ਹੈਦਰਾਬਾਦ: ਕੁਝ ਲੋਕਾਂ ਨੂੰ ਹਰ ਇੱਕ ਗੱਲ 'ਤੇ ਗੁੱਸਾ ਆ ਜਾਂਦਾ ਹੈ। ਗੁੱਸਾ ਭਾਵਨਾਵਾਂ ਨੂੰ ਦਿਖਾਉਣ ਦਾ ਇੱਕ ਤਰੀਕਾ ਹੈ, ਪਰ ਜ਼ਿਆਦਾ ਗੁੱਸਾ ਕਰਨਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਗੁੱਸੇ ਕਾਰਨ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਕਿਸੇ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਖੁਦ ਦੇ ਗੁੱਸੇ ਨੂੰ ਕੰਟਰੋਲ ਕਰਨਾ ਸਿੱਖੋ, ਤਾਂਕਿ ਤੁਹਾਡੀ ਮਾਨਸਿਕ ਸਿਹਤ ਵਧੀਆਂ ਬਣੀ ਰਹੇ।
ਗੁੱਸੇ ਕਾਰਨ ਹੋਣ ਵਾਲੀਆਂ ਸਮੱਸਿਆਵਾਂ: ਜ਼ਰੂਰਤ ਤੋਂ ਜ਼ਿਆਦਾ ਗੁੱਸਾ ਕਰਨ ਨਾਲ ਤੁਸੀਂ ਕਈ ਪਰੇਸ਼ਾਨੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਨ੍ਹਾਂ 'ਚੋ ਕੁਝ ਹੇਠ ਲਿਖੇ ਅਨੁਸਾਰ ਹਨ:-
- ਜ਼ਿਆਦਾ ਗੁੱਸਾ ਕਰਨ ਨਾਲ ਮਾਨਸਿਕ ਸਿਹਤ 'ਤੇ ਅਸਰ ਪੈਂਦਾ ਹੈ।
- ਗੁੱਸਾ ਕਰਨ ਨਾਲ ਚਿੰਤਾ ਅਤੇ ਤਣਾਅ ਦਾ ਖਤਰਾ ਵੱਧ ਜਾਂਦਾ ਹੈ।
- ਗੁੱਸੇ ਦੇ ਕਰਕੇ ਬਲੱਡ ਪ੍ਰੈਸ਼ਰ, ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਚਮੜੀ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ।
- ਗੁੱਸੇ ਕਾਰਨ ਸਿਰਦਰਦ ਵੀ ਹੋ ਸਕਦਾ ਹੈ।
ਇਸ ਤਰ੍ਹਾਂ ਕਰੋ ਗੁੱਸੇ ਨੂੰ ਕੰਟਰੋਲ:
ਸਕਾਰਾਤਮਕ ਸੋਚੋ: ਜੇਕਰ ਤੁਹਾਨੂੰ ਗੁੱਸਾ ਆ ਰਿਹਾ ਹੈ, ਤਾਂ ਖੁਦ ਨੂੰ ਸਕਾਰਾਤਮਕ ਰੱਖਣ ਦੀ ਕੋਸ਼ਿਸ਼ ਕਰੋ। ਇਸ ਲਈ ਅਜਿਹੀਆਂ ਗੱਲਾਂ ਤੋਂ ਆਪਣਾ ਧਿਆਨ ਹਟਾਓ, ਜਿਸ ਕਰਕੇ ਤੁਹਾਨੂੰ ਗੁੱਸਾ ਆ ਰਿਹਾ ਹੈ।
ਗੁੱਸੇ ਨੂੰ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰੋ: ਕਈ ਵਾਰ ਜ਼ਿਆਦਾ ਗੁੱਸਾ ਕਰਨ ਨਾਲ ਦੂਜੇ ਵਿਅਕਤੀ ਨੂੰ ਬੂਰਾ ਲੱਗ ਸਕਦਾ ਹੈ, ਜਿਸ ਕਰਕੇ ਇਸਦਾ ਬਾਅਦ 'ਚ ਤੁਹਾਡੇ ਮਨ 'ਤੇ ਅਸਰ ਪੈਂਦਾ ਹੈ। ਇਸ ਲਈ ਗੁੱਸੇ ਦੌਰਾਨ ਖੁਦ 'ਤੇ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰੋ।
ਗੁੱਸੇ ਦੀ ਵਜ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ: ਗੁੱਸੇ ਦੀ ਵਜ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਕਿਸੇ ਵਿਅਕਤੀ ਤੋਂ ਗੁੱਸੇ ਹੋ, ਤਾਂ ਉਸਦੀ ਜਗ੍ਹਾਂ ਖੁਦ ਨੂੰ ਰੱਖ ਕੇ ਦੇਖੋ। ਇਸ ਨਾਲ ਤੁਹਾਡਾ ਗੁੱਸਾ ਸ਼ਾਂਤ ਹੋ ਸਕਦਾ ਹੈ।