ETV Bharat / entertainment

ਨਵੀਂ ਪੰਜਾਬੀ ਫਿਲਮ 'ਦਿ ਫੋਰਥ ਬੈਟਲ' ਦਾ ਹਿੱਸਾ ਬਣੇ ਯੋਗਰਾਜ ਸਿੰਘ, ਪਹਿਲੀ ਝਲਕ ਆਈ ਸਾਹਮਣੇ - Punjabi film the fourth battle

Punjabi Film The Fourth Battle: ਹਾਲ ਹੀ ਵਿੱਚ ਅਦਾਕਾਰ ਯੋਗਰਾਜ ਸਿੰਘ ਦੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ।

Punjabi Film The Fourth Battle
Punjabi Film The Fourth Battle (instagram)
author img

By ETV Bharat Entertainment Team

Published : Jun 3, 2024, 11:01 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਦਿੱਗਜ ਐਕਟਰਜ਼ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਯੋਗਰਾਜ ਸਿੰਘ, ਜੋ ਹੁਣ ਲੀਕ ਤੋਂ ਅਲਹਦਾ ਕਿਰਦਾਰਾਂ ਵੱਲ ਆਪਣਾ ਰੁਖ਼ ਕਰਦੇ ਨਜ਼ਰੀ ਆ ਰਹੇ ਹਨ, ਜਿਸ ਸੰਬੰਧੀ ਉਨ੍ਹਾਂ ਵੱਲੋਂ ਅਪਣਾਏ ਜਾ ਰਹੇ ਇਸ ਸਿਲਸਿਲੇ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਐਲਾਨੀ ਹੋਈ ਨਵੀਂ ਪੰਜਾਬੀ ਫਿਲਮ 'ਦਿ ਫੋਰਥ ਬੈਟਲ', ਜਿਸ ਦੀ ਪਹਿਲੀ ਝਲਕ ਵੀ ਜਾਰੀ ਕਰ ਦਿੱਤੀ ਗਈ ਹੈ।

'ਦਿ ਫਿਲਮ ਅੰਪਾਇਰ' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਪੀਰੀਅਡ ਫਿਲਮ ਦਾ ਨਿਰਦੇਸ਼ਨ ਕਪਿਲ ਕਲਿਆਣ ਕਰਨਗੇ, ਜੋ ਇਸ ਅਰਥ ਭਰਪੂਰ ਪੀਰੀਅਡ ਡਰਾਮਾ ਫਿਲਮ ਦੁਆਰਾ ਬਤੌਰ ਨਿਰਦੇਸ਼ਕ ਪਾਲੀਵੁੱਡ ਵਿੱਚ ਅਪਣੀ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਦਾ ਆਗਾਜ਼ ਕਰਨਗੇ।

ਪੰਜਾਬ ਦੇ ਗੌਰਵਮਈ ਸਿੱਖ ਇਤਿਹਾਸਿਕ ਅਤੇ ਮੁਗਲਈ ਸਮੇਂ ਦੌਰਾਨ ਮਹਾਨ ਸਿੱਖ ਜਰਨੈਲਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਅਤੇ ਧਰਮ ਖਾਤਿਰ ਮੁਗਲਾਂ ਖਿਲਾਫ਼ ਲੜੀਆਂ ਗਈਆਂ ਲੜਾਈਆਂ ਦੀ ਤਰਜ਼ਮਾਨੀ ਅਤੇ ਗਾਥਾ ਪੇਸ਼ ਕਰਦੀ ਇਸ ਫਿਲਮ ਦਾ ਲੇਖਨ ਅਤੇ ਨਿਰਮਾਣ ਜਸਬੀਰ ਸਿੰਘ ਗਰਚਾ ਦੁਆਰਾ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਵੱਲੋਂ ਕਾਫ਼ੀ ਲੰਮੇਰੀ ਰਿਸਰਚ ਅਤੇ ਸਿਨੇਮਾ ਸਿਰਜਣਾਤਮਕਤਾ ਸੰਬੰਧਤ ਤਿਆਰੀ ਬਾਅਦ ਇਸ ਵਿਸ਼ਾਲ ਕੈਨਵਸ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ।

ਪਾਲੀਵੁੱਡ ਦੀਆਂ ਆਉਣ ਵਾਲੀਆਂ ਵੱਡੀਆਂ ਅਤੇ ਬਿੱਗ ਸੈਟਅੱਪ ਫਿਲਮਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਣ ਜਾ ਰਹੀ ਇਸ ਫਿਲਮ ਵਿੱਚ ਸਿੱਖ ਯੋਧੇ ਦੇ ਕਿਰਦਾਰ ਵਿੱਚ ਨਜ਼ਰੀ ਆਉਣਗੇ ਅਦਾਕਾਰ ਯੋਗਰਾਜ ਸਿੰਘ, ਜਿੰਨ੍ਹਾਂ ਵੱਲੋਂ ਅਪਣੇ ਰੋਲ ਨੂੰ ਸੱਚਾ ਰੂਪ ਦੇਣ ਲਈ ਤਲਵਾਰਬਾਜ਼ੀ ਤੋਂ ਲੈ ਹਰ ਗਤਕਾ ਹੁਨਰਮੰਦੀ ਅਪਨਾਉਣ ਤੱਕ ਖਾਸੀ ਮਿਹਨਤ ਅਤੇ ਤਰੱਦਦ ਕੀਤੇ ਜਾ ਰਹੇ ਹਨ, ਜਿਸ ਸੰਬੰਧੀ ਹੀ ਅਪਣਾ ਉਤਸ਼ਾਹ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਅਤੇ ਗੁਰੂਆਂ ਪੀਰਾਂ ਦੇ ਮਾਣ ਭਰੇ ਜੀਵਨ ਸਮੇਂ ਨੂੰ ਦਰਸਾਉਂਦੀ ਇਸ ਫਿਲਮ ਦਾ ਹਿੱਸਾ ਬਣ ਬੇਹੱਦ ਫਖ਼ਰ ਮਹਿਸੂਸ ਕਰ ਰਿਹਾ ਹੈ, ਜਿਸ ਨੂੰ ਅਪਣੇ ਹੁਣ ਤੱਕ ਦੇ ਕਰੀਅਰ ਦੀ ਇੱਕ ਅਜਿਹੀ ਬਿਹਤਰੀਨ ਫਿਲਮ ਅਤੇ ਕਿਰਦਾਰ ਵੀ ਕਹਿ ਸਕਦਾ ਹਾਂ, ਜਿਸ ਨੂੰ ਅੰਜ਼ਾਮ ਦੇਣ ਦੀ ਤਾਂਘ ਪਿਛਲੇ ਕਾਫ਼ੀ ਸਮੇਂ ਤੋਂ ਰਹੀ ਹੈ।

ਸਾਲ 1983 ਵਿੱਚ ਆਈ ਅਤੇ ਸਵਰਗੀ ਵਰਿੰਦਰ ਵੱਲੋਂ ਨਿਰਦੇਸ਼ਿਤ ਕੀਤੀ ਗਈ 'ਬਟਵਾਰਾ' ਨਾਲ ਪੰਜਾਬੀ ਸਿਨੇਮਾ ਦਾ ਹਿੱਸਾ ਬਣੇ ਇਹ ਬਿਹਤਰੀਨ ਅਦਾਕਾਰ ਲਗਭਗ ਚਾਰ ਦਹਾਕਿਆਂ ਦਾ ਲੰਮਾ ਫਿਲਮੀ ਪੈਂਡਾ ਸਫਲਤਾਪੂਰਵਕ ਤੈਅ ਕਰ ਚੁੱਕੇ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਜਾ ਰਹੀ ਇੱਕ ਹੋਰ ਧਾਰਮਿਕ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' ਵਿੱਚ ਵੀ ਅਲਹਦਾ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.