ETV Bharat / health

ਰੋਜ਼ਾਨਾ ਕਰੋ ਇਹ 6 ਤਰ੍ਹਾਂ ਦੇ ਫੇਸ ਯੋਗਾ, ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ - Face Yoga Benefits - FACE YOGA BENEFITS

Face Yoga Benefits: ਫੇਸ ਯੋਗਾ ਜਾਂ ਫੇਸ਼ੀਅਲ ਐਕਸਰਸਾਈਜ਼ ਦਾ ਰੋਜ਼ਾਨਾ ਅਭਿਆਸ ਨਾ ਸਿਰਫ਼ ਚਮੜੀ ਨੂੰ ਟਾਈਟ ਅਤੇ ਚਿਹਰੇ ਨੂੰ ਜਵਾਨ ਬਣਾਉਂਦਾ ਹੈ, ਸਗੋਂ ਇਨ੍ਹਾਂ ਕਸਰਤਾਂ ਦਾ ਰੋਜ਼ਾਨਾ ਅਭਿਆਸ ਚਿਹਰੇ ਦੇ ਖੂਨ ਸੰਚਾਰ ਨੂੰ ਬਿਹਤਰ ਬਣਾ ਕੇ ਚਮੜੀ ਨਾਲ ਜੁੜੀਆਂ ਕੁਝ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ।

Face Yoga Benefits
Face Yoga Benefits (Getty Images)
author img

By ETV Bharat Health Team

Published : May 27, 2024, 4:07 PM IST

ਹੈਦਰਾਬਾਦ: ਵੱਧਦੀ ਉਮਰ, ਮੋਟਾਪਾ, ਚਮੜੀ ਨਾਲ ਸਬੰਧਤ ਬਿਮਾਰੀਆਂ ਅਤੇ ਸਰੀਰ ਵਿੱਚ ਪੋਸ਼ਣ ਦੀ ਕਮੀ ਸਮੇਤ ਕਈ ਕਾਰਨਾਂ ਕਰਕੇ ਔਰਤਾਂ ਅਤੇ ਮਰਦਾਂ ਦੋਵਾਂ ਵਿੱਚ ਡਬਲ ਚਿਨ, ਫਾਈਨ ਲਾਈਨਜ਼, ਝੁਰੜੀਆਂ ਅਤੇ ਚਮੜੀ ਦੀ ਤੰਗੀ ਵਰਗੀਆਂ ਸਮੱਸਿਆਵਾਂ ਦਿਖਾਈ ਦੇਣ ਲੱਗਦੀਆਂ ਹਨ। ਇਸ ਨਾਲ ਚਿਹਰੇ ਦੀ ਸੁੰਦਰਤਾਂ ਘੱਟ ਜਾਂਦੀ ਹੈ। ਅਜਿਹੇ 'ਚ ਬਹੁਤ ਸਾਰੇ ਲੋਕ ਖਾਸ ਕਰਕੇ ਔਰਤਾਂ ਵੱਖ-ਵੱਖ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਕਰਵਾਉਣ ਲੱਗਦੀਆਂ ਹਨ, ਕਿਉਂਕਿ ਲੋਕਾਂ 'ਚ ਇੱਕ ਆਮ ਧਾਰਨਾ ਹੈ ਕਿ ਸਿਰਫ ਫੇਸ਼ੀਅਲ ਜਾਂ ਬਿਊਟੀ ਟ੍ਰੀਟਮੈਂਟ ਹੀ ਚਿਹਰੇ ਨੂੰ ਗਲੋਇੰਗ ਬਣਾਉਂਦਾ ਹੈ। ਬਹੁਤ ਸਾਰੇ ਲੋਕ ਵਧੇਰੇ ਆਕਰਸ਼ਕ ਦਿਖਣ ਲਈ ਫੇਸ ਲਿਫਟ ਸਰਜਰੀ ਜਾਂ ਫਿਲਰ ਵੀ ਕਰਵਾਉਂਦੇ ਹਨ।

ਪਰ ਮਾਹਿਰਾਂ ਦਾ ਮੰਨਣਾ ਹੈ ਕਿ ਫੇਸ ਯੋਗਾ ਦਾ ਨਿਯਮਤ ਅਭਿਆਸ ਅਤੇ ਚਿਹਰੇ ਦੀ ਕਸਰਤ ਚਿਹਰੇ ਨੂੰ ਕੁਦਰਤੀ ਤੌਰ 'ਤੇ ਜਵਾਨ ਬਣਾਈ ਰੱਖਣ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ। ਇਨ੍ਹਾਂ ਦਾ ਨਿਯਮਤ ਅਭਿਆਸ ਨਾ ਸਿਰਫ਼ ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ, ਸਗੋਂ ਚਮੜੀ ਨੂੰ ਕੱਸਦਾ ਹੈ ਅਤੇ ਕੁਦਰਤੀ ਤੌਰ 'ਤੇ ਚਿਹਰੇ ਨੂੰ ਸੁੰਦਰ ਬਣਾਉਦਾ ਹੈ।

ਫੇਸ ਯੋਗਾ ਕਰਨਾ ਚਮੜੀ ਲਈ ਫਾਇਦੇਮੰਦ: ਦੱਖਣੀ ਮੁੰਬਈ ਦੇ 'ਹੈੱਡ ਟੂ ਟੋ' ਫਿਟਨੈਸ ਸੈਂਟਰ ਦੀ ਫਿਟਨੈੱਸ ਟ੍ਰੇਨਰ ਜ਼ਰੀਨ ਪਰੇਰਾ ਦਾ ਕਹਿਣਾ ਹੈ ਕਿ ਨਿਯਮਿਤ ਤੌਰ 'ਤੇ ਚਿਹਰੇ ਦੀ ਕਸਰਤ ਕਰਨ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ, ਚਿਹਰੇ ਦੇ ਕਿਨਾਰਿਆਂ ਨੂੰ ਤਿੱਖਾ ਕਰਨ 'ਚ ਮਦਦ ਮਿਲਦੀ ਹੈ, ਜਿਸ ਕਾਰਨ ਡਬਲ ਚਿਨ ਅਤੇ ਫਾਈਨ ਲਾਈਨਜ਼ ਤੋਂ ਰਾਹਤ ਮਿਲਦੀ ਹੈ, ਚਿਹਰੇ ਵਿੱਚ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ, ਚਮੜੀ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ, ਚਿਹਰੇ ਦੀ ਚਮਕ ਵੱਧਦੀ ਹੈ ਅਤੇ ਚਿਹਰੇ 'ਤੇ ਨਿਖਾਰ ਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਨਾ ਸਿਰਫ਼ ਔਰਤਾਂ, ਸਗੋਂ ਮਰਦਾਂ ਵਿੱਚ ਵੀ ਫੇਸ ਯੋਗਾ ਅਤੇ ਚਿਹਰੇ ਦੀਆਂ ਹੋਰ ਕਸਰਤਾਂ ਕਰਨ ਦਾ ਰੁਝਾਨ ਵਧਿਆ ਹੈ, ਜਿਸ ਵਿੱਚ ਨੌਜਵਾਨਾਂ ਦੇ ਨਾਲ-ਨਾਲ 40 ਸਾਲ ਤੋਂ ਵੱਧ ਉਮਰ ਦੇ ਲੋਕ ਵੀ ਸ਼ਾਮਲ ਹਨ। ਕੁਝ ਸਭ ਤੋਂ ਪ੍ਰਸਿੱਧ, ਆਸਾਨ ਅਤੇ ਲਾਭਦਾਇਕ ਚਿਹਰੇ ਦੀਆਂ ਕਸਰਤਾਂ ਹੇਠਾਂ ਦਿੱਤੀਆਂ ਹਨ:-

ਫੇਸ ਯੋਗਾ ਦੀਆਂ ਕਿਸਮਾਂ:

Forehead Smoothing Exercise ਕਿਵੇਂ ਕਰਨੀ ਹੈ?:

  1. ਆਪਣੀਆਂ ਉਂਗਲਾਂ ਨੂੰ ਮੱਥੇ 'ਤੇ ਰੱਖੋ ਅਤੇ ਹਲਕਾ ਦਬਾਅ ਪਾਓ।
  2. ਹੁਣ ਆਪਣੇ ਭਰਵੱਟਿਆਂ ਨੂੰ ਉੱਚਾ ਚੁੱਕੋ ਅਤੇ ਫਿਰ ਵਾਪਸ ਥੱਲੇ ਲੈ ਕੇ ਆਓ।
  3. ਇਸ ਨੂੰ 10-15 ਵਾਰ ਦੁਹਰਾਓ।

ਲਾਭ: ਇਹ ਕਸਰਤ ਮੱਥੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਦੀ ਹੈ ਅਤੇ ਝੁਰੜੀਆਂ ਨੂੰ ਘਟਾਉਂਦੀ ਹੈ।

Face Lift Exercise ਕਿਵੇਂ ਕਰਨੀ ਹੈ?:

  1. ਆਪਣੇ ਬੁੱਲ੍ਹਾਂ ਨੂੰ 'O' ਆਕਾਰ ਵਿੱਚ ਬਣਾਓ ਅਤੇ ਜਿੰਨਾ ਹੋ ਸਕੇ ਮੁਸਕਰਾਓ।
  2. ਇਸ ਸਥਿਤੀ ਨੂੰ 5 ਸਕਿੰਟ ਤੱਕ ਬਣਾਈ ਰੱਖੋ ਅਤੇ ਫਿਰ ਆਮ ਸਥਿਤੀ 'ਚ ਵਾਪਸ ਆ ਜਾਓ।
  3. ਇਸ ਨੂੰ 10 ਵਾਰ ਦੁਹਰਾਓ।

ਲਾਭ: ਇਹ ਕਸਰਤ ਗੱਲ੍ਹਾਂ ਅਤੇ ਜਬਾੜੇ ਨੂੰ ਟੋਨ ਕਰਦੀ ਹੈ।

Cheek Lift Exercise ਕਿਵੇਂ ਕਰਨੀ ਹੈ?:

  1. ਦੋਵੇਂ ਗੱਲ੍ਹਾਂ ਨੂੰ ਅੰਦਰ ਵੱਲ ਖਿੱਚੋ ਅਤੇ ਬੁੱਲ੍ਹਾਂ ਨੂੰ ਬੰਦ ਕਰੋ।
  2. ਇਸ ਸਥਿਤੀ ਨੂੰ 5 ਸਕਿੰਟ ਲਈ ਬਣਾਈ ਰੱਖੋ ਅਤੇ ਫਿਰ ਆਮ ਸਥਿਤੀ 'ਚ ਵਾਪਸ ਆ ਜਾਓ।
  3. ਇਸ ਨੂੰ 10-15 ਵਾਰ ਦੁਹਰਾਓ।

ਲਾਭ: ਇਸ ਨਾਲ ਗੱਲ੍ਹਾਂ ਨੂੰ ਟੋਨ ਕਰਨ ਅਤੇ ਕੱਸਣ ਵਿੱਚ ਮਦਦ ਮਿਲਦੀ ਹੈ।

ਬਟਰਫਲਾਈ ਪੋਜ਼ ਕਿਵੇਂ ਕਰਨਾ ਹੈ?:

  1. ਆਪਣੇ ਬੁੱਲ੍ਹਾਂ ਨੂੰ ਬੰਦ ਕਰਕੇ ਅਤੇ ਆਪਣੀਆਂ ਗੱਲ੍ਹਾਂ ਨੂੰ ਉੱਪਰ ਉਠਾਓ।
  2. ਹੁਣ ਆਪਣੀਆਂ ਅੱਖਾਂ ਨੂੰ ਪੂਰੀ ਤਰ੍ਹਾਂ ਬੰਦ ਕਰੋ ਅਤੇ 10 ਸਕਿੰਟ ਤੱਕ ਅਜਿਹਾ ਕਰੋ। ਫਿਰ ਆਮ ਸਥਿਤੀ 'ਚ ਵਾਪਸ ਆ ਜਾਓ
  3. ਇਸ ਨੂੰ 10 ਵਾਰ ਦੁਹਰਾਓ।

ਲਾਭ: ਇਸ ਨਾਲ ਗੱਲ੍ਹਾਂ ਅਤੇ ਅੱਖਾਂ ਦੇ ਆਲੇ ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਟੋਨ ਕਰਨ 'ਚ ਮਦਦ ਮਿਲਦੀ ਹੈ।

ਜੀਭ ਦੀ ਕਸਰਤ ਕਿਵੇਂ ਕਰਨੀ ਹੈ?:

  1. ਆਪਣੀ ਜੀਭ ਨੂੰ ਜਿੰਨਾ ਸੰਭਵ ਹੋ ਸਕੇ ਬਾਹਰ ਕੱਢੋ ਅਤੇ ਇਸ ਆਸਣ ਨੂੰ 10 ਸਕਿੰਟ ਤੱਕ ਕਰੋ।
  2. ਇਸ ਨੂੰ 10 ਵਾਰ ਦੁਹਰਾਓ।

ਲਾਭ: ਇਹ ਕਸਰਤ ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਦੀ ਹੈ ਅਤੇ ਡਬਲ ਚਿਨ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।

ਚਿਹਰੇ ਦੀ ਮਸਾਜ ਕਿਵੇਂ ਕਰਨੀ ਹੈ?:

  1. ਉਂਗਲਾਂ ਨਾਲ ਹਲਕੇ ਗੋਲਾਕਾਰ ਮੋਸ਼ਨ ਵਿੱਚ ਚਿਹਰੇ ਦੀ ਮਾਲਿਸ਼ ਕਰੋ।
  2. ਮੱਥੇ ਤੋਂ ਮਸਾਜ ਸ਼ੁਰੂ ਕਰੋ ਅਤੇ ਗੱਲ੍ਹਾਂ, ਨੱਕ ਅਤੇ ਠੋਡੀ ਵੱਲ ਜਾਓ।
  3. ਇਸ ਨੂੰ 5-10 ਮਿੰਟ ਲਈ ਕਰੋ।

ਲਾਭ: ਇਸ ਨਾਲ ਖੂਨ ਸੰਚਾਰ ਨੂੰ ਉਤਸ਼ਾਹਿਤ ਕਰਨ 'ਚ ਮਦਦ ਮਿਲਦੀ ਹੈ ਅਤੇ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਈ ਰੱਖਿਆ ਜਾ ਸਕਦਾ ਹੈ।

ਫੇਸ ਲਿਫਟਿੰਗ ਮਸ਼ੀਨਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੋ। ਜ਼ਰੀਨ ਪਰੇਰਾ ਦਾ ਕਹਿਣਾ ਹੈ ਕਿ ਅੱਜਕੱਲ੍ਹ ਬਾਜ਼ਾਰ 'ਚ ਕਈ ਮਸ਼ੀਨਾਂ ਉਪਲਬਧ ਹਨ, ਜੋ ਚਿਹਰੇ ਨੂੰ ਨਿਖਾਰਨ 'ਚ ਮਦਦ ਕਰਦੀਆਂ ਹਨ ਅਤੇ ਇਸ ਦੀ ਵਰਤੋਂ ਲਾਭਦਾਇਕ ਵੀ ਹੋ ਸਕਦੀ ਹੈ। ਪਰ ਇਹ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਦੀ ਸਹੀ ਵਰਤੋਂ ਕੀਤੀ ਜਾਵੇ। ਇਨ੍ਹਾਂ ਦੀ ਗਲਤ ਵਰਤੋਂ ਚਮੜੀ ਦੀ ਸ਼ਕਲ ਅਤੇ ਸਿਹਤ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

'ਹੈੱਡ ਟੂ ਟੋ' ਫਿਟਨੈਸ ਸੈਂਟਰ ਦੀ ਸਲਾਹਕਾਰ ਸ਼ਿਵਾਨੀ ਦਾਮਲੇ ਦਾ ਕਹਿਣਾ ਹੈ ਕਿ ਜੇਕਰ ਫੇਸ ਲਿਫਟ ਜਾਂ ਸੁੰਦਰਤਾ ਵਧਾਉਣ ਲਈ ਫਿਲਰਸ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਇਸ ਸਬੰਧੀ ਸਾਰੀ ਜਾਣਕਾਰੀ ਅਤੇ ਸਾਵਧਾਨੀਆਂ ਜਾਣ ਕੇ ਹੀ ਅਜਿਹਾ ਕੀਤਾ ਜਾਵੇ। ਇੱਕ ਸਿਖਿਅਤ ਪੇਸ਼ੇਵਰ ਦੁਆਰਾ ਇਹ ਸੇਵਾਵਾਂ ਪ੍ਰਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਇਸ ਤੋਂ ਇਲਾਵਾ, ਜਦੋਂ ਤੱਕ ਸਰੀਰ ਅੰਦਰੋਂ ਤੰਦਰੁਸਤ ਨਹੀਂ ਹੁੰਦਾ, ਨਿਯਮਤ ਕਸਰਤ ਜਾਂ ਕਿਸੇ ਵੀ ਤਰ੍ਹਾਂ ਦੇ ਇਲਾਜ ਦਾ ਅਸਰ ਜ਼ਿਆਦਾ ਦੇਰ ਤੱਕ ਨਹੀਂ ਰਹਿੰਦਾ। ਇਸ ਲਈ ਆਪਣੀ ਰੋਜ਼ਾਨਾ ਰੁਟੀਨ ਵਿੱਚ ਨਿਯਮਤ ਅਤੇ ਸਹੀ ਚਮੜੀ ਦੀ ਦੇਖਭਾਲ, ਪੌਸ਼ਟਿਕ ਭੋਜਨ ਖਾਣਾ ਅਤੇ ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਸ਼ਾਮਲ ਕਰਨਾ ਬਹੁਤ ਮਹੱਤਵਪੂਰਨ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.