼ਵ ਸਿਕਲ ਸੈੱਲ ਦਿਵਸ ਮਨਾਇਆ ਜਾਂਦਾ ਹੈ। ਸਿਕਲ ਸੈੱਲ ਰੋਗ ਇੱਕ ਜੈਮੇਟਿਕ ਖੂਨ ਵਿਕਾਰ ਹੈ, ਜਿਸ ਕਾਰਨ ਲਾਲ ਖੂਨ ਦੇ ਸੈੱਲਾਂ 'ਚ ਕਮੀ ਹੋਣ ਲੱਗਦੀ ਹੈ। ਇਹ ਇੱਕ ਅਜਿਹੀ ਸਥਿਤੀ ਹੈ, ਜਿਸ 'ਚ ਲਾਲ ਖੂਨ ਦੇ ਸੈੱਲਾਂ ਦੀ ਕਮੀ ਹੋਣ ਕਰਕੇ ਸਰੀਰ ਦੇ ਹਰ ਹਿੱਸੇ 'ਚ ਆਕਸੀਜਨ ਠੀਕ ਤਰ੍ਹਾਂ ਨਾਲ ਨਹੀਂ ਪਹੁੰਚ ਪਾਉਦੀ। ਸਿਕਲ ਸੈੱਲ ਰੋਗ ਅਨੀਮੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਵਿਸ਼ਵ ਸਿਕਲ ਸੈੱਲ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਸਿਕਲ ਸੈੱਲ ਰੋਗ ਬਾਰੇ ਜਾਗਰੂਕ ਕਰਨਾ ਹੈ। ਇਸ ਰੋਗ ਤੋਂ ਪੀੜਿਤ ਲੋਕਾਂ ਨੂੰ ਕਈ ਲੱਛਣ ਜਿਵੇਂ ਕਿ ਦਰਦ, ਅਨੀਮੀਆਂ ਅਤੇ ਹੋਰ ਵੀ ਕਈ ਗੰਭੀਰ ਸਮੱਸਿਆਵਾਂ ਦਾ ਅਨੁਭਵ ਹੋ ਸਕਦਾ ਹੈ।
ਵਿਸ਼ਵ ਸਿਕਲ ਸੈੱਲ ਦਿਵਸ ਦਾ ਇਤਿਹਾਸ: ਵਿਸ਼ਵ ਸਿਕਲ ਸੈੱਲ ਦਿਵਸ ਨੂੰ ਸਭ ਤੋਂ ਪਹਿਲਾ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਸਾਲ 2008 'ਚ ਸਿਕਲ ਸੈੱਲ ਰੋਗ ਦੀ ਪਬਲਿਕ ਹੈਲਥ ਨਾਲ ਜੁੜੀ ਸਮੱਸਿਆ ਦੇ ਤੌਰ 'ਤੇ ਪਹਿਚਾਣ ਕਰਦੇ ਹੋਏ ਲੋਕਾਂ ਨੂੰ ਇਸ ਰੋਗ ਬਾਰੇ ਜਾਗਰੂਕ ਕਰਨ ਲਈ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਸੀ।
ਵਿਸ਼ਵ ਸਿਕਲ ਸੈੱਲ ਦਿਵਸ ਦਾ ਮਹੱਤਵ: ਵਿਸ਼ਵ ਸਿਕਲ ਸੈੱਲ ਦਿਵਸ ਨੂੰ ਗਲੋਬਲ ਸਿਹਤ ਚਿੰਤਾ ਦੇ ਰੂਪ 'ਚ ਮਾਨਤਾ ਦਿੱਤੀ ਗਈ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਸਿਕਲ ਸੈੱਲ ਰੋਗ ਤੋਂ ਪ੍ਰਭਾਵਿਤ ਲੋਕਾਂ ਨੂੰ ਜਾਗਰੂਕ ਕਰਨਾ ਹੈ।
- ਜਾਣੋ ਮੇਕਅੱਪ ਨਾਲ ਸਨਸਕ੍ਰੀਨ ਦੀ ਕਿਵੇਂ ਕੀਤੀ ਜਾ ਸਕਦੀ ਵਰਤੋ, ਚਿਹਰੇ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ - Use of sunscreen
- ਹਾਈ ਅਤੇ ਲੋਅ ਬੀਪੀ ਕਾਰਨ ਕਈ ਜਾਨਲੇਵਾ ਬਿਮਾਰੀਆਂ ਦਾ ਹੋ ਸਕਦੈ ਖਤਰਾ, ਬਚਾਅ ਲਈ ਵਰਤੋ ਇਹ ਸਾਵਧਾਨੀਆਂ - Ways to Avoid High and Low BP
- Perfume ਦੀ ਖਰੀਦਦਾਰੀ ਕਰਦੇ ਸਮੇਂ ਸਿਰਫ਼ ਖੁਸ਼ਬੂ ਹੀਂ ਨਹੀਂ, ਸਗੋਂ ਇਨ੍ਹਾਂ 6 ਗੱਲ੍ਹਾਂ ਦਾ ਵੀ ਜ਼ਰੂਰ ਰੱਖੋ ਧਿਆਨ - Disadvantages of Perfume
ਵਿਸ਼ਵ ਸਿਕਲ ਸੈੱਲ ਦਿਵਸ 2024 ਦਾ ਥੀਮ: ਹਰ ਸਾਲ ਵਿਸ਼ਵ ਸਿਕਲ ਸੈੱਲ ਦਿਵਸ ਨੂੰ ਅਲੱਗ ਥੀਮ 'ਤੇ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ 'Hope Through Progress: Advancing Sickle Cell Care Globally' ਥੀਮ 'ਤੇ ਮਨਾਇਆ ਜਾ ਰਿਹਾ ਹੈ। ਇਸ ਥੀਮ ਦਾ ਉਦੇਸ਼ ਸਿਕਲ ਸੈੱਲ ਰੋਗ ਦਾ ਇਲਾਜ ਅਤੇ ਮਰੀਜਾਂ ਦੀ ਦੇਖਭਾਲ ਲਈ ਐਂਡਵਾਂਸ ਤਕਨੀਕ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।