ETV Bharat / health

ਗੁੜ੍ਹ ਖਾਣ ਨਾਲ ਸਿਹਤ ਨੂੰ ਹੋ ਸਕਦੈ ਨੇ ਇਹ 3 ਨੁਕਸਾਨ, ਇੱਕ ਕਲਿੱਕ ਵਿੱਚ ਜਾਣੋ - Side Effects of Eating Jaggery

Side Effects of Eating Jaggery: ਗੁੜ੍ਹ ਦੀ ਤਾਸੀਰ ਗਰਮ ਹੁੰਦੀ ਹੈ। ਜੇਕਰ ਇਸਦਾ ਸੇਵਨ ਗਰਮੀਆਂ 'ਚ ਕੀਤਾ ਜਾਵੇ, ਤਾਂ ਸਰੀਰ ਦਾ ਤਾਪਮਾਨ ਵੱਧ ਸਕਦਾ ਹੈ ਅਤੇ ਕਈ ਸਿਹਤ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ।

Side Effects of Eating Jaggery
Side Effects of Eating Jaggery (Getty Images)
author img

By ETV Bharat Punjabi Team

Published : Aug 7, 2024, 4:05 PM IST

ਹੈਦਰਾਬਾਦ: ਪੰਜਾਬ 'ਚ ਗੁੜ੍ਹ ਦਾ ਵਧੇਰੇ ਸੇਵਨ ਕੀਤਾ ਜਾਂਦਾ ਹੈ। ਲੋਕ ਇਸਨੂੰ ਹਰ ਮੌਸਮ 'ਚ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗੁੜ੍ਹ ਨੂੰ ਗਰਮੀਆਂ 'ਚ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਦੱਸ ਦਈਏ ਕਿ ਸਰਦੀਆਂ 'ਚ ਸਰੀਰ ਨੂੰ ਗਰਮ ਰੱਖਣ ਲਈ ਗੁੜ੍ਹ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਗਰਮੀਆਂ 'ਚ ਗੁੜ੍ਹ ਖਾਣਾ ਸਹੀ ਨਹੀਂ ਹੈ। ਇਸ ਲਈ ਜੇਕਰ ਤੁਸੀਂ ਗਰਮੀਆਂ 'ਚ ਗੁੜ੍ਹ ਖਾਂਦੇ ਹੋ, ਤਾਂ ਆਪਣੀ ਇਸ ਆਦਤ ਨੂੰ ਬਦਲ ਲਓ।

ਗਰਮੀਆਂ 'ਚ ਗੁੜ੍ਹ ਕਿਉ ਨਹੀਂ ਖਾਣਾ ਚਾਹੀਦਾ?: ਡਾਕਟਰਾਂ ਦਾ ਕਹਿਣਾ ਹੈ ਕਿ ਗਰਮੀਆਂ 'ਚ ਗੁੜ੍ਹ ਦਾ ਸੇਵਨ ਨਹੀਂ ਕਰਨ ਚਾਹੀਦਾ ਹੈ। ਜਿਹੜੇ ਲੋਕਾਂ ਨੂੰ ਗੁੜ੍ਹ ਪਸੰਦ ਹੈ ਅਤੇ ਉਹ ਗੁੜ੍ਹ ਖਾਣਾ ਚਾਹੁੰਦੇ ਹਨ, ਤਾਂ ਇਸਨੂੰ ਘੱਟ ਮਾਤਰਾ 'ਚ ਖਾਣਾ ਚਾਹੀਦਾ ਹੈ। ਗੁੜ੍ਹ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਗਰਮੀਆਂ 'ਚ ਗੁੜ੍ਹ ਖਾਣ ਨਾਲ ਸਰੀਰ 'ਚ ਗਰਮੀ ਵੱਧ ਜਾਂਦੀ ਹੈ, ਜਿਸ ਕਰਕੇ ਤੁਹਾਨੂੰ ਚੱਕਰ ਆਉਣ, ਬੇਹੋਸ਼ੀ, ਬੁਖਾਰ, ਦਸਤ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਗੁੜ੍ਹ ਖਾਣ ਦੇ ਨੁਕਸਾਨ:

ਪਾਚਨ ਕਿਰੀਆਂ 'ਤੇ ਬੁਰਾ ਅਸਰ: ਹੈਲਥ ਐਕਸਪਰਟ ਅਨੁਸਾਰ, ਗਰਮੀਆਂ 'ਚ ਗੁੜ੍ਹ ਦਾ ਸੇਵਨ ਕਰਨ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਜਿਹੜੇ ਲੋਕਾਂ ਦਾ ਪਾਚਨ ਕੰਮਜ਼ੋਰ ਹੈ ਅਤੇ ਜੇਕਰ ਅਜਿਹੇ ਲੋਕ ਗੁੜ੍ਹ ਦਾ ਸੇਵਨ ਕਰਦੇ ਹਨ, ਤਾਂ ਪੇਟ ਭਾਰੀ ਹੋ ਸਕਦਾ ਹੈ। ਇਸ ਕਾਰਨ ਪੇਟ 'ਚ ਦਰਦ, ਕਬਜ਼, ਐਸਿਡੀਟੀ ਅਤੇ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ।

ਨੱਕ ਤੋਂ ਖੂਨ ਆਉਣਾ: ਗੁੜ੍ਹ ਦੀ ਤਾਸੀਰ ਗਰਮ ਹੁੰਦੀ ਹੈ। ਗਰਮ ਤਾਸੀਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਸਰੀਰ ਦਾ ਤਾਪਮਾਨ ਵਧਦਾ ਹੈ। ਇਸ ਲਈ ਜੇਕਰ ਗਰਮੀਆਂ 'ਚ ਗੁੜ੍ਹ ਦਾ ਸੇਵਨ ਕੀਤਾ ਜਾਂਦਾ ਹੈ, ਤਾਂ ਨੱਕ ਅਤੇ ਮੂੰਹ ਤੋਂ ਖੂਨ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਸਦੇ ਨਾਲ ਹੀ, ਸਰੀਰ ਦਾ ਤਾਪਮਾਨ ਜ਼ਿਆਦਾ ਵਧਣ ਕਰਕੇ ਨੱਕ 'ਚ ਮੌਜ਼ੂਦ ਖੂਨ ਦੀਆਂ ਕੇਸ਼ਿਕਾਵਾਂ ਫੱਟ ਜਾਂਦੀਆਂ ਹਨ, ਜਿਸ ਕਰਕੇ ਨੱਕ ਤੋਂ ਖੂਨ ਆਉਣ ਲੱਗਦਾ ਹੈ।

ਸਰੀਰ 'ਚ ਜਲਨ ਦੀ ਸਮੱਸਿਆ: ਗਰਮੀਆਂ 'ਚ ਗੁੜ੍ਹ ਦਾ ਸੇਵਨ ਕਰਨ ਨਾਲ ਸਰੀਰ 'ਚ ਜਲਨ ਅਤੇ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ। ਗੁੜ੍ਹ 'ਚ ਸੁਕ੍ਰੋਜ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸੁਕ੍ਰੋਜ ਸਰੀਰ 'ਚ ਬਣਾਉਣ ਵਾਲੇ ਓਮੇਗਾ-3 ਫੈਟੀ ਐਸਿਡ ਨੂੰ ਹੌਲੀ ਕਰ ਦਿੰਦਾ ਹੈ, ਜਿਸ ਕਰਕੇ ਸਰੀਰ 'ਚ ਜਲਨ ਅਤੇ ਖੁਜਲੀ ਹੋਣ ਲੱਗਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.