ਹੈਦਰਾਬਾਦ: ਕੀੜੀਆਂ ਘਰ ਵਿੱਚ ਹੋਣਾ ਇੱਕ ਵੱਡੀ ਸਮੱਸਿਆ ਦਾ ਕਾਰਨ ਬਣਦਾ ਹੈ। ਦੁੱਧ, ਦਹੀਂ, ਖੰਡ, ਮਠਿਆਈਆਂ ਅਤੇ ਚੌਲਾਂ ਦੇ ਕੋਲ੍ਹ ਕੀੜੀਆਂ ਜਲਦੀ ਆ ਜਾਂਦੀਆਂ ਹਨ, ਜਿਸ ਕਰਕੇ ਖਾਣ-ਪੀਣ ਦੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ। ਬਹੁਤ ਸਾਰੇ ਲੋਕ ਸਪਰੇਅ ਦੀ ਵਰਤੋਂ ਕਰਕੇ ਕੀੜੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਸਪਰੇਅ ਵਿਚਲੇ ਰਸਾਇਣ ਕੁਝ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਤੁਸੀਂ ਘਰ ਵਿੱਚ ਉਪਲਬਧ ਕੁਝ ਚੀਜ਼ਾਂ ਨਾਲ ਕੀੜੀਆਂ ਨੂੰ ਭਜਾ ਸਕਦੇ ਹੋ।
ਕੀੜੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਨਿੰਮ ਦਾ ਤੇਲ: ਕੀੜੀਆਂ ਤੋਂ ਛੁਟਕਾਰਾ ਪਾਉਣ ਲਈ ਨਿੰਮ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਿੰਮ ਦੇ ਬੀਜਾਂ 'ਚੋ ਕੱਢੇ ਗਏ ਤੇਲ ਨੂੰ ਕੀੜੇ-ਮਕੌੜਿਆਂ ਨੂੰ ਭਜਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਘਰ ਵਿੱਚ ਹੀ ਨਹੀਂ, ਸਗੋਂ ਪੌਦਿਆਂ 'ਤੇ ਛਿੜਕਾਅ ਲਈ ਵੀ ਕੀਤੀ ਜਾ ਸਕਦੀ ਹੈ। ਇਸ ਲਈ ਤੇਲ ਅਤੇ ਪਾਣੀ ਨੂੰ ਮਿਲਾਓ ਅਤੇ ਉਸ ਥਾਂ ਦੇ ਨੇੜੇ ਸਪਰੇਅ ਕਰੋ ਜਿੱਥੇ ਕੀੜੀਆਂ ਘੁੰਮ ਰਹੀਆਂ ਹਨ। ਇਸ ਤੇਲ ਦੀ ਗੰਧ ਨਾਲ ਕੀੜੀਆਂ ਘੱਟ ਜਾਣਗੀਆਂ।
ਪੁਦੀਨਾ: ਪੁਦੀਨੇ ਦਾ ਪਾਣੀ ਛਿੜਕਣ ਨਾਲ ਵੀ ਕੀੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸਦੇ ਨਾਲ ਹੀ, ਘਰ ਵਿੱਚ ਪੁਦੀਨੇ ਦਾ ਪੌਦਾ ਲਗਾਉਣ ਨਾਲ ਕੀੜੀਆਂ ਅਤੇ ਮੱਛਰਾਂ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।
ਮਿਰਚ ਪਾਊਡਰ: ਕਾਲੀ ਮਿਰਚ ਪਾਊਡਰ ਅਤੇ ਲਾਲ ਮਿਰਚ ਦੋਵਾਂ ਦੀ ਗੰਧ ਤੇਜ਼ ਹੁੰਦੀ ਹੈ, ਜੋ ਕਿ ਕੀੜੀਆਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੀ ਹੈ। ਇਨ੍ਹਾਂ ਪਾਊਡਰ ਨੂੰ ਰਸੋਈ ਦੇ ਕੋਨਿਆਂ 'ਚ ਛਿੜਕਣ ਨਾਲ ਵਧੀਆਂ ਨਤੀਜੇ ਨਿਕਲ ਸਕਦੇ ਹਨ।
- ਦਿਲ ਦੇ ਦੌਰੇ ਨੂੰ ਐਸੀਡਿਟੀ ਸਮਝਣ ਦੀ ਗਲਤੀ ਨਾ ਕਰੋ, ਇੱਥੇ ਜਾਣੋ ਦਿਲ ਦੇ ਦੌਰੇ ਦੀ ਪਛਾਣ ਕਰਨ ਦਾ ਤਰੀਕਾ - Heart Attack Symptoms
- ਟੂਥਪੇਸਟ ਦੀ ਮਦਦ ਨਾਲ ਦੰਦਾਂ ਦੀ ਚਮਕ ਹੀ ਨਹੀਂ, ਸਗੋ ਇਨ੍ਹਾਂ ਚੀਜ਼ਾਂ 'ਤੇ ਵੀ ਨਿਖਾਰ ਪਾਉਣ ਚ ਮਿਲ ਸਕਦੀ ਹੈ ਮਦਦ - Benefits of Toothpaste
- ਐਨਕਾਂ ਲਗਾਉਣ ਨਾਲ ਨੱਕ 'ਤੇ ਪੈ ਰਹੇ ਨੇ ਨਿਸ਼ਾਨ, ਤਾਂ ਛੁਟਕਾਰਾ ਪਾਉਣ ਲਈ ਇੱਥੇ ਦੇਖੋ ਕੁਝ ਘਰੇਲੂ ਤਰੀਕੇ - Remove Spectacle Marks On Nose
ਲੂਣ: ਲੂਣ ਵੀ ਕੀੜੀਆਂ ਨੂੰ ਘੱਟ ਕਰ ਸਕਦਾ ਹੈ। ਇਸ ਲਈ ਜਿੱਥੇ ਕੀੜੀਆਂ ਘੁੰਮ ਰਹੀਆਂ ਹਨ, ਉੱਥੇ ਲੂਣ ਛਿੜਕੋ। ਇਸ ਨਾਲ ਕੀੜੀਆਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਸਕਦੀ ਹੈ।
ਦਾਲਚੀਨੀ: ਦਾਲਚੀਨੀ ਵੀ ਕੀੜੀਆਂ ਤੋਂ ਛੁਟਕਾਰਾ ਦਿਵਾਉਣ ਲਈ ਫਾਇਦੇਮੰਦ ਹੁੰਦੀ ਹੈ। ਇਸ ਲਈ ਦਾਲਚੀਨੀ ਅਤੇ ਲੌਂਗ ਨੂੰ ਮਿਲਾ ਕੇ ਉਸ ਥਾਂ 'ਤੇ ਰੱਖ ਦਿਓ ਜਿੱਥੇ ਕੀੜੀਆਂ ਆਉਂਦੀਆਂ ਹਨ। ਇਸ ਨਾਲ ਕੀੜੀਆਂ ਆਉਣ ਦੀ ਸੰਭਾਵਨਾ ਘੱਟ ਜਾਵੇਗੀ।
ਨਿੰਬੂ ਦਾ ਰਸ: ਨਿੰਬੂ ਦੇ ਰਸ ਦਾ ਛਿੜਕਾਅ ਕੀੜੀਆਂ ਵਾਲੀ ਜਗ੍ਹਾਂ 'ਤੇ ਕਰਨ ਨਾਲ ਕੀੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਤੁਸੀਂ ਨਿੰਬੂ ਦੇ ਰਸ ਦੀ ਵੀ ਵਰਤੋ ਕਰ ਸਕਦੇ ਹੋ।