ਹੈਦਰਾਬਾਦ: ਸੁੰਦਰ ਅਤੇ ਮਜ਼ਬੂਤ ਵਾਲ ਹਰ ਕੋਈ ਪਾਉਣਾ ਚਾਹੁੰਦਾ ਹੈ, ਪਰ ਗਲਤ ਜੀਵਨਸ਼ੈਲੀ ਕਰਕੇ ਵਾਲ ਆਸਾਨੀ ਨਾਲ ਝੜਨ ਲੱਗਦੇ ਹਨ। ਵਾਲਾਂ ਨੂੰ ਸਿਹਤਮੰਦ ਰੱਖਣ ਲਈ ਕਿਸੇ ਕਰੀਮ ਦੀ ਵਰਤੋਂ ਕਰਨਾ ਕਾਫ਼ੀ ਨਹੀਂ ਹੈ। ਵਾਲਾਂ ਦੀ ਸਿਹਤ ਨੂੰ ਸੁਧਾਰਨ ਲਈ ਵਾਲ ਦਾ ਜੜ੍ਹਾਂ ਤੋਂ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਲਈ ਰੋਜ਼ਾਨਾ ਚੰਗੀ ਕੁਆਲਿਟੀ ਵਾਲੇ ਤੇਲ ਨਾਲ ਮਾਲਿਸ਼ ਕਰਕੇ ਵਾਲ ਸੁੰਦਰ ਅਤੇ ਮਜ਼ਬੂਤ ਬਣਾਏ ਜਾ ਸਕਦੇ ਹਨ।
ਮਜ਼ਬੂਤ ਵਾਲਾਂ ਲਈ ਤੇਲ:
ਰੋਜ਼ਮੇਰੀ ਆਇਲ: ਜੇਕਰ ਤੁਸੀਂ ਸੰਘਣੇ ਵਾਲ ਪਾਉਣਾ ਚਾਹੁੰਦੇ ਹੋ, ਤਾਂ ਰੋਜ਼ਮੇਰੀ ਆਇਲ ਤੁਹਾਡੇ ਲਈ ਸਹੀ ਵਿਕਲਪ ਹੋ ਸਕਦਾ ਹੈ। ਇਸ ਤੇਲ ਨਾਲ ਸੈੱਲਾਂ ਦੇ ਉਤਪਾਦਨ ਨੂੰ ਸੁਧਾਰਨ ਵਿੱਚ ਬਹੁਤ ਮਦਦ ਮਿਲਦੀ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ।
ਲੈਵੇਂਡਰ ਆਇਲ: ਲੈਵੇਂਡਰ ਆਇਲ ਨਾਲ ਸਿਰ ਦੀ ਮਾਲਿਸ਼ ਕਰਕੇ ਵਾਲਾਂ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਇਹ ਤੇਲ ਸੈੱਲ ਦੇ ਉਤਪਾਦਨ ਨੂੰ ਵਧਾਉਂਦਾ ਹੈ ਅਤੇ ਤਣਾਅ ਨੂੰ ਘਟਾਉਂਦਾ ਹੈ। ਲੈਵੇਂਡਰ ਆਇਲ 'ਚ ਐਂਟੀ-ਮਾਈਕ੍ਰੋਬਾਇਲ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦੇ ਹਨ।
ਪੇਪਰਮਿੰਟ ਆਇਲ: ਇਹ ਤੇਲ ਸਿਰ ਨੂੰ ਠੰਡਕ ਦੇਣ ਦਾ ਕੰਮ ਕਰਦਾ ਹੈ। ਇਸ ਤੇਲ ਨੂੰ ਰੋਜ਼ਾਨਾ ਲਗਾਉਣ ਅਤੇ ਸਿਰ ਦੀ ਮਾਲਿਸ਼ ਕਰਨ ਨਾਲ ਖੂਨ ਦੀ ਸਪਲਾਈ ਅਤੇ ਵਾਲਾਂ ਦੇ ਵਾਧੇ ਵਿੱਚ ਮਦਦ ਮਿਲਦੀ ਹੈ।
- ਕੱਪੜਿਆਂ ਤੋਂ ਨਹੀਂ ਜਾਂਦੇ ਦਾਗ-ਧੱਬੇ, ਤਾਂ ਇਨ੍ਹਾਂ ਦਾਗਾਂ ਤੋਂ ਆਸਾਨੀ ਨਾਲ ਛੁਟਕਾਰਾ ਪਾਉਣ ਲਈ ਅਪਣਾਓ ਇਹ 6 ਟਿਪਸ - Tips For Remove Stains From Clothes
- ਇਨ੍ਹਾਂ 4 ਭੋਜਨਾਂ ਨੂੰ ਕੱਚਾ ਖਾਣ ਨਾਲ ਨਹੀਂ, ਸਗੋ ਪਕਾ ਕੇ ਖਾਣ ਨਾਲ ਮਿਲ ਸਕਦੈ ਨੇ ਅਣਗਿਣਤ ਲਾਭ - Benefits of Eating Boiled Food
- ਘੱਟ ਉਮਰ 'ਚ ਹੀ ਜੋੜਾਂ ਦਾ ਦਰਦ ਕਰ ਰਿਹੈ ਪਰੇਸ਼ਾਨ, ਤਾਂ ਰਾਹਤ ਪਾਉਣ ਲਈ ਅਪਣਾਓ ਇਹ 7 ਟਿਪਸ - Joint Pain Treatment
Lemongrass ਆਇਲ: Lemongrass ਆਈਲ ਡੈਂਡਰਫ ਨੂੰ ਘਟਾਉਣ ਅਤੇ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ ਹੈ। ਇਹ ਤੇਲ ਖੋਪੜੀ ਵਿੱਚ ਤੇਲ ਦੀ ਕਮੀ ਨੂੰ ਘਟਾਉਂਦਾ ਹੈ ਅਤੇ ਵਾਲਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ।
ਟੀ-ਟ੍ਰੀ ਆਇਲ: ਟੀ-ਟ੍ਰੀ ਆਇਲ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਪਾਏ ਜਾਂਦੇ ਹਨ। ਇਸ ਨਾਲ ਵਾਲਾਂ ਦੇ ਵਾਧੇ 'ਚ ਮਦਦ ਮਿਲਦੀ ਹੈ ਅਤੇ ਵਾਲਾਂ ਨੂੰ ਝੜਨ ਤੋਂ ਰੋਕਿਆ ਜਾ ਸਕਦਾ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਮੈਡੀਕਲ ਸੁਝਾਅ ਸਿਰਫ਼ ਤੁਹਾਡੀ ਜਾਣਕਾਰੀ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।