ਹੈਦਰਾਬਾਦ: ਜੀਨਸ ਪਾਉਣਾ ਹਰ ਕੋਈ ਪਸੰਦ ਕਰਦਾ ਹੈ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਜੀਨਸ ਦੀ ਵਰਤੋਂ ਕਰਦਾ ਹੈ। ਹਾਲਾਂਕਿ, ਕੁਝ ਲੋਕ ਜਾਣੇ-ਅਣਜਾਣੇ ਵਿੱਚ ਜਾਂ ਬਾਹਰੋ ਥੱਕੇ ਹੋਏ ਘਰ ਆ ਕੇ ਜੀਨਸ ਵਿੱਚ ਹੀ ਸੌਂ ਜਾਂਦੇ ਹਨ। ਪਰ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਅਜਿਹਾ ਕਰਨ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਜੀਨਸ ਪਾ ਕੇ ਸੌਣ ਦੇ ਨੁਕਸਾਨ:
ਫੰਗਲ ਇਨਫੈਕਸ਼ਨ: ਜੀਨਸ ਡੈਨਿਮ ਫੈਬਰਿਕ ਤੋਂ ਬਣੀ ਹੁੰਦੀ ਹੈ। ਜੀਨਸ ਪਸੀਨੇ ਨੂੰ ਜਲਦੀ ਜਜ਼ਬ ਨਹੀਂ ਕਰ ਪਾਉਦੀ, ਜਿਸ ਕਾਰਨ ਜਣਨ ਅੰਗਾਂ 'ਤੇ ਪਸੀਨਾ ਇਕੱਠਾ ਹੋ ਜਾਂਦਾ ਹੈ ਅਤੇ ਫੰਗਲ ਇਨਫੈਕਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਨਾਲ ਪ੍ਰਜਨਨ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ।
ਚਮੜੀ 'ਤੇ ਧੱਫੜ: ਤੰਗ ਕੱਪੜਿਆਂ ਕਾਰਨ ਸਰੀਰ ਦੇ ਸਬੰਧਤ ਹਿੱਸਿਆਂ ਵਿੱਚ ਹਵਾ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੋ ਪਾਉਦਾ। ਇਸ ਕਾਰਨ ਚਮੜੀ 'ਤੇ ਖਾਰਸ਼, ਧੱਫੜ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਜੀਨਸ ਪਾ ਕੇ ਸੌਣ ਦੀ ਗਲਤੀ ਨਾ ਕਰੋ। ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਦਾ ਹੈ, ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
ਨੀਂਦ ਨਾ ਆਉਣਾ: ਸਰੀਰ ਦਾ ਤਾਪਮਾਨ ਸੌਣ ਦੇ ਕੁਝ ਘੰਟਿਆਂ ਅੰਦਰ ਘੱਟ ਜਾਂਦਾ ਹੈ। ਹਾਲਾਂਕਿ, ਜਦੋਂ ਤੁਸੀਂ ਜੀਨਸ ਪਹਿਨ ਕੇ ਸੌਂਦੇ ਹੋ, ਤਾਂ ਹਵਾ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਅਤੇ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ, ਜਿਸ ਕਰਕੇ ਨੀਂਦ ਨਾ ਆਉਣ ਵਰਗੀ ਸਮੱਸਿਆ ਪੈਂਦਾ ਹੋ ਜਾਂਦੀ ਹੈ।
- ਹੈੱਡਫੋਨ ਲਗਾ ਕੇ ਗਾਣੇ ਸੁਣਨ ਨਾਲ ਕੰਨਾਂ ਨੂੰ ਹੋ ਸਕਦੈ ਗੰਭੀਰ ਨੁਕਸਾਨ, ਹੁਣ ਤੋਂ ਹੀ ਹੋ ਜਾਓ ਸਾਵਧਾਨ! - Disadvantages of Earphones
- ਚਾਹ ਪੀਣਾ ਬੰਦ ਨਹੀਂ ਕਰ ਸਕਦੇ? ਤਾਂ ਇਨ੍ਹਾਂ 5 ਗੱਲਾਂ ਦਾ ਰੱਖ ਲਓ ਧਿਆਨ, ਨਹੀਂ ਹੋਵੇਗਾ ਕੋਈ ਨੁਕਸਾਨ! - Side Effects of Tea
- ਥਾਇਰਾਇਡ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਰੋ ਇਹ 3 ਯੋਗ ਆਸਨ, ਮਿਲ ਸਕਦਾ ਹੈ ਫਾਇਦਾ - International Yoga Day 2024
ਪੀਰੀਅਡਸ ਵਿੱਚ ਗੰਭੀਰ ਦਰਦ: ਮਾਹਿਰਾਂ ਦਾ ਕਹਿਣਾ ਹੈ ਕਿ ਜੀਨਸ ਵਰਗੇ ਤੰਗ ਕੱਪੜਿਆਂ ਵਿੱਚ ਸੌਣ ਨਾਲ ਬੱਚੇਦਾਨੀ, ਪੇਟ ਅਤੇ ਜਣਨ ਅੰਗਾਂ 'ਤੇ ਦਬਾਅ ਪੈਂਦਾ ਹੈ ਅਤੇ ਉਨ੍ਹਾਂ ਹਿੱਸਿਆਂ ਵਿੱਚ ਖੂਨ ਦਾ ਸੰਚਾਰ ਸਹੀ ਢੰਗ ਨਾਲ ਨਹੀਂ ਹੋ ਪਾਉਦਾ, ਜਿਸ ਕਾਰਨ ਪੀਰੀਅਡਸ ਦੌਰਾਨ ਦਰਦ ਵੱਧ ਜਾਂਦਾ ਹੈ।
ਪਾਚਨ ਸੰਬੰਧੀ ਸਮੱਸਿਆਵਾਂ: ਤੰਗ ਕੱਪੜਿਆਂ ਕਾਰਨ ਕੁਝ ਲੋਕਾਂ ਨੂੰ ਪੇਟ ਦਰਦ, ਬਦਹਜ਼ਮੀ ਆਦਿ ਵਰਗੀਆਂ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਜੀਨਸ ਪਾ ਕੇ ਸੌਣ ਵਾਲੇ ਲੋਕਾਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਸੌਣ ਵੇਲੇ ਜਿੰਨਾ ਸੰਭਵ ਹੋ ਸਕੇ ਢਿੱਲੇ ਸੂਤੀ ਕੱਪੜੇ ਪਾਓ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।