ਹੈਦਰਾਬਾਦ: ਗਲਤ ਜੀਵਨਸ਼ੈਲੀ ਅਤੇ ਖੁਰਾਕ ਕਰਕੇ ਬੱਚੇ ਜਲਦੀ ਬਿਮਾਰ ਹੋ ਜਾਂਦੇ ਹਨ। ਬੱਚੇ ਜ਼ਿਆਦਾਤਰ ਬਾਹਰ ਦਾ ਭੋਜਨ ਖਾਣਾ ਪਸੰਦ ਕਰਦੇ ਹਨ, ਜੋ ਕਿ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਭੋਜਨ ਬੱਚਿਆਂ ਨੂੰ ਨਹੀਂ ਦੇਣੇ ਚਾਹੀਦੇ। ਜ਼ੰਕ ਫੂਡ ਨਾਲ ਬੱਚੇ ਮੋਟਾਪੇ ਤੋਂ ਲੈ ਕੇ ਸ਼ੂਗਰ ਵਰਗੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।
ਬੱਚਿਆਂ ਨੂੰ ਨਾ ਦਿਓ ਇਹ ਖੁਰਾਕ:
ਜੂਸ: ਫਲਾਂ ਦੇ ਜੂਸ 'ਚ ਖੰਡ ਜ਼ਿਆਦਾ ਪਾਈ ਜਾਂਦੀ ਹੈ। ਹਾਲਾਂਕਿ, ਫਲਾਂ ਦੇ ਜੂਸ ਨੂੰ ਸਿਹਤਮੰਦ ਡਰਿੰਕ ਮੰਨਿਆ ਜਾਂਦਾ ਹੈ, ਪਰ ਇਹ ਜੂਸ ਜ਼ਰੂਰਤ ਤੋਂ ਜ਼ਿਆਦਾ ਪੀਣਾ ਖਤਰਨਾਕ ਹੋ ਸਕਦਾ ਹੈ। ਇਸ ਲਈ ਫਲਾਂ ਦੇ ਜੂਸ ਬੱਚਿਆਂ ਨੂੰ ਘੱਟ ਦੇਣਾ ਚਾਹੀਦਾ ਹੈ।
ਰੈਡੀਮੇਡ ਨਾਸ਼ਤਾ: ਵਿਅਸਤ ਜੀਵਨਸ਼ੈਲੀ ਕਰਕੇ ਜ਼ਿਆਦਾਤਰ ਲੋਕ ਰੈਡੀਮੇਡ ਨਾਸ਼ਤੇ ਨੂੰ ਤਰਜ਼ੀਹ ਦਿੰਦੇ ਹਨ। ਰੈਡੀਮੇਡ ਨਾਸ਼ਤੇ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਿਹਤ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਰੈਡੀਮੇਡ ਨਾਸ਼ਤਾ ਖਾਣ ਤੋਂ ਪਰਹੇਜ਼ ਕਰੋ।
ਫਲੇਵਰਡ ਦਹੀਂ: ਦਹੀ ਨੂੰ ਪ੍ਰੋਬਾਇਓਟਿਕਸ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਪਰ, ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਬਿਨ੍ਹਾਂ ਸਵਾਦ ਵਾਲਾ ਦਹੀਂ ਹੀ ਸਿਹਤਮੰਦ ਹੁੰਦਾ ਹੈ। ਫਲੇਵਰਡ ਦਹੀਂ ਵਿੱਚ ਖੰਡ ਅਤੇ ਨਕਲੀ ਰੰਗਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਅਜਿਹੇ ਦਹੀ ਦਾ ਸੇਵਨ ਨਾ ਕਰਨਾ ਬਿਹਤਰ ਹੈ।
- ਸਾਵਧਾਨ! ਗਰਮੀਆਂ ਦੇ ਮੌਸਮ 'ਚ ਕੋਲਡ ਡਰਿੰਕਸ ਪੀਣਾ ਹੋ ਸਕਦੈ ਖਤਰਨਾਕ, ਅੱਜ ਤੋਂ ਹੀ ਬਣਾ ਲਓ ਦੂਰੀ - Disadvantages Of Cold Drinks
- ਜਾਣੋ ਕੀ ਹੈ ਕੱਪਿੰਗ ਥੈਰੇਪੀ ਅਤੇ ਇਸਦੇ ਫਾਇਦੇ, ਇਨ੍ਹਾਂ ਲੋਕਾਂ ਨੂੰ ਹੈ ਇਸ ਥੈਰੇਪੀ ਦੀ ਮਨਾਹੀ - Cupping Therapy
- ਬੱਚਿਆਂ ਨੂੰ ਭੁੱਖ ਨਾ ਲੱਗਣ ਪਿੱਛੇ ਇਹ ਕਾਰਨ ਹੋ ਸਕਦੇ ਨੇ ਜ਼ਿੰਮੇਵਾਰ, ਮਾਪੇ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ - Causes of Loss of Appetite in Kids
ਮਸਾਲੇਦਾਰ ਭੋਜਨ: ਅੱਜ ਦੇ ਸਮੇਂ 'ਚ ਬੱਚੇ ਮਸਾਲੇਦਾਰ ਭੋਜਨ ਜ਼ਿਆਦਾ ਖਾਂਦੇ ਹਨ। ਅਜਿਹਾ ਭੋਜਨ ਸਰੀਰ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਮਸਾਲੇਦਾਰ ਭੋਜਨ ਤੋਂ ਦੂਰ ਰਹਿਣਾ ਹੀ ਬਿਹਤਰ ਹੈ।
ਰੈਡੀਮੇਡ ਪੈਕਡ ਭੋਜਨ: ਰੈਡੀਮੇਡ ਪੈਕਡ ਭੋਜਨ ਵੀ ਬੱਚਿਆ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਬਾਹਰੋ ਕੋਈ ਫਲ ਅਤੇ ਸਨੈਕਸ ਲੈਂਦੇ ਹੋ, ਤਾਂ ਪਹਿਲਾ ਉਸਦੀ ਚੰਗੀ ਤਰ੍ਹਾਂ ਜਾਂਚ ਕਰੋ, ਨਹੀਂ ਤਾਂ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਹੈ।