ਹੈਦਰਾਬਾਦ: ਬਲੱਡ ਪ੍ਰੈਸ਼ਰ ਹਾਈ ਅਤੇ ਲੋਅ ਹੋਣ ਕਰਕੇ ਸਰੀਰ ਵਿੱਚ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਹਾਈ ਬਲੱਡ ਪ੍ਰੈਸ਼ਰ ਦਿਲ ਦੇ ਰੋਗ ਅਤੇ ਹੋਰ ਕਈ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ, ਬਹੁਤ ਘੱਟ ਬੀਪੀ ਵੀ ਕਈ ਜਾਨਲੇਵਾ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ। ਦਿੱਲੀ ਦੇ ਡਾਕਟਰ ਅਸ਼ਰੀਰ ਕੁਰੈਸ਼ੀ ਦੱਸਦੇ ਹਨ ਕਿ ਬਲੱਡ ਪ੍ਰੈਸ਼ਰ ਸਾਡੇ ਸਰੀਰ ਦੀ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ, ਜੋ ਸਾਡੇ ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕਰਦੀ ਹੈ। ਸਰੀਰ ਦੀ ਪ੍ਰਕਿਰਤੀ ਦੇ ਆਧਾਰ 'ਤੇ 90/60 mmHg ਅਤੇ 120/80 mmHg ਵਿਚਕਾਰ ਬਲੱਡ ਪ੍ਰੈਸ਼ਰ ਨੂੰ ਆਮ ਮੰਨਿਆ ਜਾਂਦਾ ਹੈ। ਪਰ ਜੇਕਰ ਬਲੱਡ ਪ੍ਰੈਸ਼ਰ ਇਸ ਤੋਂ ਜ਼ਿਆਦਾ ਜਾਂ ਘਟ ਹੈ, ਤਾਂ ਸਿਹਤ ਲਈ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਹਾਈ ਅਤੇ ਲੋਅ ਬੀਪੀ ਹੋਣ ਕਰਕੇ ਇਨ੍ਹਾਂ ਸਮੱਸਿਆਵਾਂ ਦਾ ਖਤਰਾ: ਧਿਆਨ ਦੇਣ ਯੋਗ ਹੈ ਕਿ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਦਿਲ ਦਾ ਦੌਰਾ, ਬ੍ਰੇਨ ਸਟ੍ਰੋਕ ਅਤੇ ਕਿਡਨੀ ਫੇਲ ਹੋਣ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਇਸ ਦੇ ਨਾਲ ਹੀ, ਘੱਟ ਬਲੱਡ ਪ੍ਰੈਸ਼ਰ ਜਾਂ ਬਹੁਤ ਜ਼ਿਆਦਾ ਹਾਈਪੋਟੈਂਸ਼ਨ ਦੀ ਸਥਿਤੀ ਵਿੱਚ ਸਰੀਰ ਦੇ ਅੰਗਾਂ ਨੂੰ ਸਹੀ ਖੂਨ ਦੀ ਸਪਲਾਈ ਨਹੀਂ ਹੁੰਦੀ ਹੈ, ਜਿਸ ਨਾਲ ਅੰਗ ਫੇਲ੍ਹ ਹੋਣ ਜਾਂ ਗੁਰਦੇ ਫੇਲ੍ਹ ਹੋਣ, ਹਾਰਟ ਅਟੈਕ ਅਤੇ ਸਟ੍ਰੋਕ ਸਮੇਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਸਥਿਤੀ ਵਿੱਚ ਵਿਅਕਤੀ ਨੂੰ ਅਚਾਨਕ ਬੇਹੋਸ਼ ਜਾਂ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਵਿਅਕਤੀ ਦੇ ਡਿੱਗਣ ਜਾਂ ਕਿਸੇ ਤਰ੍ਹਾਂ ਦੀ ਦੁਰਘਟਨਾ ਦੇ ਕਾਰਨ ਜ਼ਖਮੀ ਹੋਣ ਦੀ ਸੰਭਾਵਨਾ ਵੀ ਵੱਧ ਸਕਦੀ ਹੈ।
ਹਾਈ ਬੀਪੀ ਲਈ ਜ਼ਿੰਮੇਵਾਰ ਕਾਰਨ: ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਤਣਾਅ, ਮੋਟਾਪਾ, ਖ਼ਾਨਦਾਨੀ, ਸ਼ੂਗਰ, ਦਿਲ ਦੇ ਰੋਗ, ਮੈਟਾਬੋਲਿਕ ਸਿੰਡਰੋਮ, ਥਾਇਰਾਇਡ, ਕ੍ਰੋਨਿਕ ਕਿਡਨੀ ਡਿਜ਼ੀਜ਼, ਸਲੀਪ ਐਪਨੀਆ, ਦਵਾਈਆਂ, ਸੋਡੀਅਮ ਵਾਲੇ ਭੋਜਨਾਂ ਦਾ ਬਹੁਤ ਜ਼ਿਆਦਾ ਸੇਵਨ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਜਿਵੇਂ ਕਿ ਜੰਕ ਫੂਡ, ਪ੍ਰੋਸੈਸਡ ਭੋਜਨ, ਮਿਰਚਾਂ ਅਤੇ ਮਸਾਲਿਆਂ ਵਾਲੇ ਭੋਜਨ, ਸਰੀਰਕ ਗਤੀਵਿਧੀ ਦੀ ਕਮੀ ਅਤੇ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਆਦਿ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।
ਲੋਅ ਬੀਪੀ ਲਈ ਜ਼ਿੰਮੇਵਾਰ ਕਾਰਨ: ਘੱਟ ਬਲੱਡ ਪ੍ਰੈਸ਼ਰ ਲਈ ਵੀ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਜਿਵੇਂ ਕਿ ਡੀਹਾਈਡਰੇਸ਼ਨ ਜਾਂ ਸਰੀਰ ਵਿੱਚ ਪਾਣੀ ਦੀ ਕਮੀ, ਹਾਰਮੋਨਲ ਅਸੰਤੁਲਨ, ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ, ਕਿਸੇ ਵੀ ਕਿਸਮ ਦੀ ਦਵਾਈ ਜਾਂ ਇਲਾਜ ਦੇ ਮਾੜੇ ਪ੍ਰਭਾਵ, ਸਰਜਰੀ ਜਾਂ ਗੰਭੀਰ ਸੱਟ, ਖ਼ਾਨਦਾਨੀ, ਤਣਾਅ, ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ, ਲੰਬੇ ਸਮੇਂ ਤੱਕ ਭੁੱਖਾ ਰਹਿਣਾ ਜਾਂ ਖਾਣ-ਪੀਣ ਦੀਆਂ ਗਲਤ ਆਦਤਾਂ, ਚੱਕਰ ਆਉਣੇ, ਕਮਜ਼ੋਰੀ, ਧੁੰਦਲੀ ਨਜ਼ਰ, ਮਤਲੀ ਜਾਂ ਉਲਟੀਆਂ ਦੀ ਭਾਵਨਾ ਅਤੇ ਉਲਝਣ ਵਰਗੇ ਲੱਛਣਾਂ ਦਾ ਅਨੁਭਵ ਹੋਣ ਲੱਗਦਾ ਹੈ।
ਹਾਈ ਅਤੇ ਲੋਅ ਬੀਪੀ ਦੇ ਲੱਛਣ: ਲੱਛਣਾਂ ਦੀ ਗੱਲ ਕਰੀਏ, ਤਾਂ ਜਦੋ ਤੱਕ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਗੰਭੀਰ ਪੜਾਅ 'ਤੇ ਨਹੀਂ ਪਹੁੰਚ ਜਾਂਦੀ, ਉਦੋਂ ਤੱਕ ਇਸ ਦੇ ਲੱਛਣ ਨਜ਼ਰ ਨਹੀਂ ਆਉਂਦੇ। ਪਰ ਜਦੋਂ ਬਲੱਡ ਪ੍ਰੈਸ਼ਰ ਨਿਰਧਾਰਤ ਸੀਮਾ ਤੋਂ ਵੱਧ ਜਾਂਦਾ ਹੈ, ਤਾਂ ਗੰਭੀਰ ਸਿਰਦਰਦ, ਸਾਹ ਲੈਣ ਵਿੱਚ ਮੁਸ਼ਕਲ, ਦਿਲ ਦੀ ਧੜਕਣ ਵਧਣ ਅਤੇ ਨੱਕ ਤੋਂ ਖੂਨ ਵਗਣ ਵਰਗੇ ਲੱਛਣ ਦਿਖਾਈ ਦੇਣ ਲੱਗਦੇ ਹਨ। ਅਜਿਹੇ ਲੱਛਣ ਨਜ਼ਰ ਆਉਣ 'ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਜਾਂ ਹਸਪਤਾਲ ਜਾਣਾ ਜ਼ਰੂਰੀ ਹੈ। ਜੇਕਰ ਬਲੱਡ ਪ੍ਰੈਸ਼ਰ 130 mmHg/80 mmHg ਜਾਂ ਇਸ ਤੋਂ ਵੱਧ ਜਾਂਦਾ ਹੈ, ਤਾਂ ਡਾਕਟਰੀ ਸਲਾਹ ਜ਼ਰੂਰੀ ਹੋ ਜਾਂਦੀ ਹੈ।
ਸਾਵਧਾਨੀਆਂ ਜ਼ਰੂਰੀ ਹਨ: ਇੱਕ ਵਾਰ ਬੀ.ਪੀ ਦੀ ਸਮੱਸਿਆ ਹੋ ਜਾਵੇ, ਤਾਂ ਸਿਹਤ, ਖੁਰਾਕ ਅਤੇ ਵਿਵਹਾਰ ਸਬੰਧੀ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਹਨ। ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ 'ਤੇ ਡਾਕਟਰ ਦੁਆਰਾ ਦੱਸੀਆਂ ਦਵਾਈਆਂ ਦੇ ਨਿਯਮਤ ਸੇਵਨ ਦੇ ਨਾਲ-ਨਾਲ ਹੋਰ ਜ਼ਰੂਰੀ ਸਾਵਧਾਨੀਆਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਿਆ ਜਾ ਸਕੇ। ਕੁਝ ਸਾਵਧਾਨੀਆਂ ਜੋ ਹਾਈ ਅਤੇ ਲੋਅ ਬੀਪੀ ਦੀ ਸਥਿਤੀ ਵਿੱਚ ਲਾਭਦਾਇਕ ਹੋ ਸਕਦੀਆਂ ਹਨ, ਹੇਠ ਲਿਖੇ ਅਨੁਸਾਰ ਹਨ:-
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਉਪਾਅ:
- ਆਪਣੀ ਨਿਯਮਤ ਖੁਰਾਕ ਵਿੱਚ ਸਿਹਤਮੰਦ ਭੋਜਨ ਦੀ ਮਾਤਰਾ ਨੂੰ ਵਧਾਓ, ਜਿਵੇਂ ਫਲ, ਸਬਜ਼ੀਆਂ, ਸਾਬਤ ਅਨਾਜ ਅਤੇ ਘੱਟ ਚਰਬੀ ਵਾਲੇ ਡੇਅਰੀ ਉਤਪਾਦ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ ਤੋਂ ਇਲਾਵਾ, ਲੂਣ ਜਾਂ ਸੋਡੀਅਮ ਦੀ ਜ਼ਿਆਦਾ ਮਾਤਰਾ ਵਾਲੇ ਭੋਜਨ, ਭਾਰੀ ਭੋਜਨ ਅਤੇ ਤਲੇ ਹੋਏ ਭੋਜਨਾਂ ਤੋਂ ਪਰਹੇਜ਼ ਕਰੋ।
- ਭਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ।
- ਨਿਯਮਿਤ ਤੌਰ 'ਤੇ ਕਸਰਤ ਕਰੋ ਅਤੇ ਇੱਕ ਸਰਗਰਮ ਰੁਟੀਨ ਦੀ ਪਾਲਣਾ ਕਰੋ।
- ਤਣਾਅ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੋ। ਇਸ ਲਈ ਯੋਗਾ ਅਤੇ ਧਿਆਨ ਦਾ ਅਭਿਆਸ ਕਰਨਾ ਲਾਭਦਾਇਕ ਹੋ ਸਕਦਾ ਹੈ।
- ਸ਼ੂਗਰ ਜਾਂ ਕਿਸੇ ਹੋਰ ਬਿਮਾਰੀ ਦੀ ਸਥਿਤੀ ਵਿੱਚ ਨਿਯਮਤ ਤੌਰ 'ਤੇ ਦਵਾਈਆਂ ਲੈਣ ਦੇ ਨਾਲ ਡਾਕਟਰ ਦੁਆਰਾ ਦੱਸੀਆਂ ਸਾਵਧਾਨੀਆਂ ਅਤੇ ਪਰਹੇਜ਼ਾਂ ਦਾ ਵਿਸ਼ੇਸ਼ ਧਿਆਨ ਰੱਖੋ।
- ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਘਟਾਓ।
- Perfume ਦੀ ਖਰੀਦਦਾਰੀ ਕਰਦੇ ਸਮੇਂ ਸਿਰਫ਼ ਖੁਸ਼ਬੂ ਹੀਂ ਨਹੀਂ, ਸਗੋਂ ਇਨ੍ਹਾਂ 6 ਗੱਲ੍ਹਾਂ ਦਾ ਵੀ ਜ਼ਰੂਰ ਰੱਖੋ ਧਿਆਨ - Disadvantages of Perfume
- ਕਿਰਲੀਆਂ ਤੋਂ ਲੱਗਦਾ ਹੈ ਡਰ, ਤਾਂ ਉਨ੍ਹਾਂ ਨੂੰ ਭਜਾਉਣ ਲਈ ਅਪਣਾਓ ਇਹ 5 ਟਿਪਸ - Ways to get rid of lizards
- ਕੈਵਿਟੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਇਲਾਜ਼ ਹੋ ਸਕਦੈ ਮਦਦਗਾਰ, ਪਰ ਦੇਖਭਾਲ ਜ਼ਰੂਰੀ - Root Canal
ਘੱਟ ਬੀਪੀ ਨੂੰ ਕੰਟਰੋਲ ਕਰਨ ਦੇ ਤਰੀਕੇ:
- ਆਪਣੀ ਖੁਰਾਕ ਵਿੱਚ ਲੂਣ, ਪੋਟਾਸ਼ੀਅਮ ਅਤੇ ਵਿਟਾਮਿਨ ਬੀ12 ਵਰਗੇ ਪੌਸ਼ਟਿਕ ਤੱਤ ਸ਼ਾਮਲ ਕਰੋ ਅਤੇ ਸੰਤੁਲਿਤ ਭੋਜਨ ਖਾਓ।
- ਭਰਪੂਰ ਮਾਤਰਾ 'ਚ ਪਾਣੀ ਪੀਓ।
- ਆਪਣੀ ਰੋਜ਼ਾਨਾ ਰੁਟੀਨ ਵਿੱਚ ਚਾਹ ਅਤੇ ਕੌਫੀ ਵਰਗੇ ਪਦਾਰਥਾਂ ਨੂੰ ਸ਼ਾਮਲ ਕਰੋ। ਇਸ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ।
- ਸਵੇਰ ਦੇ ਸਮੇਂ ਅਚਾਨਕ ਉੱਠਣ ਤੋਂ ਬਚੋ। ਹੌਲੀ-ਹੌਲੀ ਉੱਠਣ ਨਾਲ ਬਲੱਡ ਪ੍ਰੈਸ਼ਰ ਸਥਿਰ ਰਹਿੰਦਾ ਹੈ।
ਡਾਕਟਰ ਆਸ਼ੀਰ ਕੁਰੈਸ਼ੀ ਦੱਸਦੇ ਹਨ ਕਿ ਜੇਕਰ ਬਲੱਡ ਪ੍ਰੈਸ਼ਰ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਹੁੰਦਾ ਰਹਿੰਦਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਉੱਪਰ ਦੱਸੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ। ਜਿਨ੍ਹਾਂ ਲੋਕਾਂ ਨੂੰ ਹਾਈ ਜਾਂ ਲੋਅ ਬੀਪੀ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਨਿਯਮਤ ਅੰਤਰਾਲ 'ਤੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ ਵਿੱਚ ਡਾਕਟਰ ਦੁਆਰਾ ਦਿੱਤੀਆਂ ਖੁਰਾਕਾਂ ਅਤੇ ਦਵਾਈਆਂ ਨਾਲ ਸਬੰਧਤ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।