ਹੈਦਰਾਬਾਦ: ਚੌਲਾਂ 'ਚ ਮੌਜੂਦ ਕਈ ਪੋਸ਼ਕ ਤੱਤ ਸਾਡੇ ਸਰੀਰ ਲਈ ਜ਼ਰੂਰੀ ਹੁੰਦੇ ਹਨ। ਬਹੁਤੇ ਘਰਾਂ ਵਿੱਚ ਲੋਕ ਚਿੱਟੇ ਚੌਲਾਂ ਦੀ ਹੀ ਵਰਤੋਂ ਕਰਦੇ ਹਨ। ਬਾਜ਼ਾਰ ਵਿੱਚ ਚੌਲਾਂ ਦੀਆਂ ਕਈ ਕਿਸਮਾਂ ਉਪਲਬਧ ਹਨ। ਇਨ੍ਹਾਂ ਵਿੱਚ ਚਿੱਟੇ ਚੌਲ, ਭੂਰੇ ਚੌਲ ਆਦਿ ਸ਼ਾਮਿਲ ਹਨ। ਹਾਲਾਂਕਿ, ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਪੈਦਾ ਹੁੰਦਾ ਹੈ ਕਿ ਕਿਹੜੇ ਚੌਲ ਖਾਣਾ ਬਿਹਤਰ ਹੈ। ਜਾਣਕਾਰੀ ਲਈ ਦੱਸ ਦਈੇਏ ਕਿ ਲਾਲ ਚੌਲ ਚਿੱਟੇ ਚੌਲਾਂ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ 'ਚ ਕੋਲੈਸਟ੍ਰਾਲ ਦਾ ਪੱਧਰ ਵੀ ਕੰਟਰੋਲ 'ਚ ਰਹਿੰਦਾ ਹੈ। ਲਾਲ ਚੌਲਾਂ ਨੂੰ ਅਕਸਰ ਚਿੱਟੇ ਚੌਲਾਂ ਦੇ ਬਦਲ ਵਜੋਂ ਵਰਤਿਆ ਜਾਂਦਾ ਹੈ। ਪਰ ਲਾਲ ਚੌਲਾਂ ਦੇ ਹੈਰਾਨੀਜਨਕ ਸਿਹਤ ਲਾਭ ਹਨ।
ਅੱਜ ਕੱਲ੍ਹ ਜ਼ਿਆਦਾਤਰ ਲੋਕ ਚਿੱਟੇ ਚੌਲਾਂ ਦਾ ਸੇਵਨ ਕਰਦੇ ਹਨ। ਇਨ੍ਹਾਂ ਚੌਲਾਂ ਵਿੱਚ ਸਿਰਫ਼ ਕਾਰਬੋਹਾਈਡਰੇਟ ਹੁੰਦੇ ਹਨ। ਹਾਲਾਂਕਿ, ਨਿਊਟ੍ਰੀਸ਼ਨਿਸਟ ਡਾਕਟਰ ਅੰਜਲੀ ਦੇਵੀ ਦਾ ਕਹਿਣਾ ਹੈ, ਚਿੱਟੇ ਚੌਲ ਨਾ ਤਾਂ ਸਵਾਦ 'ਚ ਚੰਗੇ ਹੁੰਦੇ ਹਨ ਅਤੇ ਨਾ ਹੀ ਪੋਸ਼ਣ ਦੇ ਲਿਹਾਜ਼ ਨਾਲ ਫਾਇਦੇਮੰਦ ਹੁੰਦੇ ਹਨ। ਲਾਲ ਚੌਲ ਐਨਥੋਸਾਇਨਿਨ ਨਾਮਕ ਕੁਦਰਤੀ ਪਦਾਰਥ ਦੇ ਕਾਰਨ ਲਾਲ ਰੰਗ ਦੇ ਹੁੰਦੇ ਹਨ।
ਲਾਲ ਚੌਲਾਂ ਦਾ ਸੇਵਨ ਕਰਨ ਦੇ ਫਾਇਦੇ:
ਸ਼ੂਗਰ ਲੈਵਲ ਕੰਟਰੋਲ: ਅੱਜ ਕੱਲ੍ਹ ਜ਼ਿਆਦਾਤਰ ਲੋਕ ਸ਼ੂਗਰ ਦੀ ਸਮੱਸਿਆ ਨਾਲ ਜੂਝ ਰਹੇ ਹਨ। ਡਾ: ਅੰਜਲੀ ਦੇਵੀ ਨੇ ਦੱਸਿਆ ਕਿ ਰੋਜ਼ਾਨਾ ਲਾਲ ਚੌਲਾਂ ਦਾ ਸੇਵਨ ਕਰਨ ਨਾਲ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ। ਲਾਲ ਚੌਲਾਂ ਦੇ ਸੇਵਨ ਦੇ ਫਾਇਦਿਆਂ 'ਤੇ ਵੀ ਕੁਝ ਖੋਜਾਂ ਕੀਤੀਆਂ ਗਈਆਂ ਹਨ। ਹਾਰਵਰਡ ਸਕੂਲ ਆਫ ਪਬਲਿਕ ਹੈਲਥ ਦੇ ਖੋਜਕਾਰਾਂ ਅਨੁਸਾਰ, ਹਫ਼ਤੇ ਵਿੱਚ ਪੰਜ ਜਾਂ ਇਸ ਤੋਂ ਵੱਧ ਵਾਰ ਚਿੱਟੇ ਚੌਲ ਖਾਣ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਅਧਿਐਨ ਨੇ ਦਿਖਾਇਆ ਹੈ ਕਿ ਚਿੱਟੇ ਚੌਲਾਂ ਦੀ ਮਾਤਰਾ ਨੂੰ 50 ਗ੍ਰਾਮ ਤੱਕ ਘਟਾਉਣ ਅਤੇ ਆਪਣੀ ਖੁਰਾਕ ਵਿੱਚ ਲਾਲ ਚੌਲਾਂ ਨੂੰ ਸ਼ਾਮਲ ਕਰਨ ਨਾਲ ਸ਼ੂਗਰ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ।
ਦਿਲ ਲਈ ਫਾਇਦੇਮੰਦ: ਲਾਲ ਚੌਲ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਸਰੀਰ ਦਾ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। ਇਸ ਚੌਲ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਨਾਲ ਦਿਲ ਦੀ ਸਿਹਤ ਅਤੇ ਸਟ੍ਰੋਕ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਪਾਚਨ ਕਿਰਿਆ 'ਚ ਸੁਧਾਰ: ਲਾਲ ਚੌਲਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਚੌਲ ਪਾਚਨ ਕਿਰਿਆ ਨੂੰ ਸੁਧਾਰਨ 'ਚ ਮਦਦ ਕਰਦੇ ਹਨ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਇਨ੍ਹਾਂ ਚੌਲਾਂ ਦਾ ਸੇਵਨ ਕਰਨਾ ਤੁਹਾਡੇ ਲਈ ਬਿਹਤਰ ਰਹੇਗਾ।
ਹਾਈ ਬਲੱਡ ਪ੍ਰੈਸ਼ਰ: ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕ ਰੋਜ਼ਾਨਾ ਲਾਲ ਚੌਲਾਂ ਦਾ ਸੇਵਨ ਕਰਕੇ ਇਸ ਨੂੰ ਕੰਟਰੋਲ ਕਰ ਸਕਦੇ ਹਨ। ਇਸ ਨਾਲ ਹੱਡੀਆਂ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ ਅਤੇ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
- ਕੀ ਤੁਸੀਂ ਮਹਿੰਦੀ ਲਗਾਉਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਧੋਂਦੇ ਹੋ? ਇਹ ਚੀਜ਼ਾਂ ਤੁਹਾਨੂੰ ਜਾਣਨੀਆਂ ਚਾਹੀਦੀਆਂ ਹਨ! - Henna Powder For Hair
- ਗੁੜ੍ਹ ਖਾਣ ਨਾਲ ਸਿਹਤ ਨੂੰ ਹੋ ਸਕਦੈ ਨੇ ਇਹ 3 ਨੁਕਸਾਨ, ਇੱਕ ਕਲਿੱਕ ਵਿੱਚ ਜਾਣੋ - Side Effects of Eating Jaggery
- ਜ਼ਰੂਰਤ ਤੋਂ ਜ਼ਿਆਦਾ ਮਿੱਠਾ ਖਾਣਾ ਕਿਸੇ ਖਤਰੇ ਤੋਂ ਘੱਟ ਨਹੀਂ, ਜਾਣੋ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ ਮਿੱਠਾ - Harms Of Eating Sweets
ਲਾਲ ਚੌਲ ਕਿਹੋ ਜਿਹੇ ਹੁੰਦੇ ਹਨ?: ਲਾਲ ਚੌਲ ਸਿਹਤ ਦੇ ਨਜ਼ਰੀਏ ਤੋਂ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਹ ਭੂਰੇ ਚੌਲਾਂ ਵਰਗੇ ਹੀ ਹੁੰਦੇ ਹਨ। ਪਰ ਲਾਲ ਚੌਲਾਂ ਵਿੱਚ ਛਾਣ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਲਾਲ ਚੌਲ ਹਰ ਜਗ੍ਹਾ ਆਸਾਨੀ ਨਾਲ ਨਹੀਂ ਮਿਲਦੇ। ਇਹ ਸਿਰਫ ਹਿਮਾਲੀਅਨ ਪਹਾੜਾਂ, ਦੱਖਣੀ ਤਿੱਬਤ, ਭੂਟਾਨ ਅਤੇ ਦੱਖਣੀ ਭਾਰਤ ਵਿੱਚ ਪਾਏ ਜਾਂਦੇ ਹਨ। ਹਾਲਾਂਕਿ, ਭੂਰੇ ਅਤੇ ਲਾਲ ਚੌਲ ਦੋਵੇਂ ਵਿਟਾਮਿਨ ਬੀ6, ਫਾਈਬਰ, ਜ਼ਿੰਕ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਸੇਲੇਨੀਅਮ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਬਲੱਡ ਸ਼ੂਗਰ ਅਤੇ ਇਨਸੁਲਿਨ ਦੇ ਪੱਧਰ ਨੂੰ ਨਿਯੰਤਰਿਤ ਕਰਦੇ ਹਨ।