ਹੈਦਰਾਬਾਦ: ਅੱਜ ਦੀ ਤੇਜ਼ ਰਫਤਾਰ ਅਤੇ ਤਣਾਅ ਭਰੀ ਜ਼ਿੰਦਗੀ 'ਚ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਲੋਕਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਸਫ਼ੈਦ ਹੋ ਰਹੇ ਹਨ, ਜਿਸ ਕਾਰਨ ਲੋਕ ਹਰ ਰੋਜ਼ ਪਰੇਸ਼ਾਨ ਰਹਿੰਦੇ ਹਨ ਅਤੇ ਸਿਰ ਦੇ ਵਾਲ ਕਾਲੇ ਕਰਨ ਲਈ ਕਈ ਤਰ੍ਹਾਂ ਦੇ ਉਪਾਅ ਅਪਣਾਉਦੇ ਹਨ। ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫ਼ੈਦ ਹੋਣ ਤੋਂ ਰੋਕਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਵਾਲ ਸਫ਼ੈਦ ਹੋਣ ਪਿੱਛੇ ਕੀ ਕਾਰਨ ਹੈ ਅਤੇ ਵਾਲਾਂ ਨੂੰ ਸਫ਼ੈਦ ਹੋਣ ਤੋਂ ਕਿਵੇਂ ਰੋਕਿਆ ਜਾਵੇ।
ਅੱਜਕੱਲ੍ਹ ਜ਼ਿਆਦਾਤਰ ਲੋਕਾਂ ਦੇ ਸਿਰ ਦੇ ਵਾਲ ਛੋਟੀ ਉਮਰ ਵਿੱਚ ਹੀ ਸਫ਼ੈਦ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਦਿਖਾਈ ਦੇਣ ਲੱਗਦੀ ਹੈ। ਅਜਿਹੇ 'ਚ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਹਨ ਕਿ ਆਪਣੇ ਵਾਲਾਂ ਨੂੰ ਕਾਲਾ ਕਿਵੇਂ ਕੀਤਾ ਜਾਵੇ। ਲੋਕ ਇਸ ਸਬੰਧੀ ਕਈ ਤਰ੍ਹਾਂ ਦੇ ਇਲਾਜ ਕਰਵਾਉਂਦੇ ਹਨ। ਕੁਝ ਲੋਕ ਤਾਂ ਆਪਣੇ ਸਿਰ 'ਤੇ ਵੱਖ-ਵੱਖ ਰੰਗਾਂ ਦਾ ਵੀ ਇਸਤੇਮਾਲ ਕਰਦੇ ਹਨ, ਜਿਸ ਕਾਰਨ ਵਾਲ ਹੋਰ ਵੀ ਖਰਾਬ ਹੋ ਸਕਦੇ ਹਨ।
ਘੱਟ ਉਮਰ 'ਚ ਵਾਲ ਸਫ਼ੈਦ ਹੋਣ ਦੇ ਕਾਰਨ: ਜੇਕਰ ਵਾਲ 50 ਸਾਲ ਦੀ ਉਮਰ ਤੋਂ ਬਾਅਦ ਸਫ਼ੈਦ ਹੁੰਦੇ ਹਨ, ਤਾਂ ਇਹ ਆਮ ਗੱਲ ਹੈ। ਜੇਕਰ ਛੋਟੀ ਉਮਰ ਵਿੱਚ ਅਜਿਹਾ ਹੁੰਦਾ ਹੈ, ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਖਰਾਬ ਜੀਵਨ ਸ਼ੈਲੀ ਅਤੇ ਤਣਾਅ ਹੈ। ਜੋ ਲੋਕ ਬਹੁਤ ਜ਼ਿਆਦਾ ਤਣਾਅ ਵਿੱਚ ਰਹਿੰਦੇ ਹਨ, ਉਨ੍ਹਾਂ ਦੇ ਵਾਲ ਜਲਦੀ ਹੀ ਸਫ਼ੈਦ ਹੋਣ ਲੱਗਦੇ ਹਨ। ਇਸ ਤੋਂ ਇਲਾਵਾ, ਮੈਟਾਬੋਲਿਜ਼ਮ ਦੀ ਗੜਬੜੀ ਦਾ ਸਬੰਧ ਜ਼ਿਆਦਾਤਰ ਖਾਣ-ਪੀਣ ਦੀਆਂ ਆਦਤਾਂ ਅਤੇ ਰੋਜ਼ਾਨਾ ਰੁਟੀਨ ਨਾਲ ਹੁੰਦਾ ਹੈ। ਕੁਪੋਸ਼ਣ ਕਾਰਨ ਸਰੀਰ ਵਿੱਚ ਪੋਸ਼ਣ ਦੀ ਕਮੀ ਹੋਣ ਲੱਗਦੀ ਹੈ, ਜਿਸ ਕਾਰਨ ਵਾਲ ਸਫ਼ੈਦ ਹੋਣ ਲੱਗਦੇ ਹਨ।
ਰੱਖਿਆ ਕਿਵੇਂ ਕਰੀਏ?:
- ਵਾਲਾਂ ਨੂੰ ਸਫ਼ੇਦ ਹੋਣ ਤੋਂ ਰੋਕਣ ਲਈ ਸਭ ਤੋਂ ਪਹਿਲਾਂ ਤਣਾਅ ਪ੍ਰਬੰਧਨ ਕਰਨਾ ਜ਼ਰੂਰੀ ਹੈ।
- ਤੁਹਾਡੀ ਰੋਜ਼ਾਨਾ ਦੀ ਰੁਟੀਨ ਸਹੀ ਹੋਣੀ ਚਾਹੀਦੀ ਹੈ।
- ਸਵੇਰੇ ਜਲਦੀ ਉੱਠਣਾ, ਰਾਤ ਨੂੰ ਜਲਦੀ ਸੌਣਾ ਸ਼ੁਰੂ ਕਰੋ।
- ਮੈਟਾਬੋਲਿਜ਼ਮ ਸਹੀ ਹੋਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਸਹੀ ਸਮੇਂ 'ਤੇ ਖਾਣਾ ਚਾਹੀਦਾ ਹੈ।
- ਨਿਕੋਟੀਨ ਅਤੇ ਕੈਫੀਨ ਵਰਗੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਤੰਬਾਕੂ ਵਿੱਚ ਨਿਕੋਟੀਨ ਅਤੇ ਕੌਫੀ ਅਤੇ ਚਾਹ ਵਿੱਚ ਕੈਫੀਨ ਪਾਈ ਜਾਂਦੀ ਹੈ।
ਇਸ ਦਾ ਇਲਾਜ ਕੀ ਹੈ?: ਜੇਕਰ ਤਣਾਅ ਤੁਹਾਡੇ ਵਾਲ ਸਫ਼ੈਦ ਹੋਣ ਦਾ ਕਾਰਨ ਹੈ, ਤਾਂ ਤੁਹਾਨੂੰ ਹਰ ਕੀਮਤ 'ਤੇ ਤਣਾਅ ਪ੍ਰਬੰਧਨ ਕਰਨਾ ਪਵੇਗਾ। ਇਸ ਲਈ ਯੋਗਾਸਨ, ਪ੍ਰਾਣਾਯਾਮ ਅਤੇ ਕੁਝ ਦਵਾਈਆਂ ਦੀ ਮਦਦ ਲੈ ਕੇ ਆਪਣੇ ਤਣਾਅ ਨੂੰ ਘੱਟ ਕਰੋ। ਜੇਕਰ ਰਾਤ ਨੂੰ ਜਾਗਣ ਕਾਰਨ ਤੁਹਾਡਾ ਤਣਾਅ ਵੱਧ ਰਿਹਾ ਹੈ, ਤਾਂ ਤੁਹਾਡੇ ਲਈ ਰਾਤ ਨੂੰ ਸਹੀ ਸਮੇਂ 'ਤੇ ਸੌਣਾ ਅਤੇ ਦਿਨ 'ਚ ਸਹੀ ਸਮੇਂ 'ਤੇ ਜਾਗਣਾ ਅਤੇ ਤਣਾਅ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
- ਬੁਰਸ਼ ਕਰਦੇ ਸਮੇਂ ਮਸੂੜਿਆਂ 'ਚੋਂ ਨਿਕਲ ਰਿਹੈ ਖੂਨ, ਤਾਂ ਇਸ ਪਿੱਛੇ ਇਹ 5 ਕਾਰਨ ਹੋ ਸਕਦੈ ਨੇ ਜ਼ਿੰਮੇਵਾਰ - Causes of Bleeding Gums
- ਸ਼ੂਗਰ ਦੇ ਮਰੀਜ਼ਾਂ ਲਈ ਇਹ 5 ਫ਼ਲ ਹੋ ਸਕਦੈ ਨੇ ਖਤਰਨਾਕ, ਨਾ ਕਰੋ ਆਪਣੀ ਖੁਰਾਕ ਵਿੱਚ ਸ਼ਾਮਲ - Diabetes
- ਫਰਸ਼ 'ਤੇ ਬੈਠ ਕੇ ਭੋਜਨ ਖਾਣ ਨਾਲ ਮਿਲ ਸਕਦੈ ਨੇ ਅਣਗਿਣਤ ਸਿਹਤ ਲਾਭ, ਮੋਟਾਪੇ ਸਮੇਤ ਕਈ ਸਮੱਸਿਆਵਾਂ ਹੋਣਗੀਆਂ ਦੂਰ - EATING SITTING ON THE FLOOR
ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ। ਆਯੁਰਵੇਦ ਵਿੱਚ ਕਈ ਦਵਾਈਆਂ ਹਨ, ਜੋ ਵਾਲਾਂ ਨੂੰ ਕਾਲੇ ਕਰਨ ਵਿੱਚ ਬਹੁਤ ਕਾਰਗਰ ਹੁੰਦੀਆਂ ਹਨ। ਇਸ ਤੋਂ ਇਲਾਵਾ, ਕਈ ਅੰਦਰੂਨੀ ਦਵਾਈਆਂ ਵੀ ਉਪਲਬਧ ਹਨ, ਜੋ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ। ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਅਤੇ ਫਿਰ ਹੀ ਦਵਾਈ ਦੀ ਵਰਤੋਂ ਕਰੋ।