ਹੈਦਰਾਬਾਦ: ਗਰਮੀਆਂ 'ਚ ਤਰਬੂਜ ਖਾਣਾ ਹਰ ਕੋਈ ਪਸੰਦ ਕਰਦਾ ਹੈ। ਇਸਨੂੰ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ 'ਚ ਪਾਏ ਜਾਣ ਵਾਲੇ ਮਿਨਰਲ ਅਤੇ ਵਿਟਾਮਿਨ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਕਈ ਲੋਕ ਤਰਬੂਜ ਦਾ ਜੂਸ ਅਤੇ ਤਰਬੂਜ 'ਤੇ ਲੂਣ ਪਾ ਕੇ ਖਾਣਾ ਪਸੰਦ ਕਰਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਤਰਬੂਜ 'ਤੇ ਲੂਣ ਪਾ ਕੇ ਖਾਣ ਨਾਲ ਮਿਠਾਸ ਵੱਧਦੀ ਹੈ। ਹਾਲਾਂਕਿ, ਅਜਿਹਾ ਕਰਨਾ ਨੁਕਸਾਨਦੇਹ ਵੀ ਹੋ ਸਕਦਾ ਹੈ।
ਤਰਬੂਜ 'ਤੇ ਲੂਣ ਪਾ ਕੇ ਕਿਉ ਖਾਂਦੇ ਨੇ ਲੋਕ?:
- ਤਰਬੂਜ 'ਤੇ ਲੂਣ ਪਾ ਕੇ ਖਾਣ ਨਾਲ ਮਿਠਾਸ ਵੱਧਦੀ ਹੈ।
- ਲੂਣ ਤਰਬੂਜ ਦੇ ਸਵਾਦ ਨੂੰ ਵਧਾਉਦਾ ਹੈ।
- ਲੂਣ ਪਾਉਣ ਨਾਲ ਤਰਬੂਜ ਵਧੇਰੇ ਰਸਦਾਰ ਬਣ ਜਾਂਦਾ ਹੈ।
ਤਰਬੂਜ 'ਤੇ ਲੂਣ ਪਾ ਕੇ ਖਾਣ ਦੇ ਫਾਇਦੇ:
- ਤਰਬੂਜ 'ਤੇ ਲੂਣ ਪਾ ਕੇ ਖਾਣ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ।
- ਤਰਬੂਜ ਦੀ ਮਿਠਾਸ ਵੱਧਦੀ ਹੈ।
- ਤਰਬੂਜ ਰਸਦਾਰ ਬਣਦਾ ਹੈ।
ਤਰਬੂਜ 'ਤੇ ਲੂਣ ਪਾ ਕੇ ਖਾਣ ਦੇ ਨੁਕਸਾਨ: ਤਰਬੂਜ 'ਤੇ ਲੂਣ ਪਾ ਕੇ ਖਾਣ ਨਾਲ ਸਰੀਰ 'ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ। ਤਰਬੂਜ 'ਤੇ ਜ਼ਿਆਦਾ ਲੂਣ ਪਾ ਕੇ ਖਾਣ ਨਾਲ ਪੋਸ਼ਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਤਰਬੂਜ 'ਤੇ ਲੂਣ ਪਾ ਕੇ ਖਾਣਾ ਸਹੀ ਜਾਂ ਨਹੀ: ਤਰਬੂਜ ਘੱਟ ਕੈਲੋਰੀ ਵਾਲਾ ਫਲ ਹੈ। ਇਸ 'ਚ ਵਿਟਾਮਿਨ-ਏ, ਸੀ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ। ਜੇਕਰ ਤੁਸੀਂ ਤਰਬੂਜ 'ਤੇ ਥੋੜ੍ਹਾ ਲੂਣ ਪਾਉਦੇ ਹੋ, ਤਾਂ ਇਸਦਾ ਪੋਸ਼ਣ 'ਤੇ ਜ਼ਿਆਦਾ ਅਸਰ ਨਹੀਂ ਪੈਂਦਾ, ਪਰ ਜ਼ਿਆਦਾ ਸੋਡੀਅਮ ਦੀ ਵਰਤੋ ਕਰਨ ਨਾਲ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਤਰਬੂਜ 'ਤੇ ਜ਼ਿਆਦਾ ਲੂਣ ਪਾ ਕੇ ਨਾ ਖਾਓ। ਕਈ ਲੋਕ ਤਰਬੂਜ 'ਤੇ ਲੂਣ ਅਤੇ ਕਾਲਾ ਲੂਣ ਪਾ ਕੇ ਖਾਂਦੇ ਹਨ, ਜਿਸ ਨਾਲ ਸਵਾਦ ਤਾਂ ਵੱਧਦਾ ਹੈ, ਪਰ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ। ਜੇਕਰ ਤੁਸੀਂ ਪੌਸ਼ਟਿਕ ਤੱਤ ਲੈਣਾ ਚਾਹੁੰਦੇ ਹੋ, ਤਾਂ ਲੂਣ ਪਾਉਣ ਦੀ ਗਲਤੀ ਨਾ ਕਰੋ।