ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਪੁਦੀਨਾ ਸਿਹਤ ਲਈ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਇਸਨੂੰ ਤੁਸੀਂ ਕਈ ਤਰੀਕਿਆਂ ਨਾਲ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਵੱਧਦੇ ਤਾਪਮਾਨ ਦੇ ਨਾਲ ਸਰੀਰ ਨੂੰ ਠੰਡਕ ਪਹੁੰਚਾਉਣ ਲਈ ਪੁਦੀਨਾ ਮਦਦਗਾਰ ਹੁੰਦਾ ਹੈ। ਜੇਕਰ ਤੁਸੀਂ ਪੁਦੀਨੇ ਨੂੰ ਰੋਜ਼ਾਨਾ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹੋ, ਤਾਂ ਇਸਨੂੰ ਘਰ 'ਚ ਹੀ ਉਗਾ ਸਕਦੇ ਹੋ।
ਪੁਦੀਨੇ ਦੇ ਲਾਭ:
ਸਰੀਰ ਨੂੰ ਠੰਡਕ ਪਹੁੰਚਾਉਦਾ ਹੈ ਪੁਦੀਨਾ: ਪੁਦੀਨਾ ਸਰੀਰ ਨੂੰ ਠੰਡਕ ਪਹੁੰਚਾਉਣ 'ਚ ਮਦਦ ਕਰਦਾ ਹੈ। ਪੁਦੀਨੇ ਦੀਆਂ ਪੱਤੀਆਂ 'ਚ ਮੇਨਥੋਲ ਪਾਇਆ ਜਾਂਦਾ ਹੈ, ਜੋ ਸਰੀਰ ਦੇ ਤਾਪਮਾਨ ਨੂੰ ਘੱਟ ਕਰਦਾ ਹੈ। ਇਸ ਲਈ ਰੋਜ਼ਾਨਾ ਪੁਦੀਨੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਪਾਚਨ 'ਚ ਮਦਦਗਾਰ: ਪੁਦੀਨੇ ਦੀਆਂ ਪੱਤੀਆਂ ਦਾ ਇਸਤੇਮਾਲ ਪਾਚਨ ਨੂੰ ਸੁਧਾਰਨ 'ਚ ਮਦਦਗਾਰ ਹੋ ਸਕਦਾ ਹੈ। ਇਸ ਲਈ ਤੁਸੀਂ ਇਨ੍ਹਾਂ ਪੱਤੀਆਂ ਨੂੰ ਖਾ ਸਕਦੇ ਹੋ। ਪੁਦੀਨੇ ਨੂੰ ਖਾਣ ਨਾਲ ਬਲੋਟਿੰਗ, ਉਲਟੀ, ਗੈਸ ਅਤੇ ਭੋਜਨ ਨਾ ਪਚਨ ਵਰਗੀਆ ਸਮੱਸਿਆਵਾਂ ਤੋਂ ਵੀ ਆਰਾਮ ਮਿਲ ਸਕਦਾ ਹੈ।
ਹਾਈਡ੍ਰੇਸ਼ਨ: ਤੁਸੀਂ ਪੁਦੀਨੇ ਦੀਆਂ ਪੱਤੀਆਂ ਨੂੰ ਪਾਣੀ 'ਚ ਪਾ ਕੇ ਇਸਦੇ ਰਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਰੀਰ ਹਾਈਡ੍ਰੇਟ ਰੱਖਣ 'ਚ ਮਦਦ ਮਿਲੇਗੀ।
ਤਣਾਅ ਦੂਰ: ਪੁਦੀਨੇ ਦੇ ਪੱਤਿਆ ਦੀ ਖੁਸ਼ਬੂ ਮੂਡ ਨੂੰ ਠੀਕ ਰੱਖਣ 'ਚ ਮਦਦ ਕਰਦੀ ਹੈ। ਜੇਕਰ ਤੁਸੀਂ ਪੁਦੀਨੇ ਦੀ ਚਾਹ ਬਣਾ ਕੇ ਪੀਂਦੇ ਹੋ, ਤਾਂ ਇਸ ਨਾਲ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਸਰੀਰ ਅਤੇ ਦਿਮਾਗ ਨੂੰ ਵੀ ਆਰਾਮ ਮਿਲਦਾ ਹੈ।
- ਰਾਤ ਨੂੰ ਨਹੀਂ ਆ ਰਹੀ ਚੰਗੀ ਨੀਂਦ, ਤਾਂ ਦੁੱਧ 'ਚ ਮਿਲਾ ਕੇ ਪੀਓ ਇਹ ਪਾਊਡਰ, ਮਿਲਣਗੇ ਹੋਰ ਵੀ ਕਈ ਲਾਭ - Nutmeg Milk For Sleep
- ਸਾਵਧਾਨ! ਬੱਚਿਆਂ ਨੂੰ ਇਨ੍ਹਾਂ ਭੋਜਨਾਂ ਤੋਂ ਰੱਖੋ ਦੂਰ, ਨਹੀਂ ਤਾਂ ਸਿਹਤ ਨੂੰ ਹੋ ਸਕਦੈ ਨੁਕਸਾਨ - Harmful Foods For Children
- ਮਲੇਰੀਆਂ ਦੀ ਬਿਮਾਰੀ ਹੋ ਸਕਦੀ ਹੈ ਖਤਰਨਾਕ, ਇਸਨੂੰ ਰੋਕਣ ਲਈ ਕਰੋ ਇਹ ਕੰਮ - World Malaria Day 2024
ਪੁਦੀਨੇ ਨੂੰ ਇਸ ਤਰ੍ਹਾਂ ਕਰੋ ਆਪਣੀ ਖੁਰਾਕ 'ਚ ਸ਼ਾਮਲ: ਪੁਦੀਨੇ ਨੂੰ ਅਲੱਗ-ਅਲੱਗ ਪਕਵਾਨਾਂ 'ਚ ਪਾਉਣ ਤੋਂ ਇਲਾਵਾ, ਨਿੰਬੂ ਦੇ ਰਸ ਜਾਂ ਕਿਸੇ ਵੀ ਫਲਾਂ ਦੇ ਜੂਸ 'ਚ ਮਿਲਾ ਕੇ ਵੀ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ।