ETV Bharat / health

ਰੱਖੜੀ ਮੌਕੇ ਇਹ 4 ਤਰ੍ਹਾਂ ਦੀਆਂ ਸਪੈਸ਼ਲ ਮਿਠਾਇਆਂ ਨਾਲ ਕਰਵਾਓ ਆਪਣੇ ਭਰਾ ਦਾ ਮੂੰਹ ਮਿੱਠਾ, ਸਿਹਤ 'ਤੇ ਨਹੀਂ ਪਵੇਗਾ ਕੋਈ ਬੁਰਾ ਅਸਰ - Raksha Bandhan 2024 - RAKSHA BANDHAN 2024

Raksha Bandhan 2024: ਇਸ ਸਾਲ ਰੱਖੜੀ ਦਾ ਤਿਓਹਾਰ 19 ਅਗਸਤ ਨੂੰ ਮਨਾਇਆ ਜਾਵੇਗਾ। ਇਸ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਰੱਖੜੀਆਂ ਬੰਨ੍ਹਦੀਆਂ ਹਨ ਅਤੇ ਮੂੰਹ ਮਿੱਠਾ ਕਰਦੀਆਂ ਹਨ। ਦੱਸ ਦਈਏ ਕਿ ਮਿਠਾਇਆਂ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਤੁਸੀਂ ਆਪਣੇ ਭਰਾ ਲਈ ਅਜਿਹੀਆਂ ਮਿਠਾਇਆਂ ਦੇ ਆਪਸ਼ਨ ਦੇਖ ਸਕਦੇ ਹੋ, ਜਿਸ ਨਾਲ ਸਿਹਤ 'ਤੇ ਬੁਰਾ ਅਸਰ ਨਹੀਂ ਪਵੇਗਾ।

Raksha Bandhan 2024
Raksha Bandhan 2024 (Getty Images)
author img

By ETV Bharat Health Team

Published : Aug 17, 2024, 4:09 PM IST

ਹੈਦਰਾਬਾਦ: ਰੱਖੜੀ ਦਾ ਤਿਓਹਾਰ ਭਰਾ-ਭੈਣ ਦੇ ਪਿਆਰ ਨੂੰ ਦਰਸਾਉਦਾ ਹੈ। ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਰੱਖੜੀ 19 ਅਗਸਤ ਨੂੰ ਮਨਾਈ ਜਾਵੇਗੀ। ਰੱਖੜੀ ਦਾ ਤਿਓਹਾਰ ਮਿਠਾਇਆਂ ਅਤੇ ਪਕਵਾਨਾਂ ਦੇ ਬਿਨ੍ਹਾਂ ਪੂਰਾ ਨਹੀਂ ਹੁੰਦਾ ਹੈ। ਜ਼ਿਆਦਾ ਮਿਠਾਈ ਅਤੇ ਤੇਲ ਵਾਲਾ ਭੋਜਨ ਖਾਣ ਨਾਲ ਲੋਕਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਦੇ ਨਾਲ ਹੀ ਬਲੱਡ ਸ਼ੂਗਰ ਦਾ ਪੱਧਰ ਵੀ ਵੱਧ ਜਾਂਦਾ ਹੈ। ਇਸ ਲਈ ਤੁਸੀਂ ਇੱਥੇ ਕੁਝ ਮਿਠਾਇਆਂ ਦੇ ਆਪਸ਼ਨ ਦੇਖ ਸਕਦੇ ਹੋ, ਜਿਸ ਨਾਲ ਬਲੱਡ ਸ਼ੂਗਰ ਅਤੇ ਸਿਹਤ 'ਤੇ ਬੁਰਾ ਅਸਰ ਨਹੀਂ ਪਵੇਗਾ।

ਰੱਖੜੀ ਮੌਕੇ ਖਾਣ ਲਈ ਮਿਠਾਇਆਂ:

ਬੇਸਨ ਅਤੇ ਗੁੜ੍ਹ ਦੇ ਲੱਡੂ: ਰੱਖੜੀ ਮੌਕੇ ਤੁਸੀਂ ਸਿਹਤਮੰਦ ਬੇਸਨ ਅਤੇ ਗੁੜ੍ਹ ਦੇ ਲੱਡੂ ਬਣਾ ਸਕਦੇ ਹੋ। ਬੇਸਨ ਅਤੇ ਗੁੜ ਦੇ ਲੱਡੂ ਸਿਹਤਮੰਦ ਹੁੰਦੇ ਹਨ। ਇਸਦਾ ਸੇਵਨ ਕਰਨ ਨਾਲ ਸਰੀਰਕ ਕੰਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਕੋਲੇਸਟ੍ਰੋਲ ਨੂੰ ਵਧਣ ਤੋਂ ਵੀ ਰੋਕਿਆ ਜਾ ਸਕਦਾ ਹੈ।

ਤਿਲ ਦੇ ਲੱਡੂ: ਰੱਖੜੀ ਮੌਕੇ ਮਿਠਾਈ ਦੇ ਤੌਰ 'ਤੇ ਭੈਣਾਂ ਤਿਲ ਦੇ ਲੱਡੂ ਨਾਲ ਵੀ ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾ ਸਕਦੀਆਂ ਹਨ। ਤਿਲ ਦੇ ਲੱਡੂਆਂ 'ਚ ਭਰਪੂਰ ਮਾਤਰਾ 'ਚ ਜ਼ਿੰਕ, ਆਈਰਨ, ਵਿਟਾਮਿਨ ਬੀ6, ਵਿਟਾਮਿਨ-ਈ, ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫੋਲਿਕ ਐਸਿਡ ਵਰਗੇ ਗੁਣ ਪਾਏ ਜਾਂਦੇ ਹਨ। ਤਿਲ ਦੇ ਲੱਡੂ ਖਾਣ ਨਾਲ ਇਮਿਊਨ ਸਿਸਟਮ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸਰਦੀ, ਖੰਘ, ਬੁਖਾਰ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਨਾਰੀਅਲ ਦੇ ਲੱਡੂ: ਨਾਰੀਅਲ ਦੇ ਲੱਡੂ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲਦੀ ਹੈ। ਨਾਰੀਅਲ ਦੇ ਲੱਡੂ ਖਾਣ ਨਾਲ ਜੋੜਾ, ਹੱਥਾ ਅਤੇ ਪੈਰਾਂ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਤੁਸੀਂ ਰੱਖੜੀ ਮੌਕੇ ਨਾਰੀਅਲ ਦੇ ਲੱਡੂ ਬਣਾ ਸਕਦੇ ਹੋ।

ਸੱਤੂ ਦੀ ਬਰਫ਼ੀ ਅਤੇ ਲੱਡੂ: ਸੱਤੂ ਦੀ ਬਰਫ਼ੀ ਅਤੇ ਲੱਡੂ ਬਾਜ਼ਾਰ 'ਚੋ ਮਿਲਣਾ ਮੁਸ਼ਕਿਲ ਹੁੰਦਾ ਹੈ। ਤੁਸੀਂ ਇਸਨੂੰ ਘਰ 'ਚ ਤਿਆਰ ਕਰ ਸਕਦੇ ਹੋ। ਸੱਤੂ ਦੇ ਲੱਡੂਆਂ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਫਾਈਬਰ ਪਾਇਆ ਜਾਂਦਾ ਹੈ। ਇਸਦਾ ਸੇਵਨ ਕਰਨ ਨਾਲ ਪਾਚਨ ਕਿਰੀਆਂ ਨਾਲ ਜੁੜੀਆਂ ਕਈ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਸੱਤੂ 'ਚ ਮੌਜ਼ੂਦ ਫਾਈਬਰ ਕਬਜ਼, ਐਸਿਡੀਟੀ ਅਤੇ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.