ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਲੋਕ ਭਾਰ ਵਧਣ ਦੀ ਸਮੱਸਿਆ ਦਾ ਲਗਾਤਾਰ ਸ਼ਿਕਾਰ ਹੋ ਰਹੇ ਹਨ। ਭਾਰ ਵਧਣ ਕਰਕੇ ਹੋਰ ਵੀ ਕਈ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਲੋਕ ਇਸ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕਈ ਤਰੀਕੇ ਅਜ਼ਮਾਉਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਭਾਰ ਘੱਟ ਕਰਨ ਲਈ ਜੀਵਨਸ਼ੈਲੀ 'ਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ।
ਭਾਰ ਨੂੰ ਘੱਟ ਕਰਨਾ ਜ਼ਰੂਰੀ: ਭਾਰ ਅਤੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਰੋਜ਼ਾਨਾ ਜੀਵਨ ਵਿੱਚ ਸਮਝਦਾਰੀ ਨਾਲ ਫੈਸਲੇ ਲੈਣੇ ਜ਼ਰੂਰੀ ਹਨ। ਸਿਹਤਮੰਦ ਭੋਜਨ ਖਾਣ, ਕਿਰਿਆਸ਼ੀਲ ਰਹਿਣ ਅਤੇ ਭਾਰ ਘੱਟ ਕਰਕੇ ਤੁਸੀਂ ਆਪਣੀ ਸਮੁੱਚੀ ਸਿਹਤ ਨੂੰ ਸੁਧਾਰ ਸਕਦੇ ਹੋ ਅਤੇ ਕੁਝ ਸਿਹਤ ਸਮੱਸਿਆਵਾਂ ਨੂੰ ਵੀ ਰੋਕ ਸਕਦੇ ਹੋ।
ਢਿੱਡ ਦੀ ਚਰਬੀ ਨੂੰ ਘੱਟ ਕਰਨ ਦੇ ਤਰੀਕੇ:
- ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਓ। ਕੇਲੇ, ਪਾਲਕ, ਸ਼ਕਰਕੰਦੀ ਅਤੇ ਟਮਾਟਰ ਆਦਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਤੁਸੀਂ ਖਾ ਸਕਦੇ ਹੋ।
- ਰਿਫਾਇੰਡ ਅਨਾਜ ਦੀ ਬਜਾਏ ਕਣਕ ਦੀ ਰੋਟੀ, ਪਾਸਤਾ, ਓਟਮੀਲ ਜਾਂ ਬ੍ਰਾਊਨ ਰਾਈਸ ਚੁਣੋ।
- ਸਰੀਰਕ ਗਤੀਵਿਧੀ ਨੂੰ ਤਰਜੀਹ ਦਿਓ। ਹਰ ਹਫ਼ਤੇ ਘੱਟੋ-ਘੱਟ 150 ਮਿੰਟ ਦਰਮਿਆਨੀ-ਤੀਬਰਤਾ ਵਾਲੀ ਗਤੀਵਿਧੀ, ਜਿਵੇਂ ਕਿ ਸਾਈਕਲਿੰਗ ਜਾਂ ਤੇਜ਼ ਸੈਰ ਕਰੋ।
- ਪਾਰਕਾਂ ਜਾਂ ਆਪਣੇ ਆਂਢ-ਗੁਆਂਢ ਵਿੱਚ ਪਰਿਵਾਰ ਜਾਂ ਦੋਸਤਾਂ ਨਾਲ ਸੈਰ ਕਰੋ।
- ਕਸਰਤ ਕਰਨ ਨਾਲ ਵੀ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ੍ਹ ਸਮਾਂ ਘੱਟ ਹੈ, ਤਾਂ ਆਪਣੀ ਕਸਰਤ ਨੂੰ ਦਿਨ ਭਰ ਛੋਟੇ, ਪ੍ਰਬੰਧਨਯੋਗ ਸੈਸ਼ਨਾਂ ਵਿੱਚ ਵੰਡ ਕੇ ਕਰੋ।
ਇਨ੍ਹਾਂ ਆਦਤਾਂ ਨੂੰ ਅਪਣਾ ਕੇ ਤੁਸੀਂ ਭਾਰ ਅਤੇ ਢਿੱਡ ਦੀ ਚਰਬੀ ਨੂੰ ਘੱਟ ਕਰ ਸਕੋਗੇ ਅਤੇ ਆਪਣੀ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਕੁਝ ਸਿਹਤ ਸਮੱਸਿਆਵਾਂ ਨੂੰ ਵੀ ਰੋਕ ਸਕਦੇ ਹੋ।
ਇਹ ਖਬਰ NIH ਵੈੱਬਸਾਈਟ ਤੋਂ ਲਈ ਗਈ ਹੈ।
ਇਹ ਵੀ ਪੜ੍ਹੋ:-