ਹੈਦਰਾਬਾਦ: ਬਦਲਦੇ ਮੌਸਮ ਕਾਰਨ ਜੀਵਨਸ਼ੈਲੀ 'ਚ ਵੀ ਬਦਲਾਅ ਹੋ ਜਾਂਦਾ ਹੈ, ਜਿਸਦਾ ਸਾਡੀ ਸਿਹਤ 'ਤੇ ਅਸਰ ਪੈਂਦਾ ਹੈ। ਲੰਬੇ ਸਮੇਂ ਤੱਕ ਬੈਠੇ ਰਹਿਣਾ, ਸਰੀਰਕ ਕਸਰਤ ਘੱਟ ਕਰਨਾ, ਖਰਾਬ ਖੁਰਾਕ ਵਰਗੇ ਕਾਰਨਾਂ ਕਰਕੇ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ ਪਿੱਠ ਦਰਦ। ਪਿੱਠ ਦਰਦ ਦੀ ਸਮੱਸਿਆ ਤੋਂ ਸਿਰਫ਼ ਬਜ਼ੁਰਗ ਹੀ ਨਹੀਂ, ਸਗੋਂ ਘੱਟ ਉਮਰ ਦੇ ਲੋਕ ਵੀ ਪਰੇਸ਼ਾਨ ਹਨ। ਪਿੱਠ ਦਰਦ ਪਿੱਛੇ ਗਲਤ ਕਸਰਤ, ਸੱਟ, ਗਲਤ ਤਰੀਕੇ ਨਾਲ ਬੈਠਣਾ ਜਾਂ ਮਾਸਪੇਸ਼ੀਆਂ 'ਚ ਖਿਚਾਅ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਜੇਕਰ ਤੁਸੀਂ ਪਿੱਠ ਦਰਦ ਤੋਂ ਪਰੇਸ਼ਾਨ ਹੋ, ਤਾਂ ਰਾਹਤ ਪਾਉਣ ਦੇ ਤਰੀਕਿਆਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
ਪਿੱਠ ਦਰਦ ਪਿੱਛੇ ਕਾਰਨ: ਗਲਤ ਤਰੀਕੇ ਨਾਲ ਬੈਠਣ ਅਤੇ ਸੌਣ ਕਾਰਨ ਪਿੱਠ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਮੋਚ ਆਉਣਾ, ਭਾਰੀ ਸਾਮਾਨ ਚੁੱਕਣਾ, ਤਣਾਅ ਅਤੇ ਕਿਸੇ ਸੱਟ ਕਾਰਨ ਵੀ ਤੁਸੀਂ ਪਿੱਠ ਦਰਦ ਤੋਂ ਪਰੇਸ਼ਾਨ ਹੋ ਸਕਦੇ ਹੋ। ਇਸਦੇ ਨਾਲ ਹੀ, ਇੰਨਫੈਕਸ਼ਨ, ਕਿਡਨੀ ਸਟੋਨ, ਗਠੀਆ ਕਾਰਨ ਵੀ ਪਿੱਠ ਦਰਦ ਦੇ ਮਾਮਲੇ ਵੱਧ ਸਕਦੇ ਹਨ। ਜੇਕਰ ਪਿੱਠ ਦਰਦ ਲੰਬੇ ਸਮੇਂ ਤੋਂ ਹੈ, ਤਾਂ ਡਾਕਟਰ ਨਾਲ ਸੰਪਰਕ ਕਰੋ।
ਪਿੱਠ ਦਰਦ ਤੋਂ ਰਾਹਤ ਪਾਉਣ ਦੇ ਤਰੀਕੇ:
ਕਸਰਤ ਕਰੋ: ਕਸਰਤ ਕਰਨ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਲਈ ਰੋਜ਼ 30 ਮਿੰਟ ਤੱਕ ਕਸਰਤ ਕਰੋ। ਇਸ ਨਾਲ ਪਿੱਠ ਦਰਦ ਤੋਂ ਆਰਾਮ ਮਿਲੇਗਾ ਅਤੇ ਮਾਸਪੇਸ਼ੀਆਂ ਦਾ ਤਣਾਅ ਘੱਟ ਹੁੰਦਾ ਹੈ। ਇਸ ਲਈ ਸੈਰ ਅਤੇ ਯੋਗਾ ਕਰਨਾ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ।
ਸਹੀ ਤਰੀਕੇ ਨਾਲ ਬੈਠੋ: ਗਲਤ ਤਰੀਕੇ ਨਾਲ ਬੈਠਣ ਅਤੇ ਸੌਣ ਨਾਲ ਪਿੱਠ ਦਰਦ ਹੋ ਸਕਦਾ ਹੈ। ਇਸ ਲਈ ਬੈਠਦੇ, ਉੱਠਦੇ, ਸੌਦੇ ਅਤੇ ਖੜ੍ਹੇ ਵੀ ਸਹੀ ਤਰੀਕੇ ਨਾਲ ਹੋਵੋ। ਇਸ ਨਾਲ ਪਿੱਠ ਦਰਦ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਲਈ ਪਿੱਠ ਨੂੰ ਸਿੱਧੀ ਕਰਕੇ ਬੈਠੋ, ਮੋਢਿਆਂ ਨੂੰ ਸਿੱਧਾ ਰੱਖੋ, ਸਹੀ ਕੁਰਸੀ ਦਾ ਇਸਤੇਮਾਲ ਕਰੋ ਅਤੇ ਭਾਰੀ ਸਾਮਾਨ ਚੁੱਕਦੇ ਸਮੇਂ ਸਹੀ ਤਕਨੀਕ ਦਾ ਇਸਤੇਮਾਲ ਕਰੋ। ਇਸ ਨਾਲ ਪਿੱਠ ਦਰਦ ਤੋਂ ਆਰਾਮ ਮਿਲੇਗਾ।
- ਖੋਪੜੀ ਦੀਆਂ ਸਮੱਸਿਆਵਾਂ ਨੂੰ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ ਵੱਧ ਸਕਦੈ ਖਤਰਾ, ਇੱਥੇ ਜਾਣੋ ਕਿਵੇਂ ਕਰਨਾ ਹੈ ਇਲਾਜ - Scalp Problems
- ਜਾਣੋ ਕੀ ਹੈ ਨਾਦ ਯੋਗ ਅਤੇ ਇਸਨੂੰ ਕਰਨ ਦਾ ਤਰੀਕਾ, ਇਸ ਆਸਣ ਨਾਲ ਮਿਲਣਗੇ ਕਈ ਸਿਹਤ ਲਾਭ - Naad Yoga
- ਸ਼ੂਗਰ ਦੀ ਸਮੱਸਿਆ ਤੋਂ ਹੋ ਪੀੜਿਤ, ਤਾਂ ਅੱਜ ਤੋਂ ਹੀ ਇਨ੍ਹਾਂ 4 ਜੂਸਾਂ ਨੂੰ ਬਣਾ ਲਓ ਆਪਣੀ ਖੁਰਾਕ ਦਾ ਹਿੱਸਾ, ਮਿਲੇਗਾ ਆਰਾਮ - Juice For Diabetes Control
ਬਰਫ਼ ਦਾ ਇਸਤੇਮਾਲ: ਪਿੱਠ ਦੀ ਸੋਜ ਨੂੰ ਘੱਟ ਕਰਨ ਲਈ ਬਰਫ਼ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਮਾਸਪੇਸ਼ੀਆਂ ਦੇ ਦਰਦ ਨੂੰ ਘੱਟ ਕਰਨ ਲਈ ਗਰਮ ਪਾਣੀ ਦਾ ਸੇਕ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਸੀਂ ਗਰਮ ਪਾਣੀ ਨਾਲ ਨਹਾ ਵੀ ਸਕਦੇ ਹੋ।
ਡਾਕਟਰ ਨਾਲ ਸੰਪਰਕ: ਜੇਕਰ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਪਿੱਠ ਦਰਦ ਤੋਂ ਆਰਾਮ ਨਹੀਂ ਮਿਲ ਰਿਹਾ, ਤਾਂ ਡਾਕਟਰ ਨਾਲ ਸੰਪਰਕ ਕਰੋ। ਇਸ ਤਰ੍ਹਾਂ ਤੁਸੀਂ ਸਹੀ ਇਲਾਜ ਕਰਵਾ ਸਕੋਗੇ ਅਤੇ ਪਿੱਠ ਦਰਦ ਦੇ ਕਾਰਨਾਂ ਬਾਰੇ ਵੀ ਪਤਾ ਲੱਗ ਸਕੇਗਾ।