ਹੈਦਰਾਬਾਦ: ਅੰਡਰਆਰਮਸ ਦਾ ਕਾਲਾ ਹੋਣਾ ਕਈ ਲੋਕਾਂ ਲਈ ਸ਼ਰਮ ਦਾ ਕਾਰਨ ਬਣ ਜਾਂਦਾ ਹੈ। ਇਸ ਕਾਲੇਪਨ ਨੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਕੋਸ਼ਿਸ਼ਾ ਕਰਦੇ ਹਨ, ਪਰ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਦਾ। ਅਕਸਰ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਈ ਵਾਰ ਅਜਿਹੇ ਉਪਾਅ ਅਜ਼ਮਾ ਲੈਂਦੇ ਹਨ, ਜਿਸ ਨਾਲ ਚਮੜੀ ਲਾਲ ਹੋ ਜਾਂਦੀ ਹੈ ਅਤੇ ਇੰਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਅੰਡਰਆਰਮਸ ਦੇ ਕਾਲੇਪਨ ਤੋਂ ਪਰੇਸ਼ਾਨ ਹੋ, ਤਾਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਅੰਡਰਆਰਮਸ ਕਾਲੇ ਹੋਣ ਦਾ ਕਾਰਨ: ਕਾਲੇ ਅੰਡਰਆਰਮਸ ਦੇਖਣ ਨੂੰ ਵਧੀਆ ਨਹੀਂ ਲੱਗਦੇ। ਇਸਦੇ ਕਾਲੇ ਹੋਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਜ਼ਿੰਮੇਵਾਰ ਕਾਰਨਾਂ 'ਚ ਹਾਰਮੋਨ ਬਦਲਾਅ, ਅੰਡਰਆਰਮਸ ਦੀ ਚੰਗੀ ਤਰ੍ਹਾਂ ਸਫ਼ਾਈ ਨਾ ਕਰਨਾ, ਇਨ੍ਹਾਂ ਨੂੰ ਸਾਫ਼ ਕਰਨ ਲਈ ਰੇਜਰ ਦਾ ਇਸਤੇਮਾਲ ਕਰਨਾ, ਕੈਮੀਕਲ ਵਾਲੀ ਕ੍ਰੀਮ ਦਾ ਇਸਤੇਮਾਲ, ਹੋਰ ਸਿਹਤ ਸਮੱਸਿਆਵਾਂ, ਤੰਗ ਕੱਪੜੇ ਪਹਿਨਣ ਕਾਰਨ ਪਸੀਨੇ ਦਾ ਆਉਣਾ ਆਦਿ ਹੋ ਸਕਦਾ ਹੈ।
ਕਾਲੇ ਅੰਡਰਆਰਮਸ ਇਸ ਤਰ੍ਹਾਂ ਕਰੋ ਸਾਫ਼: ਕਾਲੇ ਅੰਡਰਆਰਮਸ ਸੁੰਦਰਤਾਂ ਨੂੰ ਘੱਟ ਕਰ ਦਿੰਦੇ ਹਨ। ਇਸਨੂੰ ਸਾਫ਼ ਕਰਨ ਲਈ ਤੁਸੀਂ ਕੁਝ ਘਰੇਲੂ ਤਰੀਕੇ ਅਜ਼ਮਾ ਸਕਦੇ ਹੋ।
- ਕਾਲੇ ਅੰਡਰਆਰਮਸ ਨੂੰ ਸਾਫ਼ ਕਰਨ ਲਈ ਹਲਦੀ ਪਾਊਡਰ 'ਚ ਥੋੜਾ ਦੁੱਧ ਜਾਂ ਦਹੀ ਮਿਲਾ ਕੇ ਇਸਦਾ ਪੇਸਟ ਬਣਾ ਲਓ। ਫਿਰ ਇਸਨੂੰ 15 ਤੋਂ 20 ਮਿੰਟ ਲਈ ਅੰਡਰਆਰਮਸ 'ਤੇ ਲਗਾਓ। ਇਸ ਨਾਲ ਆਰਾਮ ਮਿਲੇਗਾ।
- ਨਿੰਬੂ ਦੇ ਰਸ ਨੂੰ ਅੰਡਰਆਰਮਸ 'ਤੇ ਲਗਾ ਕੇ 15 ਮਿੰਟ ਤੱਕ ਮਾਲਿਸ਼ ਕਰੋ। ਐਲੋਵੇਰਾ ਵੀ ਅੰਡਰਆਰਮਸ ਨੂੰ ਸਾਫ਼ ਕਰਨ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ।
- ਖੀਰੇ ਦੇ ਟੁੱਕੜੇ ਨੂੰ ਅੰਡਰਆਰਮਸ 'ਤੇ ਰਗੜੋ। 15 ਮਿੰਟ ਬਾਅਦ ਇਸਨੂੰ ਧੋ ਲਓ। ਇਸ ਨਾਲ ਅੰਡਰਆਰਮਸ ਸਾਫ਼ ਹੋ ਜਾਣਗੇ।
- ਬੇਸਨ 'ਚ ਥੋੜ੍ਹਾ ਦਹੀ ਅਤੇ ਹਲਦੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ 15 ਮਿੰਟ ਤੱਕ ਅੰਡਰਆਰਮਸ 'ਤੇ ਲਗਾਓ ਅਤੇ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਅੰਡਰਆਰਮਸ ਨੂੰ ਸਾਫ਼ ਕਰਨ 'ਚ ਮਦਦ ਮਿਲੇਗੀ।
- ਜੇਕਰ ਇਨ੍ਹਾਂ ਸਾਰੇ ਤਰੀਕਿਆਂ ਦਾ ਕੋਈ ਅਸਰ ਨਹੀਂ ਹੋ ਰਿਹਾ, ਤਾਂ ਫਿਰ ਤੁਸੀਂ ਡਾਕਟਰ ਦੀ ਸਲਾਹ ਲੈ ਸਕਦੇ ਹੋ।