ਹੈਦਰਾਬਾਦ: ਗਰਮੀਆਂ ਦੇ ਮੌਸਮ ਦੀ ਧੁੱਪ ਸਿਹਤ, ਚਮੜੀ ਅਤੇ ਵਾਲਾਂ ਦੇ ਨਾਲ-ਨਾਲ ਅੱਖਾਂ ਲਈ ਵੀ ਨੁਕਸਾਨਦੇਹ ਹੁੰਦੀ ਹੈ। ਚਮੜੀ ਨੂੰ ਧੁੱਪ ਤੋਂ ਬਚਾਉਣ ਲਈ ਤੁਸੀਂ ਸਨਸਕ੍ਰੀਨ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਅੱਖਾਂ ਨੂੰ ਲੈ ਕੇ ਵੀ ਤੁਹਾਨੂੰ ਕਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਧੁੱਪ ਕਾਰਨ ਅੱਖਾਂ ਦੀਆਂ ਕਈ ਬਿਮਾਰੀਆਂ ਦਾ ਤੁਸੀਂ ਸ਼ਿਕਾਰ ਹੋ ਸਕਦੇ ਹੋ। ਇਸ ਲਈ ਧੁੱਪ 'ਚ ਬਾਹਰ ਜਾਂਦੇ ਸਮੇਂ ਆਪਣੇ ਨਾਲ ਹਮੇਸ਼ਾ ਕੁਝ ਜ਼ਰੂਰੀ ਚੀਜ਼ਾਂ ਰੱਖੋ।
ਧੁੱਪ ਅੱਖਾਂ ਲਈ ਹੋ ਸਕਦੀ ਹੈ ਖਤਰਨਾਕ: ਯੂਵੀ ਕਿਰਨਾਂ ਅੱਖਾਂ ਦੀ ਗਹਿਰਾਈ ਤੱਕ ਜਾ ਸਕਦੀਆਂ ਹਨ, ਜਿਸ ਕਾਰਨ ਨਜ਼ਰ ਖਰਾਬ ਹੋ ਸਕਦੀ ਹੈ। ਇਹ ਕਿਰਨਾਂ ਅੱਖਾਂ ਲਈ ਨੁਕਸਾਨਦੇਹ ਹੁੰਦੀਆਂ ਹਨ। ਧੁੱਪ 'ਚ ਜਾਣ ਕਰਕੇ ਅੱਖਾਂ 'ਚ ਖੁਸ਼ਕੀ ਹੋ ਸਕਦੀ ਹੈ। ਇਸ ਲਈ ਤੁਹਾਨੂੰ ਆਪਣੀਆਂ ਅੱਖਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਕਿ ਅੱਖਾਂ ਸਰੀਰ ਦਾ ਜ਼ਰੂਰੀ ਅੰਗ ਹੁੰਦੀਆਂ ਹਨ।
ਧੁੱਪ ਤੋਂ ਇਸ ਤਰ੍ਹਾਂ ਕਰੋ ਅੱਖਾਂ ਦਾ ਬਚਾਅ:
ਐਨਕਾਂ ਲਗਾ ਕੇ ਰੱਖੋ: ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਅੱਖਾਂ ਨੂੰ ਬਚਾਉਣ ਲਈ ਐਨਕਾਂ ਲਗਾ ਕੇ ਰੱਖੋ। ਐਨਕਾਂ ਖਰੀਦਦੇ ਸਮੇਂ ਧਿਆਨ ਰੱਖੋ ਕਿ ਇਹ ਐਨਕਾਂ ਯੂਵੀ ਪ੍ਰੋਟੈਕਸ਼ਨ ਦੇ ਰਹੀਆਂ ਹਨ ਜਾਂ ਨਹੀਂ। ਜੇਕਰ ਤੁਸੀਂ ਨਜ਼ਰ ਦੀਆਂ ਐਨਕਾਂ ਲਗਾਉਦੇ ਹੋ, ਤਾਂ ਤੁਸੀਂ ਪਰਿਵਰਤਨ ਜਾਂ ਫੋਟੋ ਕ੍ਰੋਮੈਟਿਕ ਲੈਂਸ ਚੁਣ ਸਕਦੇ ਹੋ।
ਟੋਪੀ ਪਾਓ: ਜੇਕਰ ਤੁਸੀਂ ਧੁੱਪ 'ਚ ਬਾਹਰ ਜਾ ਰਹੇ ਹੋ, ਤਾਂ ਟੋਪੀ ਆਪਣੇ ਨਾਲ ਜ਼ਰੂਰ ਰੱਖੋ। ਇਸ ਨਾਲ ਸੂਰਜ ਦੀਆਂ ਕਿਰਨਾਂ ਤੁਹਾਡੀਆਂ ਅੱਖਾਂ 'ਤੇ ਨਹੀਂ ਪੈਣਗੀਆਂ ਅਤੇ ਅੱਖਾਂ ਦਾ ਬਚਾਅ ਕੀਤਾ ਜਾ ਸਕੇਗਾ।
- ਗਰਮੀਆਂ ਦੇ ਮੌਸਮ 'ਚ ਗਰਭਵਤੀ ਔਰਤਾਂ ਲਈ ਇਹ 5 ਚੀਜ਼ਾਂ ਹੋ ਸਕਦੀਆਂ ਨੇ ਫਾਇਦੇਮੰਦ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ - Foods To Eat During Pregnancy
- ਗਰਮੀਆਂ 'ਚ ਸਰੀਰ ਨੂੰ ਠੰਡਾ ਬਣਾਈ ਰੱਖਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਸੌਂਫ ਦਾ ਜੂਸ, ਮਿਲਣਗੇ ਕਈ ਸਿਹਤ ਲਾਭ - Summer Drink
- ਜ਼ਿਆਦਾ ਪਿਆਜ਼ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਦਾ ਹੋ ਸਕਦੈ ਖਤਰਾ - Side Effects of Onions
ਛੱਤਰੀ ਨਾਲ ਰੱਖੋ: ਜੇਕਰ ਤੁਹਾਨੂੰ ਟੋਪੀ ਪਾਉਣਾ ਪਸੰਦ ਨਹੀਂ ਹੈ, ਤਾਂ ਤੁਸੀਂ ਛੱਤਰੀ ਨਾਲ ਰੱਖ ਸਕਦੇ ਹੋ। ਇਸ ਨਾਲ ਵੀ ਖਤਰਨਾਕ ਕਿਰਨਾਂ ਤੋਂ ਬਚਿਆ ਜਾ ਸਕਦਾ ਹੈ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਛੱਤਰੀ ਮੀਂਹ 'ਚ ਲੈਣ ਵਾਲੀ ਨਾ ਹੋਵੇ।
ਇਸ ਸਮੇਂ ਨਾ ਜਾਓ ਬਾਹਰ: ਦਿਨ 'ਚ 12 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਧੁੱਪ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਤੁਹਾਡੀਆਂ ਅੱਖਾਂ ਦੇ ਨਾਲ ਚਮੜੀ, ਵਾਲਾਂ ਅਤੇ ਸਿਹਤ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਜ਼ਿਆਦਾ ਧੁੱਪ ਹੋਣ 'ਤੇ ਘਰ ਦੇ ਅੰਦਰ ਹੀ ਰਹੋ।
ਸੂਰਜ ਵੱਲ ਸਿੱਧਾ ਨਾ ਦੇਖੋ: ਸੂਰਜ ਵੱਲ ਸਿੱਧਾ ਦੇਖਣ ਨਾਲ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ, ਜਿਸਦੇ ਚਲਦਿਆਂ ਤੁਸੀਂ ਅੱਖਾਂ ਦੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਸੂਰਜ ਵੱਲ ਦੇਖਣ ਤੋਂ ਬਚੋ।