ETV Bharat / health

ਚਿਹਰੇ 'ਤੇ ਨਿਖਾਰ ਪਾਉਣਾ ਚਾਹੁੰਦੇ ਹੋ, ਤਾਂ ਘਰ 'ਚ ਹੀ ਇਸ ਤਰ੍ਹਾਂ ਬਣਾਓ ਕੌਫ਼ੀ ਦਾ ਫੇਸ ਪੈਕ - Home made Coffee Face Pack

Home made Coffee Face Pack: ਗਲਤ ਜੀਵਨਸ਼ੈਲੀ ਕਰਕੇ ਲੋਕ ਚਿਹਰੇ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਤੁਸੀਂ ਘਰ 'ਚ ਕੌਫ਼ੀ ਦਾ ਫੇਸ ਪੈਕ ਬਣਾ ਸਕਦੇ ਹੋ।

Home made Coffee Face Pack
Home made Coffee Face Pack
author img

By ETV Bharat Health Team

Published : May 1, 2024, 7:10 PM IST

ਹੈਦਰਾਬਾਦ: ਗਰਮੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਇਸ ਮੌਸਮ 'ਚ ਤੇਜ਼ ਧੁੱਪ ਕਰਕੇ ਚਿਹਰੇ ਦੀ ਰੰਗਤ ਚੱਲੇ ਜਾਂਦੀ ਹੈ। ਇਸ ਲਈ ਲੋਕ ਚਿਹਰੇ ਦੀ ਚਮਕ ਵਾਪਸ ਪਾਉਣ ਲਈ ਕਈ ਤਰੀਕੇ ਅਜ਼ਮਾਉਦੇ ਹਨ, ਜਿਸਦਾ ਕਈ ਵਾਰ ਗਲਤ ਅਸਰ ਵੀ ਪੈ ਜਾਂਦਾ ਹੈ। ਇਸ ਲਈ ਤੁਸੀਂ ਘਰ 'ਚ ਬਣੇ ਫੇਸ ਪੈਕ ਦਾ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ ਫੇਸ ਪੈਕਾਂ 'ਚ ਇੱਕ ਹੈ ਕੌਫ਼ੀ ਦਾ ਫੇਸ ਪੈਕ। ਇਹ ਫੇਸ ਪੈਕ ਘਰ 'ਚ ਬਣਾਉਣਾ ਬਹੁਤ ਆਸਾਨ ਹੈ।

ਕੌਫ਼ੀ ਦਾ ਫੇਸ ਪੈਕ ਬਣਾਉਣ ਲਈ ਸਮੱਗਰੀ: ਕੌਫ਼ੀ ਦਾ ਫੇਸ ਪੈਕ ਬਣਾਉਣ ਲਈ ਇੱਕ ਚਮਚ ਕੌਫ਼ੀ ਪਾਊਡਰ, ਇੱਕ ਚਮਚ ਹਲਦੀ ਪਾਊਡਰ, ਇੱਕ ਚਮਚ ਸ਼ੂਗਰ ਪਾਊਡਰ ਅਤੇ ਇੱਕ ਚਮਚ ਐਲੋਵੇਰਾ ਜੈੱਲ ਦੀ ਲੋੜ ਹੁੰਦੀ ਹੈ।

ਕੌਫ਼ੀ ਦਾ ਫੇਸ ਪੈਕ ਬਣਾਉਣ ਦਾ ਤਰੀਕਾ: ਕੌਫ਼ੀ ਦਾ ਫੇਸ ਪੈਕ ਬਣਾਉਣ ਲਈ ਸਭ ਤੋਂ ਪਹਿਲਾ ਇੱਕ ਭਾਂਡੇ 'ਚ ਕੌਫ਼ੀ ਪਾਊਡਰ, ਹਲਦੀ ਪਾਊਡਰ, ਸ਼ੂਗਰ ਪਾਊਡਰ ਅਤੇ ਐਲੋਵੇਰਾ ਜੈੱਲ ਪਾ ਕੇ ਮਿਕਸ ਕਰ ਲਓ। ਫਿਰ ਤਿਆਰ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ।

ਕੌਫ਼ੀ ਫੇਸ ਪੈਕ ਦਾ ਇਸਤੇਮਾਲ: 15 ਮਿੰਟ ਤੱਕ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਚੰਗੀ ਤਰ੍ਹਾਂ ਸਕਰਬ ਕਰ ਲਓ। ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਨਾਰਮਲ ਪਾਣੀ ਨਾਲ ਧੋ ਲਓ। ਤੁਹਾਨੂੰ ਹਫ਼ਤੇ 'ਚ ਦੋ ਵਾਰ ਚਿਹਰੇ 'ਤੇ ਇਹ ਪੇਸਟ ਲਗਾਉਣਾ ਹੈ। ਅਜਿਹਾ ਕਰਨ ਨਾਲ ਚਿਹਰੇ 'ਤੇ ਨਿਖਾਰ ਆਵੇਗਾ ਅਤੇ ਦਾਗ-ਧੱਬੇ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

ਕੌਫ਼ੀ ਫੇਸ ਪੈਕ ਦੇ ਲਾਭ:

ਚਿਹਰੇ 'ਤੇ ਨਿਖਾਰ: ਕੌਫੀ ਦਾ ਫੇਸ ਪੈਕ ਚਮੜੀ ਦੀ ਚਮਕ ਨੂੰ ਵਧਾਉਣ 'ਚ ਮਦਦਗਾਰ ਹੁੰਦਾ ਹੈ। ਇਸ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਚਮੜੀ ਨੂੰ ਗਹਿਰਾਈ ਨਾਲ ਸਾਫ਼ ਕਰਦੇ ਹਨ। ਜੇਕਰ ਤੁਸੀਂ ਕੌਫ਼ੀ ਦੇ ਫੇਸ ਪੈਕ ਨੂੰ ਰੋਜ਼ਾਨਾ ਆਪਣੇ ਚਿਹਰੇ 'ਤੇ ਲਗਾਉਦੇ ਹੋ, ਤਾਂ ਇਸ ਨਾਲ ਚਮਕ ਅਤੇ ਸੁੰਦਰਤਾ ਵਧੇਗੀ।

ਚਮੜੀ ਮੁਲਾਇਮ ਹੁੰਦੀ: ਜੇਕਰ ਤੁਹਾਡੀ ਚਮੜੀ ਖੁਸ਼ਕ ਹੋ ਗਈ ਹੈ, ਤਾਂ ਚਿਹਰੇ 'ਤੇ ਕੌਫ਼ੀ ਦੇ ਫੇਸ ਪੈਕ ਦਾ ਇਸਤੇਮਾਲ ਕਰੋ। ਇਸ ਨਾਲ ਚਮੜੀ ਨਰਮ ਹੋਵੇਗੀ। ਇਸ ਲਈ ਤੁਸੀਂ ਰੋਜ਼ਾਨਾ ਕੌਫ਼ੀ ਦੇ ਫੇਸ ਪੈਕ ਦਾ ਇਸਤੇਮਾਲ ਕਰ ਸਕਦੇ ਹੋ।

ਮਰੇ ਹੋਏ ਸੈੱਲਾਂ ਨੂੰ ਦੂਰ ਕਰਨ 'ਚ ਮਦਦਗਾਰ: ਰੋਜ਼ਾਨਾ ਚਿਹਰੇ 'ਤੇ ਕੌਫ਼ੀ ਲਗਾਉਣ ਨਾਲ ਮਰੇ ਹੋਏ ਸੈੱਲਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੌਫ਼ੀ ਦੇ ਫੇਸ ਪੈਕ ਨਾਲ ਚਮੜੀ 'ਤੇ ਮੌਜ਼ੂਦ ਵਾਧੂ ਤੇਲ ਨੂੰ ਹਟਾਉਣ 'ਚ ਵੀ ਮਦਦ ਮਿਲਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.